ਇਹ ਸ਼ਖਸ ਕੋਲ ਕਮਾਲ ਦਾ ਹੁਨਰ, ਵੱਡੇ-ਵੱਡੇ ਸਿਤਾਰਿਆਂ ਨਾਲ ਹਮੇਸ਼ਾਂ ਆਉਂਦਾ ਨਜ਼ਰ
ਇਸ ਸਖ਼ਸ਼ ਦਾ ਇੰਸਟਾਗ੍ਰਾਮ ਅਜਿਹੀ ਤਸਵੀਰਾਂ ਨਾਲ ਭਰਿਆ ਹੋਇਆ ਹੈ ਜਿਸ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਜਾਵੇਗਾ।
ਸੁਹਾਨਾ, ਸਨਾਇਆ ਤੇ ਅਨੰਨਿਆ ਦੀ ਤਸਵੀਰ ‘ਚ ਵੀ ਇਸ ਨੇ ਖੁਦ ਨੂੰ ਕਾਫੀ ਚੰਗੀ ਤਰ੍ਹਾਂ ਫਿਟ ਕਰ ਲਿਆ ਹੈ।
ਸੋਨਾਕਸ਼ੀ ਦੀ ਤਸਵੀਰ ਨੂੰ ਦੇਖ ਕੇ ਤਾਂ ਕਿਸੇ ਨੂੰ ਵੀ ਲੱਗੇਗਾ ਕਿ ਦੋਵੇਂ ਸ਼ਾਇਦ ਚੰਗੇ ਦੋਸਤ ਹਨ।
ਯਾਮੀ ਗੌਤਮ ਦੀ ਤਸਵੀਰ ਵੀ ਕਾਫੀ ਚੰਗੀ ਐਡਿਟ ਹੋਈ ਹੈ।
ਇਸ ਨੇ ਜੈਕਲੀਨ ਦੀ ਤਸਵੀਰ ਨੂੰ ਕਾਫੀ ਬਿਹਤਰ ਤਰੀਕੇ ਨਾਲ ਐਡਿਟ ਕੀਤਾ ਹੈ।
ਹੁਣ ਤਾਂ ਇਹ ਸਖ਼ਸ਼ ਪ੍ਰਿਅੰਕਾ ਤੇ ਨਿਕ ‘ਚ ਸਾਈਕਲਿੰਗ ਕਰਦੇ ਵੀ ਨਜ਼ਰ ਆ ਰਿਹਾ ਹੈ।
ਖੁਦ ਨੂੰ ਇਸ ਨੇ ਇੱਕ ਤਸਵੀਰ ਨੂੰ ਐਡਿਟ ਕਰ ਕਰੀਨਾ ਕਪੂਰ ਖ਼ਾਨ ਦਾ ਜਿੰਮ ਟ੍ਰੇਨਰ ਵੀ ਦਿਖਾਇਆ ਹੈ।
ਵਿਰਾਟ-ਅਨੁਸ਼ਕਾ ਦੇ ਕਰਵਾਚੌਥ ਦੀ ਫੋਟੋ ‘ਚ ਇਹ ਪਿੱਛੇ ਖਾਲੀ ਪਲੇਟ ਲੈ ਕੇ ਬੈਠਾ ਵੀ ਨਜ਼ਰ ਆ ਰਿਹਾ ਹੈ।
ਰਣਬੀਰ-ਆਲੀਆ ਸੰਗ ਇਸ ਨੇ ਖੁਦ ਨੂੰ ਸ਼ੌਪਿੰਗ ਕਰਦੇ ਦਿਖਾਇਆ ਹੈ।
ਸਿਰਫ ਇਹੀ ਨਹੀਂ ਦੀਪਿਕਾ ਤੇ ਰਣਵੀਰ ਦੇ ਵਿਆਹ ਦੀ ਤਸਵੀਰ ਨਾਲ ਛੇੜਛਾੜ ਕਰ ਇਸ ਨੇ ਖੁਦ ਨੂੰ ਪੰਡਿਤ ਬਣਾ ਦਿੱਤਾ ਹੈ।
ਇੰਸਟਾਗ੍ਰਾਮ ‘ਤੇ ਇਸ ਦੇ 68 ਹਜ਼ਾਰ ਤੋਂ ਜ਼ਿਆਦਾ ਫੌਲੋਅਰਸ ਹਨ।
ਇਸ ਨੇ ਆਪਣੇ ਅਕਾਉਂਟ ‘ਤੇ ਲਿਖਿਆ ਹੋਇਆ ਹੈ ਕਿ ਮੈਂ ਬਾਲੀਵੁੱਡ ਦਾ ਫੇਵਰੇਟ ਫ੍ਰੈਂਡ ਹਾਂ। ਮੈਂ ਉਨ੍ਹਾਂ ਸਟਾਰਸ ਦੀਆਂ ਤਸਵੀਰਾਂ ਪੋਸਟ ਕਰਦਾ ਹਾਂ ਜੋ ਮੇਰੇ ਦੋਸਤ ਹਨ। ਇੰਨਾ ਹੀ ਨਹੀਂ ਇਸ ਨੇ ਤੈਮੂਰ ਦੀ ਥਾਂ ਖੁਦ ਨੂੰ ਸੈਫ ਅਲੀ ਖ਼ਾਨ ਦੀ ਗੋਦ ‘ਚ ਬਿਠਾਇਆ ਹੋਇਆ ਹੈ।
ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕੀ ਕਿਸ ਤਰ੍ਹਾਂ ਇਸ ਸ਼ਖ਼ਸ ਨੇ ਤਸਵੀਰਾਂ ਨੂੰ ਐਡਿਟ ਕੀਤਾ ਹੋਇਆ ਹੈ।
ਇਸ ਦੀ ਐਡੀਟਿੰਗ ਨੇ ਸੋਨਮ ਦੇ ਪਤੀ ਆਨੰਦ ਆਹੂਜਾ ਤੇ ਟੀਵੀ ਐਕਟਰਸ ਪੂਜਾ ਗੌਰ ਨੂੰ ਇਸ ਕਦਰ ਇੰਪ੍ਰੈਸ ਕੀਤਾ ਹੋਇਆ ਹੈ ਕਿ ਦੋਵੇਂ ਇਸ ਦੇ ਫੌਲੋਅਰ ਹਨ।
ਇਸ ਦਾ ਅਨਸੀਨ ਫ੍ਰੈਂਡ ਨਾਂ ਦਾ ਆਪਣਾ ਇੰਸਟਾਗ੍ਰਾਮ ਅਕਾਉਂਟ ਹੈ।
ਇਹ ਹੈ ‘ਏਕ ਥਾ ਟਾਈਗਰ’ ਦਾ ਸੀਨ। ਇਸ ਸ਼ਖ਼ਸ ਨੇ ਸਲਮਾਨ ਨਾਲ ਖੁਦ ਨੂੰ ਗੱਡੀ ਦੀ ਪਿਛਲੀ ਸੀਟ ‘ਤੇ ਬੈਠਾਇਆ ਦਿਖਾਇਆ ਹੈ।