ਦਾਜ ਮੰਗਣ ਵਾਲਿਆਂ ‘ਤੇ ਪਰੀਨਿਤੀ ਦਾ ਵੱਡਾ ਵਾਰ
ਫ਼ਿਲਮ ਨੂੰ ਪ੍ਰਸ਼ਾਂਤ ਸਿੰਘ ਨੇ ਡਾਇਰੈਕਟ ਕੀਤਾ ਹੈ। ਜਿਸ ‘ਚ ਪਰੀਨਿਤੀ ਦੇ ਨਾਲ ਸਿਧਾਰਥ ਮਲਹੋਤਰਾ ਲੀਡ ਰੋਲ ਪਲੇਅ ਕਰ ਰਹੇ ਹਨ।
ਪਰੀਨਿਤੀ ਦੀ ਇਹ ਫ਼ਿਲ ਇੱਕ ਡ੍ਰਾਮਾ ਫ਼ਿਲਮ ਹੈ ਜਿਸ ਦੀ ਕਹਾਣੀ ਜ਼ਬਰਦਸਤੀ ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ।
ਪਰੀਨਿਤੀ ਨੇ ਆਪਣੀ ਆਉਣ ਵਾਲੀ ਫ਼ਿਲਮ ‘ਜਬਰੀਆ ਜੋੜੀ’ ਦੇ ਪ੍ਰਮੋਸ਼ਨ ਸਮੇਂ ਮੀਡੀਆ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਅਸੀਂ ਖੁਦ ਨੂੰ ਆਧੁਨਿਕ ਕਹਿੰਦੇ ਹਾਂ ਅਤੇ ਵਧੀਆ ਦਿੱਖਣ ਲਈ ਅਸੀਂ ਕੁੜੀ ਦੇ ਪਰਿਵਾਰ ਵਾਲਿਆਂ ਤੋਂ ਪੈਸੇ ਅਤੇ ਲਗਜ਼ਰੀ ਚੀਜ਼ਾਂ ਦੀ ਮੰਗ ਕਰਦੇ ਹਾਂ। ਸਾਡੇ ਦੇਸ਼ ਦਾ ਇਹ ਪੱਖ ਅਫਸੋਸਜਨਕ ਹੈ।
ਪਰੀਨਿਤੀ ਨੇ ਕਿਹਾ, “ਸਭ ਜਾਣਦੇ ਹਨ ਕਿ ਦਹੇਜ ਪ੍ਰਥਾ ਗੈਰ ਕਾਨੂੰਨੀ ਅਤੇ ਅਨੈਤਿਕ ਹੈ, ਪਰ ਫੇਰ ਵੀ ਇਸ ਦਾ ਲੈਣ-ਦੇਣ ਹੁੰਦਾ ਹੈ। ਅਜਿਹੇ ‘ਚ ਮੈਨੂੰ ਗੁੱਸਾ ਤਾਂ ਉਦੋਂ ਆਉਂਦਾ ਹੈ ਜਦੋਂ ਲੋਕ ਇਸ ਨੂੰ ਚੰਗਾ ਬਣਾਉਨ ਲਈ ਤੋਹਫੇ ਦਾ ਨਾਂ ਦਿੰਦੇ ਹਨ। ਬਾਲੀਵੁੱਡ ਅਦਾਕਾਰਾ ਨੇ ਕਿਹਾ ਕਿ ਦਹੇਜ ਮੰਗਣ ਦਾ ਮਤਲਬ ਹੈ ਕਿ ਤੁਸੀਂ ਕੁੜੀ ਦੀ ਕੀਮਤ ਲਗਾ ਰਹੇ ਹੋ ਅਤੇ ਉਸ ਨੂੰ ਖਰੀਦ ਰਹੇ ਹੋ।
ਭਾਰਤ ‘ਚ ਸੰਨ 1961 ਤੋਂ ਦਹੇਜ ਪ੍ਰਥਾ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ ਪਰ ਸਮਾਜ ‘ਚ ਅੱਜ ਵੀ ਇਸ ਦਾ ਪ੍ਰਚਾਰ ਹੁੰਦਾ ਹੈ। ਅਜਿਹੇ ‘ਚ ਬਾਲੀਵੁੱਡ ਐਕਟਰਸ ਪਰੀਨਿਤੀ ਚੋਪੜਾ ਨੂੰ ਹੈਰਾਨੀ ਹੁੰਦੀ ਹੈ ਕਿ ਕਿਵੇਂ ਭਾਰਤੀ ਪਰਿਵਾਰ ਇਸ ਨੂੰ ਤੋਹਫ਼ਾ ਮੰਨ ਸਕਦੇ ਹਨ।