ਸ਼ਿਲਪਾ ਮਾਲਦੀਪ ‘ਚ ਮਨਾ ਰਹੀ ਵਿਆਹ ਦੀ 9ਵੀਂ ਵਰ੍ਹੇਗੰਢ
ਇਸ ਤੋਂ ਪਹਿਲਾਂ ਵੀ ਸ਼ਿਲਪਾ ਆਪਣੇ ਪਰਿਵਾਰ ਨਾਲ ਅਪ੍ਰੈਲ ‘ਚ ਇਸੇ ਥਾਂ ਖੂਬ ਮਸਤੀ ਕਰਦੀ ਨਜ਼ਰ ਆਈ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਮਾਲਦੀਪ ਕਾਫੀ ਪਸੰਦ ਹੈ।
ਆਪਣੀ ਤਸਵੀਰਾਂ ਸ਼ੇਅਰ ਕਰਦੇ ਸਮੇਂ ਸ਼ਿਲਪਾ ਨੇ ਮਾਲਦੀਪ ਦੀ ਵੀ ਖੂਬ ਤਾਰੀਫ ਕੀਤੀ ਹੈ।
ਰਾਜ ਕੁੰਦਰਾ ਨੇ ਆਪਣੀ 9ਵੀ ਵਰ੍ਹੇਗੰਢ ਮੌਕੇ ‘ਤੇ ਸ਼ਿਲਪਾ ਨੂੰ ਇੱਕ ਲਗਜ਼ਰੀ ਕਾਰ ਗਿਫਟ ਕੀਤੀ ਹੈ ਜਿਸਦਾ ਵੀਡੀਓ ਵੀ ਸ਼ਿਲਪਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ।
ਸ਼ਿਲਪਾ ਮਾਲਦੀਪ ‘ਚ ਬਿਕਨੀ ‘ਚ ਨਜ਼ਰ ਆਈ ਜਿਸ ਦੀਆਂ ਤਸਵੀਰਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
ਸ਼ਿਲਪਾ ਸ਼ੈਟੀ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਾਲਦੀਪ ‘ਚ ਮਨਾ ਰਹੀ ਹੈ। ਜੀ ਹਾਂ, ਸ਼ਿਲਪਾ ਆਪਣੇ ਪਤੀ ਨਾਲ ਛੁੱਟੀਆਂ ਦੇ ਮਜ਼ੇ ਲੈ ਰਹੀ ਹੈ।
ਸ਼ਿਲਪਾ ਦੀਆਂ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਉਸ ਦੀ ਫਿਟਨੈੱਸ ਦਾ ਦੀਵਾਨਾ ਹੋ ਜਾਵੇਗਾ। ਇਸ ਦੌਰਾਨ ਉਹ ਪਤੀ ਰਾਜ ਕੁੰਦਰਾ ਨਾਲ ਵੀ ਖੂਬ ਪੋਜ਼ ਦਿੰਦੀ ਹੋਈ ਨਜ਼ਰ ਆਈ।
ਸ਼ਿਲਪਾ ਨੇ ਸਮੰਦਰ ‘ਚ ਤੈਰਨ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਸਾਫ ਹੈ ਕਿ ਉਹ ਆਪਣੀ ਵਕੇਸ਼ਨ ਨੂੰ ਖੂਬ ਇੰਜੁਆਏ ਕਰ ਰਹੀ ਹੈ।