✕
  • ਹੋਮ

ਡੱਬੂ ਦੇ ਕੈਲੰਡਰ ਰਿਲੀਜ਼ ਮੌਕੇ ਰੇਖਾ ਨੇ ਲੁੱਟਿਆ ਮੇਲਾ

ਏਬੀਪੀ ਸਾਂਝਾ   |  21 Jan 2018 04:01 PM (IST)
ਡੱਬੂ ਦੇ ਕੈਲੰਡਰ ਰਿਲੀਜ਼ ਮੌਕੇ ਰੇਖਾ ਨੇ ਲੁੱਟਿਆ ਮੇਲਾ
1

ਡੱਬੂ ਦੇ ਕੈਲੰਡਰ ਨੂੰ ਅਭਿਸ਼ੇਕ ਬੱਚਨ ਨੇ ਲੌਂਚ ਕੀਤਾ ਤੇ ਇਸ ਵਾਰ ਡੱਬੂ ਦੀ ਡੈਬਿਊ ਕੈਲੰਡਰ ਸਟਾਰ ਮਿਸ ਮਾਨੁਸ਼ੀ ਛਿੱਲਰ ਸੀ।

2

ਫੋਟੋ ਖਿਚਵਾਉਂਦਿਆਂ ਹੋਈਆਂ ਆਪਣੇ ਫੈਨਸ ਨੂੰ ਰੇਖਾ ਨੇ ਬੇਹੱਦ ਟ੍ਰੈਡੀਸ਼ਨਲ ਅੰਦਾਜ਼ ਵਿੱਚ ਨਮਸਤੇ ਕੀਤੀ, ਦੂਜੇ ਪਾਸੇ ਫੈਨਸ ਨੂੰ ਖੁਸ਼ ਕਰਨ ਲਈ ਫਲਾਇੰਗ ਕਿਸ ਕਰਨਾ ਵੀ ਨਹੀਂ ਭੁੱਲੀ।

3

ਲੇਟੈਸਟ ਕੈਲੰਡਰ ਫੋਟੋਸ਼ੂਟ ਦੀ ਫੋਟੋ ਦੇਖਦੀ ਹੋਈ ਰੇਖਾ।

4

ਰੇਖਾ ਨੇ ਡੱਬੂ ਰਤਨਾਨੀ ਦੇ ਈਵੈਂਟ ਵਿੱਚ ਨਾ ਸਿਰਫ ਖੂਬ ਫੋਟੋਆਂ ਖਿਚਵਾਈਆਂ ਬਲਕਿ ਡੱਬੂ ਰਤਨਾਨੀ ਨਾਲ ਖੂਬ ਮਸਤੀ ਵੀ ਕੀਤੀ। ਇੱਥੋਂ ਤੱਕ ਕਿ ਡੱਬੂ ਰਤਨਾਨੀ ਦੇ ਬੱਚਿਆਂ ਨਾਲ ਵੀ ਖੂਬ ਫੋਟੋਸ਼ੂਟ ਕਰਵਾਇਆ।

5

ਖਾ ਨੇ ਵਾਈਟ ਐਂਡ ਬਲੈਕ ਸ਼ੇਡਸ ਨਾਲ ਹੱਥ ਵਿੱਚ ਕਲੱਚ ਲਿਆ ਹੋਇਆ ਸੀ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਆਕਰਸ਼ਕ ਬਣਾ ਰਿਹਾ ਸੀ।

6

2016 ਵਿੱਚ ਰੇਖਾ ਡੱਬੂ ਰਤਨਾਨੀ ਦੇ ਈਵੈਂਟ ਵਿੱਚ ਚਿੱਟੀ ਸਾਹੜੀ ਤੇ ਜੂੜੇ ਵਿੱਚ ਨਜ਼ਰ ਆਈ ਸੀ। ਉੱਥੇ ਹੀ 2017 ਵਿੱਚ ਮੈਡਮ ਮਾਇਆ ਦੇ ਆਪਣੀ ਫਿਲਮ ਦੇ ਕਰੈਕਟਰ ਵਿੱਚ ਨਜ਼ਰ ਆਈ ਸੀ ਪਰ ਇਸ ਵਾਰ ਉਨ੍ਹਾਂ ਦਾ ਲੁੱਕ ਕੁਝ ਹਟਕੇ ਸੀ। ਚਿੱਟੀ ਸਾੜ੍ਹੀ ਨਾਲ 2016 ਵਿੱਚ ਰੇਖਾ ਦਾ ਲੁੱਕ ਸਾਊਥ ਇੰਡੀਅਨ ਸੀ ਪਰ ਇਸ ਵਾਰ ਅਜਿਹਾ ਨਹੀਂ ਸੀ।

7

ਕਰੀਮ ਰੰਗ ਦੀ ਸਾੜ੍ਹੀ ਵਿੱਚ ਬਿੰਦਾਸ ਅੰਦਾਜ਼ ਨਾਲ ਰੇਖਾ ਨੇ ਆਪਣੇ ਸਿਰ ਨੂੰ ਪੱਲੂ ਨਾਲ ਢੱਕਿਆ ਹੋਇਆ ਸੀ। ਫੁੱਲ ਸਲੀਵ ਬਲਾਊਜ਼ ਨਾਲ ਆਫ਼ ਵਾਈਟ ਸਾੜ੍ਹੀ ਉਨ੍ਹਾਂ ਨੂੰ ਖੂਬ ਜਚ ਰਹੀ ਸੀ। ਸਾੜ੍ਹੀ ਲੁੱਕ ਵਿੱਚ ਚਾਰ ਚੰਨ ਲਾਉਣ ਲਈ ਰੇਖਾ ਨੇ ਸਾੜ੍ਹੀ ਉੱਤੇ ਓਵਰਕੋਟ ਵਿੱਚ ਵਾਈਟ ਸ਼ਰਗ ਪਾਇਆ ਹੋਇਆ ਸੀ। ਹਮੇਸ਼ਾਂ ਦੀ ਤਰ੍ਹਾਂ ਰੇਖਾ ਦੇ ਚਿਹਰੇ ਤੇ ਉਹ ਹੀ ਚਮਕ ਬਰਕਰਾਰ ਸੀ।

8

ਰੇਖਾ ਨੇ ਨਾ ਸਿਰਫ ਆਪਣੇ ਲੁੱਕ ਨਾਲ ਸਭ ਦਾ ਮਨ ਮੋਹਿਆ ਬਲਕਿ ਬਿੰਦਾਸ ਹੋ ਕੇ ਖੂਬ ਮਸਤੀ ਵੀ ਕੀਤੀ। ਆਪਣੇ ਗਲੈਮਰਸ ਅੰਦਾਜ਼ ਵਿੱਚ ਰੇਖਾ ਨੇ ਇੱਕ ਵਾਰ ਫਿਰ ਡੱਬੂ ਰਤਨਾਨੀ ਦੇ ਈਵੈਂਟ ਵਿੱਚ ਜਾਨ ਪਾ ਦਿੱਤੀ।

9

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੱਬੂ ਰਤਨਾਨੀ ਦਾ 2018 ਕੈਲੰਡਰ ਲੌਂਚ ਹੋ ਗਿਆ। ਡੱਬੂ ਰਤਨਾਨੀ ਦੇ ਇਸ ਈਵੈਂਟ ਵਿੱਚ ਮਿਸ ਵਰਲਡ ਮਾਨੁਸ਼ੀ ਛਿੱਲਰ, ਸਨੀ ਲਿਓਨੀ, ਅਭਿਸ਼ੇਕ ਬੱਚਨ ਨੇ ਤਾਂ ਚਾਰ ਚੰਨ ਲਾਏ ਹੀ ਸੀ ਪਰ ਰੇਖਾ ਸਭ ਦੇ ਆਕਰਸ਼ਣ ਦਾ ਕੇਂਦਰ ਬਣੀ ਰਹੀ।

10

ਮਾਨੁਸ਼ੀ ਨੂੰ ਵਧਾਈ ਦਿੰਦੀ ਹੋਈ ਰੇਖਾ।

  • ਹੋਮ
  • ਬਾਲੀਵੁੱਡ
  • ਡੱਬੂ ਦੇ ਕੈਲੰਡਰ ਰਿਲੀਜ਼ ਮੌਕੇ ਰੇਖਾ ਨੇ ਲੁੱਟਿਆ ਮੇਲਾ
About us | Advertisement| Privacy policy
© Copyright@2026.ABP Network Private Limited. All rights reserved.