Zoom Party ’ਚ ਨੁਸਰਤ ਭਰੂਚਾ ਦਾ ਦੇਸੀ ਰੂਪ
ਆਪਣੀ ਸਫ਼ਲਤਾ ’ਤੇ ‘ਪਿਆਰ ਕਾ ਪੰਚਨਾਮਾ’ ਦੀ ਅਦਾਕਾਰਾ ਨੇ ਕਿਹਾ ਕਿ ਉਹ ਸਭ ਕੁਝ ਕਰਨਾ ਚਾਹੁੰਦੀ ਹੈ। ਉਸ ਮੁਤਾਬਕ ਇੱਕ ਦਿਨ ਵਿੱਚ 48 ਘੰਟੇ ਤੇ ਇੱਕ ਹਫ਼ਤੇ ਵਿੱਚ 14 ਦਿਨ ਹੋਣੇ ਚਾਹੀਦੇ ਹਨ। (ਤਸਵੀਰਾਂ: ਮਾਨਵ ਮੰਗਲਾਨੀ)
ਕੁਝ ਦਿਨ ਪਹਿਲਾਂ ਨੁਸਰਤ ਨੇ ਕਿਹਾ ਕਿ ਇੰਡਸਟਰੀ ਨੇ ਪਹਿਲਾਂ ਹੀ ਉਸ ਨੂੰ ਅਲੱਗ ਤਰੀਕੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਫ਼ਰਕ ਲੋਕਾਂ ਦਾ ਉਸ ’ਤੇ ਵਿਸ਼ਵਾਸ ਸਬੰਧੀ ਆਇਆ ਹੈ। ਲੋਕ ਉਸ ’ਤੇ ਵਿਸ਼ਵਾਸ ਕਰਨ ਲੱਗੇ ਹਨ।
ਬੀਤੀ ਰਾਤ ਮੁੰਬਈ ਵਿੱਚ ਜ਼ੂਮ ਚੈਨਲ ਵੱਲੋਂ ਇੱਕ ਪਾਰਟੀ ਕਰਾਈ ਗਈ ਜਿਸ ਵਿੱਚ ਟੀਵੀ ਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਈ।
ਇੱਥੇ ਨੁਸਰਤ ਨੇ ਰੈੱਡ ਕਾਰਪਿਟ ’ਤੇ ਆਪਣਾ ਦੇਸੀ ਰੂਪ ਵਿਖਾਇਆ।
ਉਹ ਪਾਰਟੀ ’ਚ ਸਟਾਇਲਿਸ਼ ਸਾੜੀ ਪਾ ਕੇ ਆਈ ਸੀ।
ਫ਼ਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਦੇ ਹਿੱਟ ਹੁੰਦਿਆਂ ਹੀ ਇੰਡਸਟਰੀ ਵਿੱਚ ਨੁਸਰਤ ਦੀ ਮੰਗ ਵਧ ਗਈ ਹੈ।
ਫ਼ਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਨੇ ਬਾਕਸ ਆਫ਼ਿਸ ’ਤੇ 100 ਕਰੋੜ ਤੋਂ ਵੱਧ ਕਮਾਈ ਕੀਤੀ ਹੈ।