ਸੋਨਮ ਨੇ ਕੀਤੇ ਬੱਪਾ ਦੇ ਦਰਸ਼ਨ, ਪੂਜਾ ਤੋਂ ਬਾਅਦ ਮੰਗੀ ਦੁਆ, ਵੇਖੋ ਤਸਵੀਰਾਂ
ਸੋਨਮ ਕਪੂਰ ਨੇ ਇਸ ਪੂਜਾ ਦੇ ਲਈ ਫੈਸ਼ਨ ਡਿਜ਼ਾਇਨਰ ਮਸਾਬਾ ਦਾ ਖੂਬਸੂਰਤ ਆਉਟਫਿਟ ਪਾਇਆ ਸੀ।
ਇਸ ਫ਼ਿਲਮ ‘ਚ ਉਸ ਦੇ ਨਾਲ ਸਾਉਥ ਸਟਾਰ ਸਲਮਾਨ ਦੁਲਕਰ ਨਜ਼ਰ ਆਉਣਗੇ। ਫ਼ਿਲਮ ‘ਚ ਸੋਨਮ ਦੇ ਲਵਰ ਦਾ ਰੋਲ ਸਲਮਾਨ ਪਲੇਅ ਕਰ ਰਹੇ ਹਨ ਅਤੇ ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦਾ ਰੋਲ ਵੀ ਕਰ ਰਹੇ ਹਨ।
ਇਸ ਦੇ ਨਾਲ ਫ਼ਿਲਮ ‘ਚ ਪਹਿਲੀ ਵਾਰ ਸੋਨਮ ਆਪਣੇ ਚਾਚਾ ਸੰਜੇ ਕਪੂਰ ਨਾਲ ਸਕਰੀਨ ‘ਤੇ ਨਜ਼ਰ ਆਵੇਗੀ। ਸੋਨਮ ਅਕਸਰ ਫੈਸ਼ਨ ਸਟੇਟਮੈਂਟ ਨੂੰ ਲੈ ਕੇ ਲਾਈਮਲਾਈਟ ‘ਚ ਰਹਿੰਦੀ ਹੈ।
ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕਿ ਸੋਨਮ ਨੇ ਪੂਜਾ ਤੋਂ ਬਾਅਦ ਗਣਪਤੀ ਦੇ ਵਹਾਨ ਚੂਹੇ ਦੇ ਕੰਨ ‘ਚ ਬੋਲ ਕੇ ਆਪਣੀ ਮੰਨਤ ਮੰਗੀ।
ਸੋਨਮ ਕਪੂਰ ਦੀ ਅਪਕਮਿੰਗ ਫ਼ਿਲਮ ‘ਦ ਜੋਯਾ ਫੇਕਟਰ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਜਿਸ ਦਾ ਪਹਿਲਾ ਗਾਣਾ ‘ਲੱਕੀ ਚਾਰਮ’ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ।
ਇਸ ਦੌਰਾਨ ਸੋਨਮ ਕਪੂਰ ਨੇ ਲਾਲ ਅਤੇ ਗੋਲਡਨ ਕਲਰ ਦਾ ਸੂਟ ਪਾਇਆ ਸੀ। ਉਸ ਦਾ ਟ੍ਰੈਡਿਸ਼ਨਲ ਅੰਦਾਜ਼ ਬੇਹੱਦ ਖੂਬਸੂਰਤ ਲੱਗ ਰਿਹਾ ਸੀ।
ਦੇਸ਼ਭਰ ‘ਚ ਇਨ੍ਹਾਂ ਦਿਨੀ ਗਣੇਸ਼ ਚਤੁਰਥੀ ਦੀ ਧੁਮ ਹੈ। ਅਜਿਹੇ ‘ਚ ਬਾਲੀਵੁੱਡ ਐਕਟਰਸ ਸੋਨਮ ਕਪੂਰ ਬੱਪਾ ਦੇ ਦਰਸ਼ਨ ਕਰਨ ਮੁੰਬਈ ਦੇ ਅੰਧੇਰੀਚਾ ਰਾਜਾ ਦੇ ਦਰਬਾਰ ਪਹੁੰਚੀ।