✕
  • ਹੋਮ

ਜਨਮ ਦਿਨ ਵਿਸ਼ੇਸ਼: ਸ਼੍ਰੀਦੇਵੀ ਨਾਲ ਅਫੇਅਰ ਤੋਂ ਲੈ ਕੇ ਡਿਸਕੋ ਡਾਂਸਰ ਬਣੇ ਮਿਥੁਨ ਦੇ ਕੁਝ ਅਭੁੱਲ ਕਿੱਸੇ

ਏਬੀਪੀ ਸਾਂਝਾ   |  16 Jun 2018 03:56 PM (IST)
ਜਨਮ ਦਿਨ ਵਿਸ਼ੇਸ਼: ਸ਼੍ਰੀਦੇਵੀ ਨਾਲ ਅਫੇਅਰ ਤੋਂ ਲੈ ਕੇ ਡਿਸਕੋ ਡਾਂਸਰ ਬਣੇ ਮਿਥੁਨ ਦੇ ਕੁਝ ਅਭੁੱਲ ਕਿੱਸੇ
1

ਦੱਸ ਦਈਏ ਕਿ ਮਿਥੁਨ ਹੁਣ ਤਕ 350 ਤੋਂ ਵੱਧ ਫਿਲਮਾਂ ਕਰ ਚੁੱਕੇ ਹਨ। ਹਿੰਦੀ ਤੋਂ ਇਲਾਵਾ ਉਨ੍ਹਾਂ ਬੰਗਾਲੀ, ਉੜੀਆ ਤੇ ਭੋਜਪੁਰੀ 'ਚ ਵੀ ਫ਼ਿਲਮਾਂ ਕੀਤੀਆਂ।

2

ਮਿਥਨੁ ਅਪ੍ਰੈਲ, 2014 'ਚ ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਵੀ ਰਹੇ ਹਨ। ਹਾਲਾਕਿ ਦਸੰਬਰ, 2016 'ਚ ਉਨ੍ਹਾਂ ਸਿਹਤ ਦਾ ਹਵਾਲਾ ਦਿੰਦਿਆਂ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

3

ਬਾਲੀਵੁੱਡ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮਿਥੁਨ ਨਕਸਲਾਈਟ ਸਨ।

4

ਮਿਥੁਨ ਬਾਲੀਵੁੱਡ 'ਚ ਡਿਸਕੋ ਡਾਂਸਰ ਦੇ ਨਾਂ ਨਾਲ ਮਸ਼ਹੂਰ ਹਨ।

5

ਮਿਥੁਨ ਦਾ ਪਹਿਲਾ ਵਿਆਹ ਯੋਗਿਤਾ ਬਾਲੀ ਨਾਲ ਹੋਇਆ। ਹਾਲਾਂਕਿ ਅਜੇ ਵੀ ਯੋਗਿਤਾ ਬਾਲੀ ਉਨ੍ਹਾਂ ਦੀ ਪਤਨੀ ਹੈ।

6

ਮਿਥੁਨ ਡਾਂਸ ਇੰਡੀਆ ਡਾਂਸ ਸ਼ੋਅ ਦੌਰਾਨ 'ਮਿਥੁਨ ਦਾ' ਦੇ ਨਾਂ ਨਾਲ ਵੀ ਮਸ਼ਹੂਰ ਹੋਏ।

7

1980ਵੇਂ ਦਹਾਕੇ 'ਚ ਮਿਥੁਨ ਸ੍ਰੀਦੇਵੀ ਨਾਲ ਆਪਣੇ ਐਕਸਟ੍ਰਾ ਮੈਰੀਟਲ ਅਫੇਅਰ ਕਰ ਕੇ ਸੁਰਖੀਆਂ 'ਚ ਰਹੇ ਸਨ। ਹਾਲਾਂਕਿ ਦੋਵਾਂ ਨੇ ਕਦੇ ਆਪਣੇ ਰਿਸ਼ਤੇ ਦੀ ਗੱਲ ਸਵੀਕਾਰ ਨਹੀਂ ਕੀਤੀ। ਇਨ੍ਹਾਂ ਦੋਵਾਂ ਨੇ ਸਾਲ 1985 'ਚ ਚੁੱਪ ਚੁਪੀਤੇ ਵਿਆਹ ਕਰ ਲਿਆ ਸੀ।

8

ਕਿਹਾ ਜਾਂਦਾ ਹੈ ਕਿ ਸ੍ਰੀਦੇਵੀ ਦੀ ਵਜ੍ਹਾ ਨਾਲ ਹੀ ਮਿਥੁਨ ਤੇ ਬੋਨੀ ਕਪੂਰ 'ਚ ਦਰਾਰ ਆ ਗਈ ਸੀ।

9

ਮਿਥੁਨ ਨੂੰ ਹੁਣ ਤਕ 4 ਨੈਸ਼ਨਲ ਐਵਾਰਡ ਮਿਲ ਚੁੱਕੇ ਹਨ। ਇਨ੍ਹਾਂ ਚੋਂ ਤਿੰਨ ਬੈਸਟ ਐਕਟਰ ਲਈ ਜੋ ਕਿ ਫਿਲਮ 'ਮ੍ਰਿਗਿਆ', 'ਅਗਨੀਪਥ' ਤੇ ਬੰਗਾਲੀ ਫਿਲਮ 'ਤਹਾਦਰ ਕਥਾ' ਲਈ ਮਿਲੇ ਹਨ। ਇਸ ਤੋਂ ਇਲਾਵਾ ਫਿਲਮ 'ਸਵਾਮੀ ਵਿਵੇਕਾਨੰਦਾ' ਲਈ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਐਵਾਰਡ ਮਿਲ ਚੁੱਕਾ ਹੈ।

10

ਹਿੰਦੀ ਫਿਲਮ ਇੰਡਸਟਰੀ 'ਚ ਕਦਮ ਰੱਖਣ ਤੋਂ ਪਹਿਲਾਂ ਮਿਥੁਨ ਨੇ ਫਿਲਮ ਐਂਡ ਟੀਵੀ ਇੰਸਟੀਟਿਊਸ਼ਨ ਪੂਣੇ ਤੋਂ ਗ੍ਰੈਜੂਏਸ਼ਨ ਕੀਤੀ। 1982 'ਚ ਫਿਲਮ ਡਿਸਕੋ ਡਾਂਸਰ ਤੋਂ ਬਾਅਦ ਮਿਥੁਨ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਰਹੇ।

11

ਬਾਲੀਵੁੱਡ ਦੇ ਡਿਸਕੋ ਡਾਂਸਰ ਮਿਥੁਨ ਚੱਕਰਵਰਤੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 16 ਜੂਨ, 1950 ਬੰਗਲਾਦੇਸ਼ 'ਚ ਹੋਇਆ।

  • ਹੋਮ
  • ਬਾਲੀਵੁੱਡ
  • ਜਨਮ ਦਿਨ ਵਿਸ਼ੇਸ਼: ਸ਼੍ਰੀਦੇਵੀ ਨਾਲ ਅਫੇਅਰ ਤੋਂ ਲੈ ਕੇ ਡਿਸਕੋ ਡਾਂਸਰ ਬਣੇ ਮਿਥੁਨ ਦੇ ਕੁਝ ਅਭੁੱਲ ਕਿੱਸੇ
About us | Advertisement| Privacy policy
© Copyright@2026.ABP Network Private Limited. All rights reserved.