ਲਾਲੂ ਦੇ ਮੁੰਡੇ ਦੀ ਐਸ਼ਵਰਿਆ ਰਾਏ ਨਾਲ ਮੰਗਣੀ, ਵੇਖੋ ਲਾੜੀ ਦੀਆਂ Exclusive ਤਸਵੀਰਾਂ
ਵੇਖੋ ਹੋਰ ਤਸਵੀਰਾਂ...
ਤੇਜ ਪਰਤਾਪ ਨੇ ਸੋਮਵਾਰ ਨੂੰ ਆਪਣਾ 29ਵਾਂ ਜਨਮ ਦਿਨ ਮਨਾਇਆ ਤੇ ਇਸ ਮੌਕੇ ਉਸ ਦੀ ਹੋਣ ਵਾਲੀ ਪਤਨੀ ਐਸ਼ਵਰਿਆ ਵੀ ਸ਼ਾਮਲ ਸੀ।
ਚਾਰਾ ਘੁਟਾਲੇ ਦੀ ਸਜ਼ਾ ਕੱਟ ਰਹੇ ਲਾਲੂ ਯਾਦਵ ਖ਼ੁਦ ਮੰਗਣੀ ਵਿੱਚ ਸ਼ਾਮਲ ਨਹੀਂ ਹਨ। ਫ਼ਿਲਹਾਲ ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪਿਛਲੇ ਦਿਨੀਂ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ’ਚ ਸਿਹਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਏਮਜ਼ ਲਿਆਂਦਾ ਗਿਆ ਸੀ।
ਇਸ ਪ੍ਰੋਗਰਾਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਤੇ ਬੇਹੱਦ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਹਨ।
ਲਾਲੂ ਪ੍ਰਸਾਦ ਦੇ ਪਰਿਵਾਰ ਵਿੱਚ ਇਹ ਤੀਜਾ ਵਿਆਹ ਹੈ ਜੋ ਰਾਜਨੀਤਕ ਘਰਾਣੇ ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਲਾਲੂ ਨੇ ਆਪਣੀ ਵੱਡੀ ਧੀ ਦਾ ਵਿਆਹ ਹਰਿਆਣਾ ਦੇ ਸਾਬਕਾ ਮੰਤਰੀ ਅਜੇ ਸਿੰਘ ਯਾਦਵ ਦੇ ਪੁੱਤਰ ਨਾਲ ਤੇ ਛੋਟੀ ਧੀ ਦਾ ਵਿਆਹ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ’ਚ ਕੀਤਾ ਸੀ।
ਐਸ਼ਵਰਿਆ ਆਰਜੇਡੀ ਵਿਧਾਇਕ ਚੰਦਰਿਕਾ ਰਾਏ ਦੀ ਧੀ ਹੈ। ਉਸ ਨੇ ਅਮਿਟੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਚੰਦਰਿਕਾ ਰਾਏ ਬਿਹਾਰ ਦਾ ਮੰਤਰੀ ਵੀ ਰਹਿ ਚੁੱਕਾ ਹੈ।
ਤਸਵੀਰਾਂ ਵਿੱਚ ਐਸ਼ਵਰਿਆ ਨੇ ਨੀਲੇ ਰੰਗ ਦੀ ਪੌਸ਼ਾਕ ਪਾਈ ਹੈ ਤੇ ਉਹ ਕੋਈ ਰਸਮ ਕਰਦੀ ਹੋਈ ਨਜ਼ਰ ਆ ਰਹੀ ਹੈ।
ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪਰਤਾਪ ਯਾਦਵ ਦੀ ਮੰਗਣੀ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦਰੋਗਾ ਰਾਏ ਦੀ ਪੋਤਰੀ ਐਸ਼ਵਰਿਆ ਰਾਏ ਨਾਲ ਹੋਵੇਗੀ। ਜਾਣਕਾਰੀ ਮੁਤਾਬਕ ਵਿਆਹ ਹੋਣ ਦੀ ਸੰਭਾਵਨਾ 12 ਮਈ ਨੂੰ ਹੈ। ਮੰਗਣੀ ਦਾ ਸਮਾਗਮ ਪਟਨਾ ਦੇ ਹੋਟਲ ਮੌਰਿਆ ਵਿੱਚ ਹੋ ਰਿਹਾ ਹੈ। ਵੇਖੋ ਤੇਜ ਪ੍ਰਤਾਪ ਦੀ ਹੋਣ ਵਾਲੀ ਪਤਨੀ ਐਸ਼ਵਰਿਆ ਰਾਏ ਦੀਆਂ Exclusive ਤਸਵੀਰਾਂ-