MSG ਨੂੰ ਐਕਟਿੰਗ ਲਈ ਮਿਲਿਆ ਐਵਾਰਡ, ਨਹੀਂ ਇਹ ਮਜ਼ਾਕ !
ਇਸ ਸਮਾਰੋਹ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਟਾਰ ਪਹੁੰਚ ਸਨ। ਜਿਵੇਂ ਰਿਤਿਕ ਰੌਸ਼ਨ, ਰਣਵੀਰ ਕਪੂਰ, ਵਿਨੋਦ ਕਾਂਬਲੀ ਤੇ ਰਾਖੀ ਸਾਵੰਤ।
ਉਨ੍ਹਾਂ ਦੀ ਆਗਾਮੀ ਫ਼ਿਲਮ ਹਿੰਦ ਦਾ ਨਾਪਾਕ ਕੋ ਜਵਾਬ ਤੇ ਐਮਐਸਜੀ ਲਾਇਨ ਹਾਰਟ-2 ਵਿੱਚ ਉਨ੍ਹਾਂ ਨੇ 43 ਕਰੈਡਿਟ ਲਏ ਹਨ। ਮਤਲਬ ਡਾਇਰੈਕਟਰ, ਪ੍ਰੋਡਿਊਸਰ, ਸਿੰਗਰ, ਕੋਰਿਉਗ੍ਰਾਫੀ, ਕੰਪੋਜਰ , ਡਰੈੱਸ ਡਿਜ਼ਾਈਨਰ ਹਨ।
ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਆਈ ਫ਼ਿਲਮ ਵਿੱਚ ਉਨ੍ਹਾਂ ਨੂੰ 30 ਡਿਪਾਰਟਮੈਂਟ ਦਾ ਕਰੈਡਿਟ ਲਿਆ ਸੀ।
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਤੇ ਅਦਾਕਾਰ ਗੁਰਮੀਤ ਰਾਮ ਰਹੀਮ ਨੂੰ ਐਕਟਿੰਗ ਲਈ ਐਵਾਰਡ ਨਾਲ ਨਵਾਜ਼ਿਆ ਗਿਆ ਹੈ। MSG ਨੂੰ ਇਹ ਐਵਾਰਡ ਬੈਸਟ ਐਕਟਰ ਤੇ ਬਹੁਮੁਖੀ ਵਿਅਕਤੀਤਵ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ 2016 ਵਿੱਚ ਦਾਦਾ ਸਾਹਿਬ ਫਾਲਕੇ ਫਾਊਡੇਸ਼ਨ ਵੱਲੋਂ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਐਵਾਰਡ ਉਨ੍ਹਾਂ ਨੂੰ ਪਾਪੂਲਰ ਡਾਇਰੈਕਟਰ, ਐਕਟਰ ਤੇ ਰਾਈਟਰ ਲਈ ਦਿੱਤਾ ਗਿਆ ਸੀ। ਰਾਮ ਰਹੀਮ ਇਕੱਲੇ ਹੀ ਫ਼ਿਲਮ ਦਾ ਜਜ਼ਬਾ ਰੱਖਦੇ ਹਨ।