ਲੰਡਨ ਤੋਂ ਵਾਪਸ ਪਰਤੇ ਰਣਵੀਰ-ਦੀਪਿਕਾ, ਤਸਵੀਰਾਂ 'ਚ ਦੇਖੋ ਇਸ ਖ਼ੁਸ਼ੀ ਪਿਛਲਾ ਰਾਜ਼
ਇਸ ਸਮੇਂ ਦੋਵੇਂ ਸਾਦੇ ਪਹਿਰਾਵੇ ਵਿੱਚ ਹੀ ਸਨ। ਦੀਪਿਕਾ ਬਲੈਕ ਤੇ ਵ੍ਹਾਈਟ ਸਟ੍ਰਿਪ ਵਾਲੇ ਹਾਈਨੈਕ ਦੇ ਨਾਲ ਅਤੇ ਦਣਵੀਰ ਕੂਲ ਬਲੂ ਜੀਨਸ ਜੈਕਟ ਨਾਲ ਹੈਂਡਸਮ ਲੱਗ ਰਹੇ ਸੀ।
ਬਾਲੀਵੁੱਡ ਦੇ ਇਸ ਹੌਟ ਕੱਪਲ ਨੇ ਏਅਰਪੋਰਟ 'ਤੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ। ਫੈਨਸ ਨੂੰ ਦੋਵਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।
ਦੋਵਾਂ ਨੇ ਪਿਛਲੇ ਸਾਲ ਨਵੰਬਰ 'ਚ ਵਿਆਹ ਕੀਤਾ ਹੈ। ਜਿਸ ਤੋਂ ਬਾਅਦ ਦੋਵੇਂ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਬਿਜ਼ੀ ਹੋ ਗਏ ਹਨ। ਪਰ ਇਸ ਤੋਂ ਬਾਅਦ ਵੀ ਦੋਵੇਂ ਇੱਕ-ਦੂਜੇ ਨਾਲ ਕੁਆਲਟੀ ਟਾਈਮ ਸਪੈਂਡ ਕਰਦੇ ਨਜ਼ਰ ਆ ਹੀ ਜਾਂਦੇ ਹਨ।
ਮੋਮ ਦੇ ਪੁਤਲੇ ਦੀ ਘੁੰਡ ਚੁਕਾਈ ਕਰ ਦੋਵੇਂ ਸਿਤਾਰੇ ਵਾਪਸ ਮੁੰਬਈ ਆ ਚੁੱਕੇ ਹਨ। ਜਿਨ੍ਹਾਂ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਸਪੌਟ ਕੀਤਾ ਗਿਆ।
ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ। ਹਾਲ ਹੀ 'ਚ ਉਸ ਨੇ ਲੰਡਨ 'ਚ ਮੈਡਮ ਤੁਸਾਦ ਮਿਊਜ਼ੀਅਮ 'ਚ ਆਪਣੇ ਵੈਕਸ ਸਟੈਚੂ ਨੂੰ ਲੌਂਚ ਕੀਤਾ ਹੈ। ਜਿਸ ਤੋਂ ਬਾਅਦ ਦੀਪਿਕਾ ਕਾਫੀ ਖੁਸ਼ ਹੈ। ਇਸ ਮੌਕੇ ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਅਤੇ ਪਰਿਵਾਰ ਨਾਲ ਲੰਡਨ 'ਚ ਮੌਜੂਦ ਸੀ।