ਕਲੋਈ ਕਾਰਦਸ਼ੀਆਂ ਟੁੱਟਣ ਮਗਰੋਂ ਹੁਣ ਕਿਸੇ ਨਾਲ ਨਹੀਂ ਲਾਉਣਾ ਚਾਹੁੰਦੀ ਦਿਲ
ਕਲੋਈ ਨੇ ਇਹ ਵੀ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਸ ਨੇ ਬਾਸਕਟਬਾਲ ਖਿਡਾਰੀਆਂ ਦੀ ਥਾਂ ਅਕਾਉਂਟੈਂਟਸ ਨੂੰ ਡੇਟ ਕਰਨ ਦੀ ਲੋੜ ਹੈ।
ਹਾਲ ਹੀ ‘ਚ ਕਲੋਈ ਨੇ ਦੱਸਿਆ ਸੀ ਕਿ ਉਹ ਉਨ੍ਹਾਂ ਇਨਸਾਨਾਂ ਵਿੱਚੋਂ ਹੈ ਜਿਨ੍ਹਾਂ ਕੋਲ ਖੂਬ ਸਾਰਾ ਪਿਆਰ ਦੇਣ ਲਈ ਹੈ ਤੇ ਭਵਿੱਖ ‘ਚ ਕਿਸੇ ਦੇ ਨਾਲ ਜ਼ਿੰਦਗੀ ਦਾ ਲੁਤਫ ਲੈਣਾ ਪੰਸਦ ਕਰੇਗੀ।
ਖ਼ਬਰਾਂ ਮੁਤਾਬਕ ਕਲੋਈ ਦਾ ਕਹਿਣਾ ਹੈ ਕਿ ਉਹ ਹੁਣ ਕਿਸੇ ਨੂੰ ਡੇਟ ਕਰਨ ਦਾ ਫੈਸਲਾ ਜਲਦਬਾਜ਼ੀ ‘ਚ ਨਹੀਂ ਲਵੇਗੀ।
ਕਲੋਈ ਦਾ ਪਤੀ ਉਸ ਨੂੰ ਵਾਰ-ਵਾਰ ਧੋਖਾ ਦੇ ਰਿਹਾ ਹੈ ਹੁਣ ਦੋਵਾਂ ਨੇ ਬ੍ਰੇਕਅੱਪ ਕਰ ਲਿਆ ਹੈ।
ਕਲੋਈ ਆਪਣੇ ਪਤੀ ਨੂੰ ਬੇਹੱਦ ਪਿਆਰ ਕਰਦੀ ਹੈ ਤੇ ਇੱਕ ਵਾਰ ਉਸ ਨੇ ਆਪਣੇ ਪਤੀ ਨੂੰ ਰੰਗੇ ਹੱਥੀ ਫੜ੍ਹੇ ਜਾਣ ਤੋਂ ਬਾਅਦ ਵੀ ਮਾਫ਼ ਕਰ ਦਿੱਤਾ ਸੀ।
ਉਹ ਟ੍ਰਿਸਟਨ ਤੋਂ ਮਿਲੇ ਧੋਖੇ ਨੂੰ ਅਜੇ ਤਕ ਭੁੱਲੀ ਨਹੀਂ ਹੈ ਪਰ ਇਸ ਦਾ ਅਸਰ ਉਹ ਆਪਣੀ ਖੁਸ਼ੀ ‘ਤੇ ਨਹੀਂ ਪੈਣ ਦੇ ਰਹੀ।
ਕਲੋਈ ਆਪਣੀ ਸਿੰਗਲ ਲਾਈਫ ਦਾ ਆਨੰਦ ਲੈ ਰਹੀ ਹੈ ਤੇ ਧੀ ਨਾਲ ਸਮਾਂ ਬਿਤਾ ਰਹੀ ਹੈ।
ਰਿਐਲਟੀ ਟੀਵੀ ਸਟਾਰ ਕਲੋਈ ਕਾਰਦਸ਼ੀਆਂ ਦਾ ਕਹਿਣਾ ਹੈ ਕਿ ਬਾਸਕਟਬਾਲ ਖਿਡਾਰੀ ਟ੍ਰਿਸਟਨ ਥਾਂਪਸਨ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਮੁੜ ਡੇਟ ਕਰਨ ਲਈ ਤਿਆਰ ਨਹੀਂ।