'ਸੰਜੂ' 'ਚ ਸੰਜੇ ਦੀ ਜ਼ਿੰਦਗੀ ਦੇ ਖੁੱਲ੍ਹਣਗੇ ਇਹ ਰਾਜ਼
ਫਿਲਮ 'ਚ ਇਹ ਵੀ ਦੱਸਿਆ ਗਿਆ ਕਿ ਸੰਜੇ ਦੱਤ 350 ਤੋਂ ਵੱਧ ਮਹਿਲਾਵਾਂ ਨਾਲ ਸਬੰਧ ਬਣਾ ਚੁੱਕੇ ਹਨ ਤੇ ਫਿਲਮ 'ਚ ਸੋਨਮ ਕਪੂਰ ਨੂੰ ਇਨ੍ਹਾਂ ਸਾਰੀਆਂ ਦਾ ਇੱਕ ਕਲੈਕਟਿਵ ਰੋਲ ਦਿੱਤਾ ਗਿਆ ਹੈ।
ਇਹ ਤਸਵੀਰ ਸੰਜੇ ਦੱਤ ਦੀ ਜ਼ਿੰਦਗੀ ਦੇ ਉਸ ਦੌਰ ਦੀ ਹੈ ਜਿਸ 'ਚ ਉਹ ਆਪਣੀ ਨਸ਼ਿਆਂ ਦੀ ਆਦਤ ਤੋਂ ਛੁਟਕਾਰਾ ਪਾ ਕੇ ਵਾਪਸ ਇੰਡੀਆ ਪਹੁੰਚੇ ਤੇ ਆਪਣੇ ਕਰੀਅਰ 'ਤੇ ਕੰਮ ਕਰਨਾ ਸ਼ੁਰੂ ਕੀਤਾ।
ਇਸ ਸੀਨ 'ਚ ਸੰਜੇ ਦੇ ਬੇਹਦ ਕਰੀਬੀ ਦੋਸਤ ਪਰੇਸ਼ ਨੂੰ ਦਿਖਾਇਆ ਗਿਆ ਹੈ। ਸੰਜੇ ਦੀ ਜ਼ਿੰਦਗੀ ਪਰੇਸ਼ ਦੀ ਖਾਸ ਭੂਮਿਕਾ ਰਹੀ ਹੈ।
ਫਿਲਮ ਦੇ ਇਸ ਸੀਨ 'ਚ ਸੰਜੇ ਦੇ ਪਿਤਾ ਸੁਨੀਲ ਦੱਤ ਨੂੰ ਦਿਖਾਇਆ ਗਿਆ ਹੈ। ਸੰਜੇ ਦੀ ਮਾਂ ਨਰਗਿਸ ਦੀ ਮੌਤ ਤੋਂ ਬਾਅਦ ਪਿਤਾ ਸੁਨੀਲ ਹਰ ਸਮੇਂ ਆਪਣੇ ਬੇਟੇ ਨਾਲ ਖੜ੍ਹੇ ਰਹੇ ਤੇ ਉਨ੍ਹਾਂ ਨੂੰ ਸਹਾਰਾ ਦਿੱਤਾ। ਇੱਥੇ ਸੁਨੀਲ ਦੱਸ ਰਹੇ ਹਨ ਕਿ ਜਦੋਂ ਸੰਜੇ ਨਸ਼ਿਆਂ ਦਾ ਆਦੀ ਹੋ ਗਿਆ ਸੀ ਤਾਂ ਉਸ ਨੇ ਕਿਹਾ ਸੀ ਮੈਨੂੰ ਇੱਥੋਂ ਕੱਢ ਲਓ ਤਾਂ ਫਿਰ ਉਸ ਨੂੰ ਅਮਰੀਕਾ 'ਚ ਰਿਹੈਬ ਸੈਂਟਰ 'ਚ ਭਰਤੀ ਕਰਵਾਇਆ ਗਿਆ ਸੀ।
ਫਿਲਮ ਦੇ ਇਸ ਸੀਨ 'ਚ ਸੰਜੇ ਦੱਤ ਦੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ਨੂੰ ਦਿਖਾਇਆ ਗਿਆ ਹੈ ਜਿਸ 'ਚ ਉਨ੍ਹਾਂ ਨੂੰ ਅੱਤਵਾਦ ਦੇ ਇਲਜ਼ਾਮ 'ਚ ਜੇਲ੍ਹ 'ਚ ਬੰਦ ਕੀਤਾ ਜਾਂਦਾ ਹੈ। ਇਸ ਸੀਨ 'ਚ ਦਿਖਾਇਆ ਗਿਆ ਕਿ ਐਸ਼ੋ ਆਰਾਮ ਦੀ ਜ਼ਿੰਦਗੀ ਜਿਓਣ ਵਾਲੇ ਸੰਜੇ ਨੂੰ ਕਿਸ ਤਰ੍ਹਾਂ ਜੇਲ੍ਹ 'ਚ ਪੁਲਿਸ ਵਾਲਿਆਂ ਤੋਂ ਮਾਰ-ਕੁੱਟ ਤੱਕ ਖਾਣੀ ਪਈ ਤੇ ਬੰਦ ਕੋਠੜੀ 'ਚ ਉਨ੍ਹਾਂ ਵਕਤ ਕੱਟਿਆ।
ਇਹ ਸੀਨ ਸੰਜੇ ਦੱਤ ਦੀ ਜ਼ਿੰਦਗੀ ਦੇ ਉਸ ਦੌਰ ਬਾਰੇ ਦੱਸਦਾ ਹੈ ਜਿਸ 'ਚ ਲਗਾਤਾਰ ਫਲੌਪ ਫਿਲਮਾਂ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ੍ਹ ਜਾਣਾ ਪੈਂਦਾ ਹੈ। ਸਭ ਨੂੰ ਲੱਗਦਾ ਹੈ ਕਿ ਹੁਣ ਸੰਜੇ ਦਾ ਫਿਲਮੀ ਕਰੀਅਰ ਖਤਮ ਹੋ ਗਿਆ ਹੈ ਪਰ ਸੰਜੇ ਨੇ 'ਮੁੰਨਾ ਭਾਈ MBBS' ਨਾਲ ਧਮਾਕੇਦਾਰ ਵਾਪਸੀ ਕੀਤੀ।
ਇਸ ਤਸਵੀਰ 'ਚ ਸੰਜੇ ਦੱਤ ਯਾਨੀ ਰਣਬੀਰ ਨਾਲ ਉਨ੍ਹਾਂ ਦੀ ਪਤਨੀ ਮਾਨਿਅਤਾ ਯਾਨੀ ਦੀਆ ਮਿਰਜ਼ਾ ਨਜ਼ਰ ਆ ਰਹੀ ਹੈ। ਹਿਰਾਨੀ ਨੇ ਇਸ 'ਚ ਉਹ ਦੌਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ 'ਚ ਉਹ ਆਟੋਬਾਇਓਗ੍ਰਾਫਰ ਨੂੰ ਆਪਣੀ ਜ਼ਿੰਦਗੀ ਦੇ ਹਰ ਛੋਟੇ ਕਿੱਸੇ ਬਾਰੇ ਦੱਸ ਰਹੇ ਹਨ।
ਰਾਜਕੁਮਾਰ ਹਿਰਾਨੀ ਦੀ ਬੇਸਬਰੀ ਨਾਲ ਉਡੀਕੀ ਜਾਣ ਵਾਲੀ ਫਿਲਮ 'ਸੰਜੂ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ 'ਚ ਸੰਜੇ ਦੱਤ ਦੀ ਜ਼ਿੰਦਗੀ ਨਾਲ ਜੁੜੇ ਕਈ ਅਜਿਹੇ ਪਹਿਲੂ ਸਾਹਮਣੇ ਆਉਣਗੇ ਜਿਨ੍ਹਾਂ ਬਾਰੇ ਪਹਿਲਾਂ ਕਦੇ ਗੱਲ ਨਹੀਂ ਕੀਤੀ ਗਈ। ਫਿਲਮ 'ਚ ਸੰਜੇ ਦੱਤ ਦੀ ਜ਼ਿੰਦਗੀ ਨਾਲ ਜੁੜੇ ਕਈ ਦੌਰ ਦਿਖਾਏ ਗਏ।