ਰਣਵੀਰ ਤੇ ਦੀਪਿਕਾ ਦੀਆਂ ਤਸਵੀਰਾਂ ਨੇ ਮਚਾਈ ਖਲਬਲੀ
ਏਬੀਪੀ ਸਾਂਝਾ | 18 Aug 2017 01:17 PM (IST)
1
ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਜੋ ਵਾਇਰਲ ਹੋ ਰਹੀ ਹੈ ਉਹ ਸਾਲ 2015 ਦੇ ਸ਼ੂਟ ਦੌਰਾਨ ਖਿੱਚੀ ਗਈ ਸੀ ਪਰ ਇਹ ਤਸਵੀਰ ਕਦੋਂ ਦੀ ਹੈ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹਾਸਲ ਹੋਈ ਹੈ।
2
ਜ਼ਿਕਰਯੋਗ ਹੈ ਕਿ ਰਣਵੀਰ ਤੇ ਦੀਪਿਕਾ ਪਿਛਲੀ ਵਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਰਾਮਲੀਲਾ' ਵਿੱਚ ਇਕੱਠੇ ਵਿਖਾਈ ਦਿੱਤੇ ਸਨ।
3
ਇਸ ਤਸਵੀਰ ਵਿੱਚ ਦੀਪਿਕਾ ਤੇ ਰਣਵੀਰ ਕਾਫੀ ਇੰਟੀਮੇਟ ਪੋਜ਼ੀਸ਼ਨ ਵਿੱਚ ਵਿਖਾਈ ਦੇ ਰਹੇ ਹਨ। ਤਸਵੀਰ ਪੋਸਟ ਕਰਨ ਵਾਲੇ ਹੈਂਡਲ ਨੇ #Deepveer ਦੇ ਹੈਸ਼ ਟੈਗ ਨਾਲ ਇਸ ਤਸਵੀਰ ਨੂੰ ਸ਼ੇਅਰ ਵੀ ਕੀਤਾ ਹੈ।
4
ਦੱਸਣਾ ਬਣਦਾ ਹੈ ਕਿ ਰਣਵੀਰ ਤੇ ਦੀਪਿਕਾ ਦੀ ਇਹ ਤਸਵੀਰ ਕਿਸੇ ਫੈਨ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤੀ ਗਈ ਹੈ।
5
ਮਸ਼ਹੂਰ ਬਾਲੀਵੁੱਡ ਜੋੜੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ 'ਪਦਮਾਵਤੀ' ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਪਰ ਇਸੇ ਦੌਰਾਨ ਬਹੁਤ ਆਕਰਸ਼ਕ ਫੋਟੋ ਵਾਇਰਲ ਹੋ ਰਹੀ ਹੈ।