ਕਠੂਆ ਗੈਂਪਰੇਪ 'ਤੇ ਇੰਗਲੈਂਡ 'ਚ ਮੋਦੀ ਦਾ ਸਖ਼ਤ ਵਿਰੋਧ
ਸਮਾਚਾਰ ਏਜੰਸੀ ਰਿਊਟਰਜ਼ ਮੁਤਾਬਕ ਭਾਰਤ ਦੀ ਸਰਵਉੱਚ ਅਦਾਲਤ ਦੇ ਹੁਕਮਾਂ ਅਧੀਨ ਹੋਈ ਜਾਂਚ ਵਿੱਚ ਬਰੀ ਹੋਣ ਤੋਂ ਬਾਅਦ ਬ੍ਰਿਟੇਨ ਨੇ 2012 ਆਪਣਾ ਸਿਆਸੀ ਅਕਸ ਸੁਧਾਰਨ ਤੋਂ ਬਾਅਦ ਮੋਦੀ 'ਤੇ ਲਾਇਆ ਬੈਨ ਸਮਾਪਤ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਦਾ ਇਹ ਬਰਤਾਨੀਆ ਦਾ ਦੂਜਾ ਦੌਰਾ ਹੈ। ਦੋਵੇਂ ਦੌਰਿਆਂ ਵਿੱਚ ਮੋਦੀ ਨੂੰ ਇੰਗਲੈਂਡ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮੋਦੀ ਨੂੰ ਇੱਕ ਵਾਰ ਇੰਗਲੈਂਡ ਨੇ ਬੈਨ ਕਰ ਦਿੱਤਾ ਸੀ। ਇਸ ਪਿੱਛੇ ਮੋਦੀ ਦਾ ਬਤੌਰ ਮੁੱਖ ਮੰਤਰੀ 2002 ਦੇ ਗੁਜਰਾਤ ਦੰਗਿਆਂ ਵਿੱਚ ਤਕਰੀਬਨ 1,000 ਬੇਗੁਨਾਹ ਲੋਕਾਂ ਦੀ ਮੌਤ ਹੋਣ ਪਿੱਛੇ ਕਥਿਤ ਸ਼ਮੂਲੀਅਤ ਹੋਣਾ ਮੁੱਖ ਕਾਰਨ ਸੀ।
ਹਾਲਾਂਕਿ, ਇੱਥੇ ਮੋਦੀ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਦੇਸ਼ ਨੂੰ ਨੀਵਾਂ ਦਿਖਾਉਣ ਵਾਲਿਆਂ ਨੂੰ ਫੜਨ ਦਾ ਐਲਾਨ ਵੀ ਕੀਤਾ। ਮੋਦੀ ਦੇ ਇਹ ਬੋਲ ਇਨ੍ਹਾਂ ਘਟਨਾਵਾਂ 'ਤੇ ਹਫ਼ਤੇ ਭਰ ਦੀ ਚੁੱਪੀ ਤੋਂ ਬਾਅਦ ਸਾਹਮਣੇ ਆਏ ਹਨ।
ਦਰਅਸਲ, ਪ੍ਰਦਰਸ਼ਨਕਾਰੀ ਭਾਰਤ ਵਿੱਚ ਇਨ੍ਹੀਂ ਦਿਨੀਂ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ।
ਮੋਦੀ ਦਾ ਲੰਦਨ ਵਿੱਚ ਨਾ ਸਿਰਫ਼ ਸਿੱਖ ਤੇ ਮੁਸਲਮਾਨ ਬਲਕਿ ਹਿੰਦੂਆਂ ਨੇ ਵੀ ਵਿਰੋਧ ਕੀਤਾ।
'ਮੋਦੀ ਘਰ ਵਾਪਸ ਜਾਓ' ਤੇ 'ਅਸੀਂ ਮੋਦੀ ਦੇ ਨਫ਼ਰਤ ਤੇ ਲਾਲਚ ਦੇ ਏਜੰਡੇ ਦੇ ਵਿਰੁੱਧ ਹਾਂ' ਵਰਗੇ ਨਾਅਰਿਆਂ ਦੀਆਂ ਤਖ਼ਤੀਆਂ ਫੜੀ ਸੈਂਕੜੇ ਲੋਕਾਂ ਨੇ ਸੰਸਦ ਤੇ ਡਾਊਨਿੰਗ ਸਟ੍ਰੀਟ ਵਿੱਚ ਮੋਦੀ ਵਿਰੁੱਧ ਉਸ ਸਮੇਂ ਪ੍ਰਦਰਸ਼ਨ ਕੀਤਾ ਜਦੋਂ ਉਹ ਇੰਗਲੈਂਡ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਵਾਰਤਾਲਾਪ ਕਰ ਰਹੇ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਮੇਂ ਆਪਣੇ ਇੰਗਲੈਂਡ ਸਮੇਤ ਕਈ ਹੋਰ ਦੇਸ਼ਾਂ ਦੇ ਦੌਰੇ 'ਤੇ ਹਨ ਪਰ ਇੰਗਲੈਂਡ ਦਾ ਦੌਰਾ ਉਨ੍ਹਾਂ ਦਾ ਸਿਰਫ਼ 'ਸ਼ਾਨਾਮੱਤਾ' ਨਹੀਂ ਰਿਹਾ, ਬਲਕਿ ਸੈਂਕੜੇ ਭਾਰਤੀਆਂ ਨੇ ਮੋਦੀ ਦੀ ਇਸ ਫੇਰੀ ਦਾ ਵਿਰੋਧ ਕੀਤਾ।