ਜਾਣੋ ਧਨਾਢ ਮੁਕੇਸ਼ ਅੰਬਾਨੀ ਦੀ ਤਨਖ਼ਾਹ ਤੇ ਹੋਰ ਦਿਲਚਸਪ ਗੱਲਾਂ...
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੇਸ਼ ਦੇ ਪੂਰੇ ਟੈਕਸ ਭੁਗਤਾਨ ’ਚੋਂ 5 ਫ਼ੀਸਦੀ ਯੋਗਦਾਨ ਅੰਬਾਨੀ ਕੰਪਨੀਆਂ ਵਿੱਚੋਂ ਹੁੰਦਾ ਹੈ। 2017 ਦੇ ਅੰਕੜਿਆਂ ਮੁਤਾਬਕ ਉਨ੍ਹਾਂ ਦੀਆਂ ਕੰਪਨੀਆਂ ਕੋਲ 110 ਬਿਲੀਅਨ ਡਾਲਰ ਦੀ ਜਾਇਦਾਦ ਹੈ।
Download ABP Live App and Watch All Latest Videos
View In Appਮੁਕੇਸ਼ ਅੰਬਾਨੀ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਬੁਲੇਟਪਰੂਫ਼ BMW ਦੀ 760LI ਸਮੇਤ ਉਨ੍ਹਾਂ ਕੋਲ ਕਰੀਬ 168 ਕਾਰਾਂ ਹਨ। 760LI ਬੰਬ ਧਮਾਕੇ ਨੂੰ ਵੀ ਝੱਲਣ ਦੇ ਸਮਰੱਥ ਹੈ।
ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੀ ਸਾਲਾਨਾ ਆਮਦਨ 15 ਕਰੋੜ ਰੁਪਏ ਹੈ ਤੇ ਪਿਛਲੇ 9 ਸਾਲਾਂ ਤੋਂ ਇਹ ਇੰਨੀ ਹੀ ਚਲਦੀ ਆ ਰਹੀ ਹੈ।
ਭਾਰਤ ਦੇ ਸਭ ਤੋਂ ਵੱਧ ਅਮੀਰ ਆਦਮੀ ਹੋਣ ਦੇ ਨਾਲ-ਨਾਲ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਮਹਿੰਗੇ ਘਰ ਦੇ ਮਾਲਕ ਹਨ। ਉਨ੍ਹਾਂ ਦਾ ਘਰ ਦੁਨੀਆ ਦੇ ਮਹਿੰਗੇ ਮਕਾਨਾਂ ’ਚੋਂ ਇੱਕ ਹੈ ਜਿਸ ਵਿੱਚ 27 ਫਲੋਰ ਹਨ ਤੇ ਘਰ ਦੇ ਰੱਖ-ਰਖਾਵ ਲਈ 600 ਤੋਂ ਵੱਧ ਵਿਅਕਤੀਆਂ ਦਾ ਸਟਾਫ਼ ਰੱਖਿਆ ਗਿਆ ਹੈ।
ਮੁਕੇਸ਼ ਅੰਬਾਨੀ ਹਮੇਸ਼ਾ ਚਿਹਰੇ ’ਤੇ ਮੁਸਕਾਨ ਲਈ ਨਜ਼ਰ ਆਉਂਦੇ ਹਨ। ਉਨ੍ਹਾਂ ਦੀਆਂ ਅੱਖਾਂ ਵੀ ਨਸ਼ੀਲੀਆਂ ਨਜ਼ਰ ਆਉਂਦੀਆਂ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਕਦੀ ਸ਼ਰਾਬ ਨਹੀਂ ਪੀਤੀ ਤੇ ਉਹ ਸ਼ੁੱਧ ਸ਼ਾਕਾਹਾਰੀ ਹਨ।
ਕਾਰੋਬਾਰ ਵਿੱਚ ਉਨ੍ਹਾਂ ਨੂੰ ਟੱਕਰ ਦੇਣ ਵਾਲੇ ਆਦੀ ਗੋਦਰੇਜ ਤੇ ਆਨੰਦ ਮਹਿੰਦਰਾ ਉਨ੍ਹਾਂ ਦੇ ਬਚਪਨ ਦੇ ਦੋਸਤ ਹਨ ਤੇ ਇਹ ਸਭ ਇੱਕੋ ਸਕੂਲ ਵਿੱਚ ਪੜ੍ਹੇ ਹਨ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਕੇਸ਼ ਹਾਕੀ ਦੇ ਚੰਗੇ ਖਿਡਾਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਕ੍ਰਿਕਟ ਦਾ ਵੀ ਸ਼ੌਕ ਹੈ। ਉਹ IPL ਟੀਮ ਮੁੰਬਈ ਇੰਡੀਅਨਜ਼ ਦੇ ਮਾਲਕ ਵੀ ਹਨ।
ਭਾਰਤ ਵਿੱਚ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਅੱਜ 61 ਵਰ੍ਹਿਆਂ ਦੇ ਹੋ ਗਏ ਹਨ। ਦੁਨੀਆ ਦੇ ਤਾਕਤਵਰ ਕਾਰੋਬਾਰੀਆਂ ’ਚ ਗਿਣੇ ਜਾਣ ਵਾਲੇ ਅੰਬਾਨੀ ਦਾ ਜਨਮ 19 ਅਪਰੈਲ, 1957 ਵਿੱਚ ਹੋਇਆ। ਮੁਕੇਸ਼ ਅੰਬਾਨੀ ਨੇ ਕੈਮੀਕਲ ਇੰਜਨੀਅਰਿੰਗ ਕੀਤੀ ਹੈ। 1981 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਨਾਲ ਕਾਰੋਬਾਰ ਕਰਨਾ ਸ਼ੁਰੂ ਕੀਤਾ। ਨੀਤਾ ਅੰਬਾਨੀ ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚੇ, ਆਕਾਸ਼ ਅੰਬਾਨੀ, ਈਸ਼ਾ ਅੰਬਾਨੀ ਤੇ ਅਨੰਤ ਅੰਬਾਨੀ ਹਨ।
- - - - - - - - - Advertisement - - - - - - - - -