ਦਬੰਗ ਖ਼ਾਨ ਸਲਮਾਨ ਦੀ ਕ੍ਰਿਸਮਸ ਪਾਰਟੀ, ਵੇਖੋ ਤਸਵੀਰਾਂ
ਸਟਾਰਸ ਲਈ ਇਹ ਛੁੱਟੀਆਂ ਕਾਫੀ ਮੌਜ ਮਸਤੀ ਲੈ ਆਈਆਂ। ਅਜਿਹੇ ‘ਚ ਦਬੰਗ ਖ਼ਾਨ ਸਲਮਾਨ ਪਾਰਟੀ ਕਰਨ ‘ਚ ਦੇਰੀ ਕਿਵੇਂ ਕਰ ਸਕਦੇ ਸੀ।
ਇਸ ਪਾਰਟੀ ‘ਚ ਸਲਮਾਨ ਨੇ ਆਪਣੇ ਭਰਾਵਾਂ ਸੋਹੇਲ ਤੇ ਅਰਬਾਜ਼ ਨਾਲ ਡਾਂਸ ਵੀ ਕੀਤਾ ਜਿਸ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਸਲਮਾਨ ਦੇ ਨਾਲ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਡੇਜ਼ੀ ਸ਼ਾਹ ਵੀ ਇਸ ਮੌਕੇ ਮੌਜੂਦ ਸੀ। ਡੈਜ਼ੀ ਨੇ ਹਾਲ ਹੀ ‘ਚ ਸਲਮਾਨ ਦੇ ਨਾਲ ‘ਰੇਸ-3’ ‘ਚ ਕੰਮ ਕੀਤਾ ਹੈ।
ਉਂਝ ਇਸ ਪਾਰਟੀ ‘ਚ ਸਲਮਾਨ ਦੇ ਜੀਜਾ ਤੇ ਆਰਪਿਤਾ ਦੇ ਪਤੀ ਆਯੂਸ਼ ਸ਼ਰਮਾ ਵੀ ਆਏ। ਜਿਨ੍ਹਾਂ ਨੇ ਹਾਲ ਹੀ ‘ਚ ਸਲਮਾਨ ਦੀ ਹੋਮ ਪ੍ਰੋਡਕਸ਼ਨ ‘ਲਵਤਾਰੀ’ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਹੈ।
ਅਰਪਿਤਾ ਵੀ ਆਪਣੇ ਬੇਟੇ ਆਹਿਲ ਨਾਲ ਇਸ ਪਾਰਟੀ ਦਾ ਹਿੱਸਾ ਬਣਨ ਆਈ। ਆਹਿਲ ਆਪਣੇ ਮਾਮੂ ਜਾਨ ਸਲਮਾਨ ਦੀ ਜਾਨ ਹੈ। ਦੋਨਾਂ ਨੂੰ ਅਕਸਰ ਹੀ ਮਸਤੀ ਦੇ ਮੂਡ ‘ਚ ਦੇਖਿਆ ਜਾਂਦਾ ਹੈ।
ਜਿੱਥੇ ਕੈਟ ਪਾਰਟੀ ‘ਚ ਆਪਣੀ ਮਾਂ ਨਾਲ ਨਜ਼ਰ ਆਈ, ਉੱਥੇ ਹੀ ਸ਼ਾਹਰੁਖ ਖ਼ਾਨ ਇਸ ਪਾਰਟੀ ‘ਚ ਕਿਤੇ ਨਜ਼ਰ ਨਹੀਂ ਆਏ, ਪਰ ਉਨ੍ਹਾਂ ਦਾ ਬੇਟਾ ਅਬਰਾਮ ਆਪਣੇ ਪਾਪਾ ਦੇ ਖਾਸ ਦੋਸਤ ਦੀ ਪਾਰਟੀ ‘ਚ ਜ਼ਰੂਰ ਸ਼ਾਮਲ ਹੋਇਆ।
ਇਸ ਪਾਰਟੀ ‘ਚ ਸਲਮਾਨ ਦੀ ਖਾਸ ਦੋਸਤ ਕੈਟਰੀਨਾ ਕੈਫ ਵੀ ਸ਼ਾਮਲ ਹੋਈ।
ਸਲਮਾਨ ਨੇ ਵੀ ਕ੍ਰਿਸਮਤ ‘ਤੇ ਖੂਬ ਮਸਤੀ ਕੀਤੀ। ਉਨ੍ਹਾਂ ਨੇ ਇੱਕ ਸ਼ਾਨਦਾਰ ਪਾਰਟੀ ਕੀਤੀ ਜਿਸ ’ਚ ਬਾਲੀਵੁੱਡ ਦੇ ਤਮਾਮ ਸਿਤਾਰੇ ਮੌਜੂਦ ਰਹੇ।
ਕ੍ਰਿਸਮਸ ਪਾਰਟੀ ‘ਚ ਸਟਾਰਸ ਨਾਲ ਛੋਟੇ ਬੱਚੇ ਵੀ ਸੀ ਜਿਨ੍ਹਾਂ ਨੂੰ ਸਲਮਾਨ ਨਾਲ ਮਸਤੀ ਕਰਦੇ ਦੇਖਿਆ ਗਿਆ।