ਕੈਂਸਰ ਨੂੰ ਹਰਾ ਖੁਸ਼ੀ-ਖੁਸ਼ੀ ਵਤਨ ਪਰਤੀ ਸੋਨਾਲੀ ਬੇਂਦਰੇ
ਗੋਲਡੀ ਨੇ ਅੱਗੇ ਕਿਹਾ ਕਿ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ। ਉਸ ਨੂੰ ਸਮੇਂ-ਸਮੇਂ ‘ਤੇ ਆਪਣਾ ਚੈਕਅੱਪ ਕਰਵਾਉਣਾ ਪੈਣਾ ਹੈ।
ਸੋਨਾਲੀ ਦੀ ਤਬੀਅਤ ਬਾਰੇ ਗੋਲਡੀ ਪਹਿਲ ਨੇ ਕਿਹਾ, ਸੋਨਾਲੀ ਹੁਣ ਪਹਿਲਾਂ ਨਾਲੋਂ ਬਹਿਤਰ ਹੈ। ਉਹ ਹੁਣ ਚੰਗੀ ਤੇ ਸਿਹਤਮੰਦ ਜਿੰਦਗੀ ਜਿਉਣ ਲਈ ਵਾਪਸ ਪਰਤੀ ਹੈ। ਉਸ ਦੀ ਸਿਹਤ ‘ਚ ਵੀ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਹੈ।
ਉਂਝ ਤੁਹਾਨੂੰ ਦੱਸ ਦਈਏ ਕਿ ਸੋਨਾਲੀ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਉਸ ਦਾ ਕੈਂਸਰ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਇਸ ਦਾ ਖੁਲਾਸਾ ਖੁਦ ਸੋਨਾਲੀ ਨੇ ਹੀ ਕੀਤਾ ਸੀ।
ਸੋਨਾਲੀ ਕੁਝ ਸਮਾਂ ਪਹਿਲਾਂ ਹੀ ਭਾਰਤ ਪਹੁੰਚੀ ਹੈ। ਉਸ ਨੂੰ ਮੁੰਬਈ ਏਅਰਪੋਰਟ ‘ਤੇ ਪਤੀ ਗੋਲਡੀ ਬਹਿਲ ਨਾਲ ਸਪੌਟ ਕੀਤਾ ਗਿਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ।
ਮੁੰਬਈ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਉਸ ਨੇ ਆਪਣੇ ਭਾਰਤ ਆਉਣ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਤਸਵੀਰ ਨਾਲ ਪੋਸਟ ਸ਼ੇਅਰ ਕਰਕੇ ਦਿੱਤੀ ਸੀ।
ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਆਪਣੇ ਚਿਹਰੇ ‘ਤੇ ਪਿਆਰੀ ਜਿਹੀ ਸਮਾਈਲ ਲੈ ਆਪਣੇ ਦੇਸ਼ ਭਾਰਤ ਆ ਗਈ ਹੈ। ਉਹ ਇਸ ਸਾਲ ਜੁਲਾਈ ਤੋਂ ਕੈਂਸਰ ਦਾ ਇਲਾਜ ਨਿਊਯਾਰਕ ‘ਚ ਕਰਵਾ ਰਹੀ ਸੀ।