ਪਰਿਨਿਤੀ ਚੋਪੜਾ ਮਸਤੀ ਦੇ ਮੂਡ 'ਚ
ਹਰਿਆਣਾ ਦੇ ਅੰਬਾਲਾ ਨਾਲ ਸਬੰਧ ਰੱਖਣ ਵਾਲੀ ਬਾਲੀਵੁੱਡ ਅਦਾਕਾਰਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਚੁਲਬੁਲੇਪਨ ਲਈ ਵੀ ਜਾਣੀ ਜਾਂਦੀ ਹੈ।
ਫਿਲਮ ਯੰਗਿਸਤਾਨ ਦੇ ਦੌਰਾਨ ਪਰਿਨਿਤੀ ਚੋਪੜਾ ਦਾ ਨਾਂ ਅਦਿੱਤਯ ਰਾਏ ਕਪੂਰ ਦੇ ਨਾਲ ਵੀ ਜੋੜਿਆ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
ਇਸ਼ਕਜ਼ਾਦੇ ਦੀ ਅਭਿਨੇਤਰੀ ਹਾਲ ਹੀ 'ਚ ਆਸਟਰੇਲੀਆ 'ਚ ਛੁੱਟੀਆਂ ਮਨਾ ਕੇ ਪਰਤੀ ਹੈ।
ਪਰਿਨਿਤੀ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੈ। ਉਹ ਆਪਣੀਆਂ ਤਸਵੀਰਾਂ ਆਪਣੇ ਫੈਨਜ਼ ਲਈ ਇੰਸਟਾ ਤੇ ਸ਼ੇਅਰ ਕਰਦੀ ਰਹਿੰਦੀ ਹੈ।
ਯਸ਼ ਰਾਜ ਫਿਲਮ ਦੇ ਬੈਨਰ ਹੇਠ 'ਲੇਡੀਜ਼ ਵਰਸਸ ਰਿਕੀ ਬਹਿਲ', 'ਮੇਰੀ ਪਿਆਰੀ ਬਿੰਦੂ', 'ਕਿਲ ਦਿਲ' ਤੇ 'ਦਾਅਵਤ ਏ ਇਸ਼ਕ' ਜਿਹੀਆਂ ਫਿਲਮਾਂ 'ਚ ਕੰਮ ਕਰ ਚੁਕੀ ਪਰਿਨਿਤੀ ਦਾ ਬਾਲੀਵੁੱਡ 'ਚ ਵੱਖਰਾ ਮੁਕਾਮ ਹੈ।
ਇਸ ਤੋਂ ਪਹਿਲਾਂ ਪਰਿਨਿਤੀ 'ਸ਼ੁੱਧ ਦੇਸੀ ਰੋਮਾਂਸ' ਤੇ 'ਹਸੀ ਤੋ ਫਸੀ' ਜਿਹੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਫਿਲਮ ਨਮਸਤੇ ਲੰਦਨ ਦੀ ਸ਼ੂਟਿੰਗ ਵਿਦੇਸ਼ਾਂ 'ਚ ਹੀ ਨਹੀਂ ਸਗੋਂ ਢਾਕਾ ਤੇ ਭਾਰਤ ਦੇ ਕਈ ਸ਼ਹਿਰਾਂ ਜਿਵੇਂ ਲੁਧਿਆਣਾ, ਪਟਿਆਲਾ ਤੇ ਅਮ੍ਰਿਤਸਰ 'ਚ ਵੀ ਹੋਵੇਗੀ।
ਦੋਵੇਂ ਬਾਲੀਵੁੱਡ ਸਟਾਰ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਲਈ ਪੈਰਿਸ 'ਚ ਸ਼ੂਟਿੰਗ ਕਰ ਰਹੇ ਹਨ।
ਫਰਾਂਸ ਦੇ ਪੈਰਿਸ 'ਚ ਮਸਤੀ ਕਰ ਰਹੀ ਪਰਿਨਿਤੀ ਚੋਪੜਾ ਦੇ ਨਾਲ ਅਭਿਨੇਤਾ ਅਰਜੁਨ ਕਪੂਰ ਵੀ ਸਨ।
ਬਾਲੀਵੁੱਡ ਅਦਾਕਾਰਾ ਪਰਿਨਿਤੀ ਚੋਪੜਾ ਇਨ੍ਹਾਂ ਦਿਨਾਂ 'ਚ ਖੂਬਸੂਰਤ ਸ਼ਹਿਰ ਪੈਰਿਸ 'ਚ ਮਸਤੀ ਕਰ ਰਹੀ ਹੈ।