ਡਿਨਰ ਡੇਟ ਮਗਰੋਂ ਏਅਰਪੋਰਟ 'ਤੇ ਮੂੰਹ ਲੁਕਾਉਂਦੇ ਨਜ਼ਰ ਆਏ ਰਣਬੀਰ ਤੇ ਆਲਿਆ
ਏਅਰਪੋਰਟ ਤੋਂ ਨਿਕਲਦੇ ਸਮੇਂ ਰਣਬੀਰ ਨੂੰ ਦੇਖ ਆਲਿਆ ਹੱਸਦੀ ਹੋਈ ਨਜ਼ਰ ਆਈ।
ਮੁੰਬਈ ਵਾਪਸੀ ਤੋਂ ਪਹਿਲਾਂ ਆਲਿਆ ਤੇ ਰਣਬੀਰ ਨੂੰ ਨਿਊਯਾਰਕ ‘ਚ ਡਿਨਰ ਡੇਟ ‘ਤੇ ਸਪੌਟ ਕੀਤਾ ਗਿਆ। ਜਿੱਥੇ ਦੋਵਾਂ ਨੇ ਆਪਣੇ ਫੈਨਸ ਨਾਲ ਕੁਝ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਰਿਸ਼ੀ ਕਪੂਰ ਨੂੰ ਮਿਲਣ ਜਾਣ ਲਈ ਨਿਊਯਾਰਕ ਦੀ ਉਡਾਣ ਭਰੀ ਸੀ ਜਿੱਥੇ ਆਲਿਆ ਨਾਲ ਪੂਰਾ ਕਪੂਰ ਖਾਨਦਾਨ ਵੀ ਸੀ। ਇਸ ਮੌਕੇ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਈਆਂ ਸੀ।
ਜਿਵੇਂ ਹੀ ਦੋਵਾਂ ਨੇ ਮੀਡੀਆ ਨੂੰ ਦੇਖਿਆ ਤਾਂ ਦੋਵਾਂ ਨੇ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕੀਤੀ।
ਜਲਦੀ ਹੀ ਰਾਲੀਆ ਦੀ ਫ਼ਿਲਮ ‘ਬ੍ਰਹਮਾਸਤਰ’ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਦੋਵੇਂ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਹਾਲ ਹੀ ‘ਚ ਇਨ੍ਹਾਂ ਦੋਵਾਂ ਨੂੰ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਜਿੱਥੇ ਇਹ ਲਵ ਬਰਡਸ ਕਮਾਲ ਦੇ ਲੱਗ ਰਹੇ ਸੀ।
ਬਾਲੀਵੁੱਡ ਦੇ ਹੌਟ ਕੱਪਲ ਮੰਨੇ ਜਾਂਦੇ ਆਲਿਆ ਭੱਟ ਤੇ ਰਣਬੀਰ ਕਪੂਰ ਕਾਫੀ ਸਮੇਂ ਤੋਂ ਨਿਊਯਾਰਕ ਸਿਟੀ ‘ਚ ਆਪਣਾ ਵਕੇਸ਼ਨ ਇੰਜੁਆਏ ਕਰ ਰਹੇ ਸੀ। ਬੀਤੀ ਰਾਤ ਹੀ ਦੋਵੇਂ ਆਪਣੇ ਹਾਲੀਡੇਅ ਤੋਂ ਵਾਪਸ ਮੁੰਬਈ ਆ ਗਏ ਹਨ।