100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ 'ਚ ਦੀਪਿਕਾ ਤੇ ਵਿਰਾਟ ਕੋਹਲੀ ਸ਼ਾਮਲ
ਇਸ ਸਾਲ ਦੀ ਸੂਚੀ ਵਿੱਚ ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ, 'ਵੰਡਰ ਵੁਮੈਨ' ਫ਼ਿਲਮ ਦੀ ਅਦਾਕਾਰਾ ਗੈਲ ਗਡੋਟ, ਰਾਜਕੁਮਾਰ ਹੈਰੀ, ਉਨ੍ਹਾਂ ਦੀ ਮੰਗੇਤਰ ਮੇਗਨ ਮਾਰਕਲ, ਲੰਦਨ ਦੇ ਮੇਅਰ ਸਾਦਿਕ ਖ਼ਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ, ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ, ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਡਰਾਡਕਰ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਗਾਇਕਾ ਰਿਹਾਨਾ ਵੀ ਸ਼ਾਮਲ ਹਨ।
Download ABP Live App and Watch All Latest Videos
View In Appਟਾਈਮ ਰਸਾਲੇ ਨੇ ਆਪਣੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਟਾਈਮ ਦੀ ਸਾਲਾਨਾ ਸੂਚੀ ਉਨ੍ਹਾਂ ਲੋਕਾਂ ਦੀ ਲਿਸਟ ਹੈ, ਜਿਨ੍ਹਾਂ ਬਾਰੇ ਸਾਡਾ ਮੰਨਣਾ ਹੈ ਕਿ ਇਹ ਉਨ੍ਹਾਂ ਦਾ ਹੀ ਸਮਾਂ ਹੈ।
ਦੱਸ ਦੇਈਏ ਕਿ ਓਲਾ ਕੰਪਨੀ ਦੇ ਸਹਿ ਸੰਸਥਾਪਕ ਭਾਵੀਸ਼ ਅੱਗਰਵਾਲ ਤੇ ਭਾਰਤ ਵਿੱਚ ਜਨਮੇ ਮਾਈਕ੍ਰੋਸਾਫ਼ਟ ਦੇ ਸੀਈਓ ਸਤਿਆ ਨਡੇਲਾ ਨੂੰ ਵੀ ਟਾਈਮ ਮੈਗ਼ਜ਼ੀਨ ਨੇ ਇਸ ਸਾਲ ਦੀ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਟੁਲੇਨ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਤੇ ਟਾਈਮ ਦੇ ਸਾਬਕਾ ਪ੍ਰਬੰਧ ਸੰਪਾਦਕ ਵਾਲਟਰ ਇਸਾਕਸਨ ਨੇ ਨਡੇਲਾ ਲਈ ਲਿਖਿਆ, ਪਿਛਲੇ ਚਾਰ ਸਾਲਾਂ ਤੋਂ ਜਦ ਇਹ ਔਖੇ ਵਿਕਟ (ਮਾਈਕ੍ਰੋਸਾਫ਼ਟ) 'ਤੇ ਆਏ, ਮਾਈਕ੍ਰੋਸਾਫ਼ਟ ਦਾ ਬਾਜ਼ਾਰ ਮੁੱਲ 130 ਫ਼ੀਸਦੀ ਵਧਿਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੰਪਨੀ ਹੁਣ ਅਜਿਹੇ ਉਤਪਾਦ ਬਣਾ ਰਹੀ ਹੈ ਜੋ ਸਨਅਤਕਾਰਾਂ ਦੇ ਜ਼ਿਆਦਾ ਮਾਫ਼ਕ ਹਨ।
ਤੇਂਦੁਲਕਰ ਨੇ 2008 ਵਿੱਚ ਖੇਡੇ ਗਏ ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਦਾ ਜ਼ਿਕਰ ਕਰਦਿਆਂ ਕੋਹਲੀ ਲਈ ਲਿਖਿਆ, ਮੈਂ ਉਦੋਂ ਪਹਿਲਾ ਵਾਰ ਇਸ ਨੌਜਵਾਨ, ਜਾਨੂੰਨੀ ਖਿਡਾਰੀ ਨੂੰ ਭਾਰਤ ਦੀ ਅਗਵਾਈ ਕਰਦੇ ਦੇਖਿਆ ਸੀ। ਅੱਜ ਵਿਰਾਟ ਕੋਹਲੀ ਘਰ-ਘਰ ਵਿੱਚ ਜਾਣਿਆ ਜਾਣ ਵਾਲਾ ਨਾਂ ਹੈ ਤੇ ਕ੍ਰਿਕੇਟ ਦੇ ਚੈਂਪੀਅਨ ਹਨ।
ਉੱਥੇ ਕ੍ਰਿਕੇਟ ਦੇ ਮਹਾਨਾਇਕ ਸਚਿਨ ਤੇਂਦੁਲਕਰ ਨੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ, ਉਨ੍ਹਾਂ ਦੀ ਰਨ ਪ੍ਰਤੀ ਭੁੱਖ ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਜ਼ਿਕਰਯੋਗ ਹੈ ਤੇ ਇਹ ਉਨ੍ਹਾਂ ਦੇ 'ਖੇਡ ਦੀ ਪਛਾਣ' ਬਣ ਗਏ ਹਨ।
ਡੀਜ਼ਲ ਨੇ ਦੀਪਿਕਾ ਲਈ ਲਿਖਿਆ, ਦੀਪਿਕਾ ਦੁਨੀਆ ਵਿੱਚ ਸਾਨੂੰ ਮਿਲੀ ਸਭ ਤੋਂ ਵਧੀਆ ਚੀਜ਼ ਹੈ।
ਦੀਪਿਕਾ ਦੇ ਨਾਲ 'XXX: ਰਿਟਰਨ ਆਫ ਜੇਂਡਰ ਕੇਜ' ਵਿੱਚ ਕੰਮ ਕਰਨ ਵਾਲੇ ਹਾਲੀਵੁੱਡ ਅਦਾਕਾਰ ਵਿਨ ਡੀਜ਼ਲ ਨੇ ਕਿਹਾ ਕਿ ਦੀਪਿਕਾ ਇੱਥੇ (ਹਾਲੀਵੁੱਡ) ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਦੀ ਅਗਵਾਈ ਕਰ ਰਹੀ ਹੈ।
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਸ ਸੂਚੀ ਵਿੱਚ ਸ਼ਾਮਲ ਹੋਣ ਲਈ ਵਿਰਾਟ ਕੋਹਲੀ ਤੇ ਦੀਪਿਕਾ ਦੋਵਾਂ ਨੂੰ ਹੀ ਵਧਾਈ ਦਿੱਤੀ ਹੈ।
ਦੀਪਿਕਾ ਤੋਂ ਇਲਾਵਾ ਇਸ ਲਿਸਟ ਵਿੱਚ ਕ੍ਰਿਕੇਟਰ ਵਿਰਾਟ ਕੋਹਲੀ ਵੀ ਸ਼ਾਮਲ ਹਨ।
ਬਾਲੀਵੁੱਡ ਤੋਂ ਹਾਲੀਵੁੱਡ ਤਕ ਆਪਣਾ ਕਦਮ ਜਮਾ ਚੁੱਕੀ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਟਾਈਮ ਰਸਾਲੇ ਨੇ ਇਸ ਸਾਲ ਦੀ ਦੁਨੀਆ ਦੀ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
- - - - - - - - - Advertisement - - - - - - - - -