ਕੀ ਤੁਸੀਂ ਜਾਣਦੇ ਹੋ? ਇਨ੍ਹਾਂ ਬਾਲੀਵੁੱਡ ਸਟਾਰਜ਼ ਦਾ 'ਗਿਨੀਜ਼ ਬੁੱਕ ਰਿਕਾਰਡ'
ਬਾਲੀਵੁੱਡ ਦੀ ‘ਕਪੂਰ ਫੈਮਿਲੀ’ ਦਾ ਨਾਂ ਵੀ ਗਿਨੀਜ਼ ਬੁੱਕ ‘ਚ ਹੈ ਕਿਉਂਕਿ ਇਹ ਹੁਣ ਤਕ ਦੀ ਸਭ ਤੋਂ ਪੁਰਾਣੀ ਤੇ ਲੰਬੀ ਫੈਮਿਲੀ ਹੈ ਜੋ ਅਜੇ ਵੀ ਫ਼ਿਲਮਾਂ ‘ਚ ਕੰਮ ਕਰ ਰਹੀ ਹੈ।
ਇੱਕ ਦਿਨ ‘ਚ 28 ਗਾਣੇ ਗਾ ਕੇ 1993 ‘ਚ ਸਿੰਗਰ ਕੁਮਾਰ ਸਾਨੂ ਨੇ ਵੀ ਗਿਨੀਜ਼ ਬੁੱਕ ‘ਚ ਆਪਣੇ ਨਾਂ ਨੂੰ ਚਮਕਾਇਆ ਹੈ।
ਬਾਲੀਵੁੱਡ ਸਿੰਗਰ ਆਸ਼ਾ ਭੌਂਸਲੇ ਨੇ 2011 ਅਕਤੂਬਰ ‘ਚ ਭਾਰਤੀ ਭਾਸ਼ਾਵਾਂ ‘ਚ 11000 ਗਾਣਿਆਂ ‘ਤੇ ਸਟੂਡੀਓ ਰਿਕਾਰਡਿੰਗ ਕਰ ਗਿਨੀਜ਼ ਬੁੱਕ ‘ਚ ਐਂਟਰੀ ਕੀਤੀ ਹੋਈ ਹੈ।
ਬਾਲੀਵੁੱਡ ‘ਚ ਲੰਬੇ ਸਮੇਂ ਤਕ ਮੁੱਖ ਕਿਰਦਾਰ ਨਿਭਾਉਣ ਕਾਰਨ ਐਕਟਰ ਅਸ਼ੋਕ ਕੁਮਾਰ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੈ।
ਵੱਡੇ ਮੀਆਂ ਤੋਂ ਵੱਡੇ ਮੀਆਂ ਛੋਟੇ ਮੀਆਂ ਯਾਨੀ ਜੁਨੀਅਰ ਬੱਚਨ ਅਭਿਸ਼ੇਕ ਵੀ ਇਸ ਬੁੱਕ ‘ਚ ਆਪਣੇ ਨਾਂ ਦੀ ਐਂਟਰੀ ਕਰਵਾ ਚੁੱਕੇ ਹਨ। ਆਪਣੀ ਫ਼ਿਲਮ ‘ਦਿੱਲੀ 6’ ਦੀ ਪ੍ਰਮੋਸ਼ਨ ਸਮੇਂ ਉਨ੍ਹਾਂ ਨੇ 12 ਘੰਟੇ ‘ਚ ਸਭ ਤੋਂ ਜ਼ਿਆਦਾ ਪਬਲਿਕ ਅਪੀਅਰੈਂਸ ਕੀਤੀ ਸੀ।
ਕੈਟਰੀਨਾ ਕੈਫ ਵੀ ਇਸ ਮਾਮਲੇ ‘ਚ ਪਿੱਛੇ ਨਹੀਂ। ਉਸ ਨੇ 2013 ‘ਚ ਐਕਟਰਸ ਦੇ ਤੌਰ ‘ਤੇ ਸਭ ਤੋਂ ਜ਼ਿਆਦਾ 63.75 ਕਰੋੜ ਦੀ ਕਮਾਈ ਕਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ।
ਸੋਨਾਕਸ਼ੀ ਸਿਨ੍ਹਾ ਵੀ 2016 ‘ਚ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਕਰਵਾ ਚੁੱਕੀ ਹੈ। ਇਸ ਦਾ ਕਾਰਨ ਹੈ ਕਿ ਉਸ ਨੇ ਇੱਕ ਇਵੈਂਟ ‘ਚ ਹਿੱਸਾ ਲੈ ਕੇ ਇੱਕ ਹੀ ਸਮੇਂ ‘ਚ ਕਾਫੀ ਔਰਤਾਂ ਨਾਲ ਆਪਣੇ ਨਹੁੰ ਪੇਂਟ ਕਰਵਾ ਸਭ ਤੋਂ ਜ਼ਿਆਦਾ ਲੋਕਾਂ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
ਕਿੰਗ ਖ਼ਾਨ ਸ਼ਾਹਰੁਖ ਨੇ 2013 ‘ਚ ਸਭ ਤੋਂ ਜ਼ਿਅਦਾ ਕਮਾਈ ਕੀਤੀ ਸੀ ਜਿਸ ਕਾਰਨ ਉਨ੍ਹਾਂ ਦਾ ਨਾਂ ਵੀ ਇਸ ਬੁੱਕ ‘ਚ ਸ਼ਾਮਲ ਕੀਤਾ ਗਿਆ। ਕਿੰਗ ਖ਼ਾਨ ਨੇ 2013 ‘ਚ 220.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ 19 ਗਾਇਕਾਂ ਨਾਲ 'ਹਨੂੰਮਾਨ ਚਾਲਿਸਾ' ਗਾਇਆ ਜਿਸ ਕਰਕੇ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ‘ਚ ਦਰਜ ਕੀਤਾ ਹੈ।