ਸਲਮਾਨ ਦੇ ਜਨਮ ਦਿਨ ਦੀਆਂ ਦਿਲਚਸਪ ਤਸਵੀਰਾਂ, ਮੌਜੂਦਾ ਤੇ ਸਾਬਕਾ ਪ੍ਰੇਮਿਕਾਵਾਂ ਵੀ ਮੌਜੂਦ
ਜਨਮ ਦਿਨ 'ਤੇ ਪੂਰੇ ਸਵੈਗ ਵਿੱਚ ਸਲਮਾਨ 'ਗੇੜੀ' 'ਤੇ ਨਿਕਲਿਆ।
Download ABP Live App and Watch All Latest Videos
View In Appਸਲਮਾਨ ਖ਼ਾਨ ਲਈ ਇਹ ਜਨਮ ਦਿਨ ਦੋਹਰੀ ਖ਼ੁਸ਼ੀ ਦਾ ਮੌਕਾ ਬਣ ਗਿਆ। ਇੱਕ ਤਾਂ ਜਨਮ ਦਿਨ, ਤੇ ਨਾਲ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ 'ਟਾਈਗਰ ਜ਼ਿੰਦਾ ਹੈ', ਦੀ ਸਫਲਤਾ ਕਾਰਨ ਇਹ ਦਿਨ ਯਾਦਗਾਰੀ ਹੋ ਨਿੱਬੜਿਆ।
ਸੋਹੇਲ ਖ਼ਾਨ ਵੀ ਇੱਥੇ ਬੱਚਿਆਂ ਨਾਲ ਝੂਟੇ ਲੈਂਦੇ ਵਿਖਾਈ ਦਿੱਤੇ।
ਇਸ ਮੌਕੇ ਸਲਮਾਨ ਦੀ ਪ੍ਰੇਮਿਕਾ ਯੂਲਿਆ ਵੰਤੂਰ ਤੇ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਵੀ ਮੌਜੂਦ ਸੀ।
ਅੱਗੇ ਵੇਖੋ ਸਲਮਾਨ ਤੇ ਪਰਿਵਾਰ ਦੀਆਂ ਕੁਝ ਚੋਣਵੀਆਂ ਤਸਵੀਰਾਂ। (ਤਸਵੀਰਾਂ: ਮਾਨਵ ਮੰਗਲਾਨੀ)
ਮਾਂ ਹੈਲਨ ਵੀ ਇੱਥੇ ਕੈਮਰੇ ਵਿੱਚ ਕੈਦ ਹੋ ਗਈ।
ਇਸ ਮੌਕੇ ਕੈਟਰੀਨਾ ਕੈਫ, ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਸ਼ਾਮਲ ਹੋਏ ਸਨ।
ਸਾਰਿਆਂ ਨੇ ਇੱਥੇ ਰੱਜ ਕੇ ਮਸਤੀ ਕੀਤੀ।
ਸਲਮਾਨ ਦੇ ਪਲਵਲ ਵਾਲੇ ਫਾਰਮ ਹਾਊਸ 'ਤੇ ਪੂਰਾ ਪਰਿਵਾਰ ਮੌਜੂਦ ਸੀ।
ਬੀਤੇ ਕੱਲ੍ਹ ਬਾਲੀਵੁੱਡ ਦੇ 'ਟਾਈਗਰ' ਯਾਨੀ ਸਲਮਾਨ ਖ਼ਾਨ ਨੇ ਆਪਣੇ 52ਵਾਂ ਜਨਮ ਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਸਲਮਾਨ ਪੂਰਾ ਦਿਨ ਆਪਣੇ ਪਰਿਵਾਰ ਨਾਲ ਰਿਹਾ। ਸਾਰੇ ਪਰਿਵਾਰ ਨਾਲ ਉਸ ਨੇ ਫੁਰਸਤ ਦੇ ਪਲ ਬਿਤਾਏ ਤੇ ਖ਼ੂਬ ਮਸਤੀ ਵੀ ਕੀਤੀ।
ਰਾਤ ਸਮੇਂ ਸਲਮਾਨ ਨੇ ਕੇਕ ਕੱਟਿਆ। ਇਸ ਦੌਰਾਨ ਕੈਟਰੀਨਾ ਕੈਫ ਸਮੇਤ ਪੂਰਾ ਪਰਿਵਾਰ ਹਾਜ਼ਰ ਸੀ।
ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਦੀ ਇਸ ਫ਼ਿਲਮ ਨੇ ਚਾਰ ਦਿਨਾਂ ਵਿੱਚ 151.47 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
- - - - - - - - - Advertisement - - - - - - - - -