'ਸੰਸਕਾਰੀ' ਅਖਵਾਉਣ ਵਾਲੇ ਨੇ ਹੀ ਲਾਹੀ ਸ਼ਰਮ
ਦੱਸ ਦਈਏ ਕਿ ਪਹਿਲਾਜ ਨੇ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਖਾ' ਨੂੰ ਮਹਿਲਾਵਾਂ ਦੇ ਲਈ ਖਤਰਾ ਦੱਸਦੇ ਹੋਏ ਰਿਲੀਜ਼ ਕਰਨ ਤੋਂ ਰੋਕ ਦਿੱਤਾ ਸੀ। ਆਪਣੇ ਕਾਰਜਕਾਨ ਦੌਰਾਨ ਉਸ ਨੇ ਹੋਰ ਵੀ ਅਜਿਹੇ ਫੈਸਲੇ ਕੀਤੇ ਹਨ।
ਜਾਹਿਰ ਹੈ ਕਿ ਫਿਲਮਾਂ ਨੂੰ ਸੰਸਕਾਰੀ ਜਾਮਾ ਪਹਿਨਾਉਣ ਵਾਲੇ ਪਹਿਲਾਜ ਅਜਿਹੀਆਂ ਫਿਲਮਾਂ ਦੀ ਡਿਸਟ੍ਰੀਬਿਊਸ਼ਨ ਕਰਨਗੇ ਤਾਂ ਉਸ 'ਤੇ ਉਂਗਲੀ ਉੱਠੇਗੀ ਹੀ।
ਫਿਲਮ 'ਜੂਲੀ' ਦੇ ਸੀਕਵਲ 'ਜੂਲੀ-2' ਦੇ ਡਿਸਟ੍ਰੀਬਿਊਟਰ ਦੇ ਤੌਰ 'ਤੇ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ। ਬੋਲਡਨੈੱਸ ਨਾਲ ਭਰਪੂਰ ਫਿਲਮ ਇਸ ਫਿਲਮ 'ਚ ਨਾਮ ਸਾਹਮਣੇ ਆਉਣ ਨਾਲ ਸੋਸ਼ਲ ਮੀਡੀਆ 'ਤੇ ਉਸ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮਾਂ 'ਚ ਸੰਸਕਾਰਾਂ ਦਾ ਦਾਮਨ ਫੜੀ ਰੱਖਣ ਵਾਲੇ ਪਹਿਲਾਜ ਸੈਂਸਰ ਬੋਰਡ ਦੇ ਪ੍ਰਧਾਨ ਦਾ ਅਹੁੱਦਾ ਛੱਡਣ ਤੋਂ ਬਾਅਦ ਬੋਲਡਨੈੱਸ ਤੇ ਹਾਟਨੈੱਸ ਨਾਲ ਭਰੀ ਫਿਲਮ ਦੇ ਡਿਸਟ੍ਰੀਬਿਊਟਰ ਬਣ ਗਏ ਹਨ।
ਹੁਣ ਉਹ ਖੁਦ 'ਸੰਸਕਾਰੀ' ਫੈਸਲਿਆਂ ਦੇ ਉਲਟ ਹੋ ਗਿਆ ਹੈ।
ਤਸਵੀਰਾਂ 'ਚ ਤੁਸੀਂ ਜਿਸ ਨੂੰ ਦੇਖ ਰਹੇ ਹੋ ਉਹ ਹੈ ਸੈਂਸਰ ਬੋਰਡ ਦਾ ਸਾਬਕਾ ਪ੍ਰਧਾਨ ਪਹਿਲਾਜ ਨਿਹਲਾਨੀ। ਹਾਲ ਹੀ ਇਨ੍ਹਾਂ ਦਾ ਨਾਮ ਵਿਵਾਦਾਂ 'ਚ ਘਿਰਿਆ ਰਿਹਾ ਹੈ। ਬਤੌਰ ਸੈਂਸਰ ਬੋਰਡ ਦੇ ਪ੍ਰਧਾਨ ਹੁੰਦੇ ਉਸ 'ਤੇ ਅਜਿਹੇ ਦੋਸ਼ ਲੱਗੇ ਕਿ ਉਹ ਕਥਿਤ 'ਅਸੰਸਕਾਰੀ' ਸੀਨਜ਼ ਵਾਲੀਆਂ ਫਿਲਮਾਂ ਨੂੰ ਪਾਸ ਨਹੀਂ ਹੋਣ ਦਿੰਦਾ ਸੀ।