ਇੱਕ ਹੋਰ ਅਦਾਕਾਰ ਨੂੰ ਕੈਂਸਰ, ਸਟੇਜ 3 'ਤੇ ਪਹੁੰਚੀ ਨਸੀਫਾ
ਦੋਨਾਂ ਕੈਂਸਰਾਂ ਦਾ ਇਲਾਜ਼ ਮਰੀਜ਼ ਦੀ ਸਥਿਤੀ, ਕੈਂਸਰ ਨੇ ਸਰੀਰ ਨੂੰ ਕਿੰਨਾ ਡੈਮੇਜ ਕੀਤਾ ਤੇ ਕੈਂਸਰ ਦਾ ਕੀ ਕਾਰਨ ਸੀ ਇਨ੍ਹਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਦੇਖਦੇ ਹੋਏ ਡਾਕਟਰ ਕੈਮੀਓਥੈਰਪੀ ਤੇ ਸਰਜਰੀ ਦੀ ਹੀ ਸਲਾਹ ਦਿੰਦੇ ਹਨ।
ਨਸੀਫਾ ਅਲੀ ਨੂੰ ਪੇਰੀਟੋਨੀਅਲ ਤੇ ਓਵਰੀਅਨ ਕੈਂਸਰ ਹੈ। ਇਸ ਦੋਨੋਂ ਵੱਖ-ਵੱਖ ਕੈਂਸਰ ਹਨ। ਦੋਨਾਂ ਦੇ ਲੱਖਣ ਇੱਕੋ ਜਿਹੇ ਹਨ।
ਪਿਛਲੇ ਕੁਝ ਸਮੇਂ ਤੋਂ ਸੈਲੀਬ੍ਰਿਟੀਜ਼ ‘ਚ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਰਫਾਨ, ਸੋਨਾਲੀ, ਤਾਹਿਰਾ ਕਸ਼ਿਅਪ ਇਸ ਦਾ ਇਲਾਜ ਵਿਦੇਸ਼ਾਂ ‘ਚ ਕਰਵਾ ਰਹੇ ਹਨ। ਹੁਣ ਐਕਟਰਸ ਨਸੀਫਾ ਅਲੀ ਨੂੰ ਵੀ ਸਟੇਜ 3 ਦਾ ਕੈਂਸਰ ਡਾਈਗਨੋਜ਼ ਹੋਇਆ ਹੈ।
61 ਸਾਲਾ ਨਸੀਫਾ ਨੇ ਇਹ ਗੱਲ ਆਪਣੇ ਫੈਨਸ ਨੂੰ ਬੇਹੱਦ ਦੁਖੀ ਹੁੰਦੇ ਹੋਏ ਦੱਸੀ ਤੇ ਫੈਨਸ ਨਸੀਫਾ ਦੇ ਜਲਦੀ ਹੀ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ। ਨਸੀਫਾ ਅਲੀ ਨੂੰ ਪੈਰੀਟੋਨੀਅਲ ਤੇ ਓਵਰੀਅਨ ਕੈਂਸਰ ਹੈ।
ਓਵਰੀਆਨ ਕੈਂਸਰ ‘ਚ ਸੈਲਸ ਓਵਰੀ ਅੰਦਰ ਤੇ ਬਾਹਰ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਹਨ। ਓਵਰੀ ਪ੍ਰਜਨਨ ਪ੍ਰਣਾਲੀ ਦਾ ਮੁੱਖ ਹਿੱਸਾ ਹੈ ਜਿੱਥੇ ਐਗਜ਼ ਓਵਾਲਯੂਸ਼ਨ ਲਈ ਸਟੋਰ ਹੁੰਦੇ ਹਨ। ਆਮ ਤੌਰ ‘ਤੇ ਓਵਰੀਅਨ ਕੈਂਸਰ 50 ਦੀ ਉਮਰ ਤੋਂ ਬਾਅਦ ਉਨ੍ਹਾਂ ਮਹਿਲਾਵਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਮੀਨੋਪੋਜ਼ ਹੋ ਚੁੱਕਿਆ ਹੈ। ਕੁਝ ਔਰਤਾਂ ਨੂੰ ਇਹ ਘੱਟ ਉਮਰ ‘ਚ ਹੀ ਹੋ ਜਾਂਦਾ ਹੈ।
ਪੇਰੀਟੋਨੀਅਲ ਕੈਂਸਰ ਹੋਣ ਦਾ ਕੋਈ ਮੁੱਖ ਕਾਰਨ ਨਹੀਂ ਪਰ ਕਈ ਵਾਰ ਫੈਟਲ ਡਵਲਪਮੈਂਟ ਦੌਰਾਨ ਓਵਰੀਅਨ ਟਿਸ਼ੂ ਟਿੱਢ ‘ਚ ਹੀ ਰਹਿ ਜਾਂਦਾ ਹੈ ਜੋ ਕੈਂਸਰ ਹੋਣ ਦਾ ਖ਼ਤਰਾ ਵਧਾ ਦਿੰਦਾ ਹੈ।
ਪੇਰੀਟੋਨੀਅਲ ਕੈਂਸਰ ਟਿੱਢ ਨੂੰ ਝੱਕਣ ਵਾਲੀ ਬਾਹਰੀ ਟਿਸ਼ੂ ‘ਤੇ ਪਾਈ ਜਾਣ ਵਾਲੀ ਏਪੀਥੀਲੀਅਨ ਸੈਲਸ ‘ਚ ਡੈਵਲਪ ਹੁੰਦਾ ਹੈ ਜੋ ਬੱਚੇਦਾਨੀ ਤੇ ਬਲੈਡਰ ਨੂੰ ਢੱਕਦਾ ਹੈ। ਜਿਨ੍ਹਾਂ ਨੂੰ ਓਵਰੀਅਲ ਕੈਂਸਰ ਹੁੰਦਾ ਹੈ, ਉਨ੍ਹਾਂ ਨੂੰ ਪੇਰੀਟੋਨੀਅਲ ਕੈਂਸਰ ਦੇ ਵੀ ਪੂਰੇ ਚਾਂਸ ਹੁੰਦੇ ਹਨ।
ਇਸ ਕੈਂਸਰ ਦਾ ਸਭ ਤੋਂ ਵੱਡਾ ਲੱਛਣ ਇਰੀਟੇਬਲ ਬਾਉਲ ਸਿਡ੍ਰੋਂਮ ਹੈ। ਇਸ ਦੇ ਕੁਝ ਲੱਛਣ ਨੇ ਟਿੱਢ ਦੇ ਨੇੜੇ ਸੋਜ ਆਉਣਾ, ਵਾਰ-ਵਾਰ ਪੇਸ਼ਾਬ ਆਉਣਾ, ਭੁੱਖ ਨਾ ਲੱਗਣਾ, ਖਾਣਾ ਖਾਂਦੇ-ਖਾਂਦੇ ਇੱਕਦਮ ਟਿੱਢ ਭਰ ਜਾਣਾ।
ਇਹ ਖ਼ਤਰਨਾਕ ਕੈਂਸਰ ਹੈ ਜਿਸ ਦੇ ਗੰਭੀਰ ਸਟੇਜ ‘ਤੇ ਪਹੁੰਚਣ ‘ਤੇ ਇਸ ਦੇ ਲੱਛਣਾਂ ਦਾ ਪਤਾ ਲੱਗਦਾ ਹੈ। ਕਈ ਔਰਤਾਂ ਨੂੰ ਇਹ ਕੈਂਸਰ ਅਡਵਾਂਸ ਸਟੇਜ ‘ਚ ਤੇ ਕਈਆਂ ਨੂੰ ਵਧੇਰੀ ਸਟੇਜ ‘ਚ ਇਸ ਦਾ ਪਤਾ ਲੱਗਦਾ ਹੈ।