ਸਾਰਾ ਅਲੀ ਖ਼ਾਨ ਨੇ ਭਰਾ ਇਬ੍ਰਾਹਿਮ ਨਾਲ ਮੈਗਜ਼ੀਨ ਲਈ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ
ਸਾਰਾ ਇਸ ਫੋਟੋਸ਼ੂਟ ‘ਚ ਬਲੈਕ ਸਾੜੀ ‘ਚ ਕਮਾਲ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਬੋਲਡ ਆਈ ਮੈਕਅੱਪ, ਨਿਊਡ ਲਿਪਸਟਿਕ ਨਾਲ ਵਾਲਾਂ ਦਾ ਮੇਸੀ ਬੰਨ੍ਹ ਬਣਾਇਆ।
ਦੂਜੀ ਫੋਟੋ ‘ਚ ਸਾਰਾ ਨੇ ਆਰੇਂਜ ਕਲਰ ਦੀ ਸਟਾਈਲਿਸ਼ ਟੋਪ ਪਾਈ ਹੈ ਜਿਸ ਨਾਲ ਕਲਰਡ ਸਕਟ ਅਤੇ ਮੈਕਅੱਪ ‘ਚ ਆਰੇਂਜ ਆਈ ਸ਼ੇਡੋ ਨਾਲ ਨਿਊਡ ਲਿਪਸਟਿਕ, ਓਪਨ ਹੇਅਰ ਨਾਲ ਅੱਖਾਂ ‘ਚ ਲੈਂਸ ਪਾਏ ਹਨਪ ਉਧਰ ਇਬ੍ਰਾਹਿਮ ਨੇ ਕੁਰਤਾ-ਪਜ਼ਾਮਾ ਪਾਇਆ ਹੋਇਆ ਹੈ।
ਉਧਰ ਇਬ੍ਰਾਹਿਮ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਸਾਰਾ ਨਾਲ ਮੈਚਿੰਗ ਕਰ ਬਲੇਕ ਕਲਰ ਦੀ ਸ਼ੇਰਵਾਨੀ ਪਾਈ ਹੈ।
ਇਸ ਤੋਂ ਪਹਿਲਾਂ ਸਾਰਾ ਨੂੰ ਅਜਿਹੇ ਬੋਲਡ ਅੰਦਾਜ਼ ‘ਚ ਕਦੇ ਨਹੀਂ ਵੇਖਿਆ ਗਿਆ। ਉਧਰ ਦੂਜੇ ਪਾਸੇ ਇਬ੍ਰਾਹਿਮ ਅਲੀ ਵੀ ਸ਼ਾਹੀ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਹੈਲੋ ਮੈਗਜ਼ੀਨ ਦੇ ਅਕਤੂਬਰ ਐਡੀਸ਼ਨ ਦੇ ਕਵਰ ਪੇਜ਼ ‘ਤੇ ਨਜ਼ਰ ਆਉਣ ਵਾਲੀਆਂ ਹਨ। ਸਾਰਾ-ਇਬ੍ਰਾਹਿਮ ਅਲੀ ਖ਼ਾਨ ਨੇ ਇਸ ਫੋਟੋਸ਼ੂਟ ਲਈ ਡਿਜ਼ਾਇਨਰ ਅਬੂ ਜਾਨੀ-ਸੰਦੀਪ ਖੋਸਲਾ ਦੇ ਆਊਟਫਿਟਸ ਪਾਏ ਹਨ।
ਸੈਫ ਅਲੀ ਖ਼ਾਨ ਦੇ ਦੋਵੇਂ ਬੱਚਿਆਂ ਸਾਰਾ ਅਲੀ ਖ਼ਾਨ ਤੇ ਇਬ੍ਰਾਹਿਮ ਅਲੀ ਖ਼ਾਨ ਪਹਿਲੀ ਵਾਰ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਨਜ਼ਰ ਆਉਣਗੇ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਸਾਰਾ ਤੇ ਇਬ੍ਰਾਹਿਮ ਕਮਾਲ ਲੱਗ ਰਹੇ ਹਨ।