‘ਗਲੀ ਬੁਆਏ’ ਦਾ ਮਿਊਜ਼ਿਕ ਲੌਂਚ, ਸਟਾਰਸ ਨੇ ਕੀਤਾ ਲਾਈਵ ਪ੍ਰਫਾਰਮ, ਵੇਖੋ ਤਸਵੀਰਾਂ
ਮਿਊਜ਼ਿਕ ਲੌਂਚ ‘ਚ ਆਲਿਆ ਤੇ ਰਣਵੀਰ ਦਾ ਗੈਟਅੱਪ ਇੱਕ ਰੈਪਰ ਤੇ ਸਿੰਗਰ ਜਿਹਾ ਹੀ ਸੀ। ਰਣਵੀਰ ਇੱਥੇ ਸਿਲਵਰ ਜੈਕੇਟ ਤੇ ਆਲਿਆ ਗ੍ਰੀਨ ਡ੍ਰੈਸ ‘ਚ ਨਜ਼ਰ ਆਈ।
‘ਗਲੀ ਬੁਆਏ’ ਨੂੰ ਜ਼ੋਯਾ ਅਖ਼ਤਰ ਨੇ ਡਾਇਰੈਕਟ ਕੀਤਾ ਹੈ ਜਿਸ ਦੀ ਕਹਾਣੀ ਦਿੱਲੀ ਦੇ ਦੋ ਅਸਲ ਰੈਪਰਾਂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ।
ਇਸ ਫ਼ਿਲਮ ਨਾਲ ਆਲਿਆ ਤੇ ਰਣਵੀਰ ਪਹਿਲ਼ੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਦੋਵਾਂ ਸਟਾਰਸ ਨੂੰ ਬਾਲੀਵੁੱਡ ‘ਚ ਹਿੱਟ ਫ਼ਿਲਮਾਂ ਦੀ ਮਸ਼ੀਨ ਕਿਹਾ ਜਾਂਦਾ ਹੈ।
ਇਵੈਂਟ ‘ਚ ਇੱਕ ਵਾਰ ਫੇਰ ਰਣਵੀਰ ਸਿੰਘ ਨੇ ਆਪਣੀ ਐਨਰਜ਼ੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਆਲਿਆ ਨਾਲ ਫ਼ਿਲਮ ਦੇ ਗਾਣੇ ‘ਆਪਨਾ ਟਾਈਮ ਆਏਗਾ’ ‘ਤੇ ਪ੍ਰਫਾਰਮ ਕੀਤਾ।
ਆਲਿਆ ਤੇ ਰਣਵੀਰ ਦੇ ਇਲਾਵਾ ਸਭ ਰੈਪਰ ਸਟੇਜ ‘ਤੇ ਮੌਜੂਦ ਰਹੇ ਜਿਨ੍ਹਾਂ ਨੇ ਫ਼ਿਲਮ ‘ਚ ਕੰਮ ਕੀਤਾ ਹੈ।
‘ਗਲੀ ਬੁਆਏ’ ਇਸੇ ਸਾਲ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
ਇਸ ਮੌਕੇ ਸਟਾਰਸ ਨੇ ਲਾਈਵ ਪ੍ਰਫਾਰਮ ਕਰਕੇ ਫੈਨਸ ਨੂੰ ਖੁਸ਼ ਕੀਤਾ।
ਇਸ ਮੌਕੇ ਰਣਵੀਰ ਇੱਕ ਵਾਰ ਫੇਰ ਆਪਣੇ ਫੈਨਸ ‘ਚ ਬਿਨਾ ਸੁਰੱਖਿਆ ਦੇ ਕੁੱਦ ਗਏ ਜਿਨ੍ਹਾਂ ਦੀ ਐਨਰਜੀ ਨੂੰ ਦੇਖ ਉਸ ਦੇ ਫੈਨਸ ਹਮੇਸ਼ਾ ਉਤਸ਼ਾਹਿਤ ਹੋ ਜਾਂਦੇ ਹਨ।
ਰਣਵੀਰ ਸਿੰਘ, ਆਲਿਆ ਭੱਟ ਤੇ ਕਲਕੀ ਕੋਚਲੀਨ ਦੀ ਫ਼ਿਲਮ ‘ਗਲੀ ਬੁਆਏ’ ਦਾ ਬੀਤੀ ਦਿਨੀਂ ਮਿਊਜ਼ਿਕ ਲ਼ੌਂਚ ਇਵੈਂਟ ਮੁੰਬਈ ‘ਚ ਕੀਤਾ ਗਿਆ।