ਇਹਨਾਂ ਪੰਜਾਬੀ ਸਿਤਾਰਿਆਂ ਨੂੰ ਵੇਖਣਾ ਚਾਹੋਗੇ ਵੱਡੇ ਪਰਦੇ 'ਤੇ
ਪੰਜਾਬੀ ਸਿਨੇਮਾ ਵਿੱਚ ਅਸੀਂ ਕਈ ਗਾਇਕਾਂ ਨੂੰ ਵੇਖਿਆ ਹੈ ਅਦਾਕਾਰੀ ਵਿੱਚ ਕਿਸਮਤ ਆਜ਼ਮਾਉਂਦੇ ਹੋਏ ਪਰ ਕੁਝ ਸਿਤਾਰੇ ਹਜੇ ਵੀ ਵੱਡੇ ਪਰਦੇ ਤੋਂ ਦੂਰ ਹਨ, ਕੌਣ ਹਨ ਉਹ ਅਤੇ ਕੀ ਅਸੀਂ ਉਹਨਾਂ ਨੂੰ ਵੇਖਣਾ ਚਾਹਵਾਂਗੇ, ਜਾਣੋ ਤਸਵੀਰਾਂ ਵਿੱਚ।
ਰਣਜੀਤ ਬਾਵਾ ਵੀ ਤੂਫਾਨ ਲਿਆ ਸਕਦੇ ਸੀ ਪਰਦੇ 'ਤੇ ਪਰ ਫਿਲਹਾਲ ਲਈ ਰੁੱਕ ਗਏ ਹਨ।
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਾਫੀ ਹਿੱਟ ਗੀਤ ਦੇ ਚੁਕੇ ਹਨ ਅਤੇ ਉਹਨਾਂ ਦਾ ਰੋਮੈਂਟਿਕ ਅੰਦਾਜ਼ ਦਰਸ਼ਕ ਵੱਡੇ ਪਰਦੇ 'ਤੇ ਵੀ ਪਸੰਦ ਕਰਨਗੇ।
ਗੁੱਸੈਲ ਨਿੰਜਾ ਵੀ ਦਿਲਚਸਪ ਕਿਰਦਾਰ ਨਿਭਾ ਸਕਦੇ ਹਨ। ਖਬਰ ਹੈ ਕਿ ਉਹ ਜਲਦ ਇੱਕ ਪੰਜਾਬੀ ਫਿਲਮ ਵਿੱਚ ਨਜ਼ਰ ਵੀ ਆਉਣਗੇ।
ਸਤਿੰਦਰ ਸਰਤਾਜ ਨੂੰ ਅਸੀਂ ਜ਼ਰੂਰ ਵੱਡੇ ਪਰਦੇ ਤੇ ਵੇਖਣਾ ਚਾਹੁਣਗੇ ਪਰ ਉਹਨਾਂ ਦੀ ਡੈਬਿਊ ਫਿਲਮ ਦ ਬਲੈਕ ਪ੍ਰਿੰਸ ਕਾਫੀ ਸਮੇਂ ਤੋਂ ਲਟਕੀ ਹੋਈ ਹੈ।
ਲੇਖਣੀ ਤੋਂ ਬਾਅਦ ਗਾਇਕੀ ਅਤੇ ਹੁਣ ਅਦਾਕਾਰੀ 'ਚ ਵੀ ਕੋਸ਼ਿਸ਼ ਕਰ ਸਕਦੇ ਹਨ ਅਮਰਿਤ ਮਾਨ।
ਹਨੀ ਸਿੰਘ ਤੋਂ ਬਾਅਦ ਸਿਰਫ ਗੀਤਾਂ ਵਿੱਚ ਹੀ ਨਹੀਂ ਫਿਲਮਾਂ ਵਿੱਚ ਵੀ ਬਾਦਸ਼ਾਹ ਨੂੰ ਦੇਖਣਾ ਚਾਹੁਣਗੇ।
ਨਿਰਦੇਸ਼ਕ ਅਤੇ ਜ਼ਬਰਦਸਤ ਅਦਾਕਾਰ ਪਰਮੀਸ਼ ਵਰਮਾ ਵੀ ਫਿਲਮਾਂ 'ਚ ਖੂਬ ਜੱਚਣਗੇ।
ਮਹਿਤਾਬ ਵਿਰਕ ਆਪਣਾ ਮਾਸੂਮ ਚਿਹਰਾ ਵੱਡੇ ਪਰਦੇ ਤੇ ਵੀ ਝਲਕਾ ਸਕਦੇ ਹਨ।