ਨੀਂਦ ਦੇ ਮਾਮਲੇ ‘ਚ ਇਹ ਬਾਲੀਵੁੱਡ ਸਿਤਾਰੇ ਛੱਡ ਦੇਣ ਕੁੰਭਕਰਨ ਨੂੰ ਵੀ ਪਿੱਛੇ
ਉਂਝ ਕਿਹਾ ਜਾਂਦਾ ਹੈ ਕਿ ਕਿੰਗ ਖ਼ਾਨ ਸ਼ਾਹਰੁਖ ਘੱਟ ਸੌਂਦੇ ਹਨ ਪਰ ਬਾਦਸ਼ਾਹ ਦੀਆਂ ਵੀ ਸੌਂਦੇ ਹੋਏ ਦੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।
ਇਸ ਲਿਸਟ ‘ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਬਾਲੀਵੁੱਡ ਦੇ ਟਾਇਗਰ ਸਲਮਾਨ ਖ਼ਾਨ ਦਾ। ਜੀ ਹਾਂ, ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੇ ਕੀਤਾ ਹੈ। ਸਲਮਾਨ ਤਾਂ ਫ਼ਿਲਮ ਦੇ ਸੈੱਟ ‘ਤੇ ਹੀ ਸੌਂ ਜਾਂਦੇ ਹਨ ਜਿਸ ਕਰਕੇ ਅਕਸਰ ਟੀਮ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਨਰਜੈਟੀਕ ਸਟਾਰ ਰਣਵੀਰ ਸਿੰਘ ਵੀ ਆਪਣੀ ਮੈਡਮ ਦੀਪਿਕਾ ਦੀ ਤਰ੍ਹਾਂ ਕਦੇ ਵੀ ਅਤੇ ਕਿਤੇ ਵੀ ਨੀਂਦ ਦਾ ਮਜ਼ਾ ਲੈ ਲੈਂਦੇ ਹਨ। ਪਰ ਉਨ੍ਹਾਂ ਨੂੰ ਅਕਸਰ ਹੀ ਮਸਤੀ ਦੇ ਮੂਡ ‘ਚ ਹੀ ਦੇਖਿਆ ਗਿਆ ਹੈ।
ਰਣਬੀਰ ਕਪੂਰ ਨੂੰ ਫ਼ਿਲਮ ‘ਬਰਫੀ’ ਦੀ ਸ਼ੂਟਿੰਗ ਵੇਲੇ ਕਈ ਵਾਰ ਸੌਂਦੇ ਹੋਏ ਸਪੌਟ ਕੀਤਾ ਗਿਆ। ਉਨ੍ਹਾਂ ਦੀ ਸੈੱਟ ‘ਤੇ ਸੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਚੁੱਕੀਆਂ ਹਨ।
ਸਲਮਾਨ ਦੀ ਖ਼ਾਸ ਦੋਸਤ ਕੈਟਰੀਨਾ ਨੂੰ ਵੀ ਨੀਂਦ ਕਾਫੀ ਪਿਆਰੀ ਹੈ। ਮੈਡਮ ਸਫਰ ਦੌਰਾਨ ਨੀਂਦ ਪੂਰੀ ਕਰਨਾ ਪਸੰਦ ਕਰਦੀ ਹੈ।
ਚੁਲਬੁਲੀ ਐਕਟਰਸ ਅਤੇ ਹਿੱਟ ਫ਼ਿਲਮ ਮਸ਼ੀਨ ਆਲਿਆ ਵੀ ਸੌਣ ‘ਚ ਸਭ ਤੋਂ ਅੱਗੇ ਹੈ। ਫ਼ਿਲਮਾਂ ਦੇ ਸੈੱਟ ‘ਤੇ ਹੀ ਸੌਣ ‘ਚ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ।
ਦੀਪਿਕਾ ਪਾਦੁਕੋਣ ਨੂੰ ਵੀ ਕਈ ਵਾਰ ਸਪੌਟ ‘ਤੇ ਹੀ ਨੀਂਦ ਦਾ ਮਜ਼ਾ ਲੈਂਦੇ ਹੋਏ ਕੈਪਚਰ ਕੀਤਾ ਗਿਆ ਹੈ।
ਉਂਝ ਤਾਂ ਖਿਲਾੜੀ ਕੁਮਾਰ ਅਕਸ਼ੈ ਆਪਣੀ ਫਿੱਟਨੈਸ ਅਤੇ ਜਲਦੀ ਉਠ ਕੇ ਕੰਮ ਕਰਨ ਦੀ ਆਦਤ ਕਰਕੇ ਕਾਫੀ ਫੇਮਸ ਹਨ ਪਰ ਜਨਾਬ ਨੂੰ ਫ਼ਿਲਮਾਂ ਦੇ ਸੈੱਟ ‘ਤੇ ਕਈ ਵਾਰ ਝਪਕੀ ਲੈਂਦੇ ਦੇਖਿਆ ਗਿਆ ਹੈ।
ਸੋਨਮ ਕਪੂਰ ਵੀ ਇਸ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ । ਸੋਨਮ ਨੂੰ ਫ਼ਿਲਮ ‘ਪ੍ਰੇਮ ਰਤਨ ਧਨ ਪਾਇਓ’ ਦੀ ਸ਼ੂਟਿੰਗ ਸਮੇਂ ਕਈ ਵਾਰ ਸੌਂਦੇ ਹੋਏ ਦੇਖਿਆ ਗਿਆ ਸੀ।
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਨਾਂਅ ਵੀ ਇਸ ਲਿਸਟ ‘ਚ ਆਉਂਦਾ ਹੈ। ਪੀਸੀ ਕਿਤੇ ਵੀ ਸੌਣ ਦਾ ਹੁਨਰ ਵੀ ਰੱਖਦੀ ਹੈ।