Viral Video: ਟ੍ਰੈਫਿਕ ਚੌਰਾਹਿਆਂ 'ਤੇ ਅਤੇ ਚੈਕਿੰਗ ਦੌਰਾਨ ਪੁਲਿਸ ਅਤੇ ਲੋਕਾਂ ਵਿਚਾਲੇ ਝੜਪ ਹੋਣਾ ਆਮ ਹੋ ਗਿਆ ਹੈ; ਪੁਲਿਸ ਅਤੇ ਜਨਤਾ ਵਿਚਕਾਰ ਟਕਰਾਅ ਅਤੇ ਬਹਿਸ ਦੀਆਂ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


ਹਾਲ ਹੀ 'ਚ ਗਵਾਲੀਅਰ ਦਾ ਇਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ ਟ੍ਰੈਫਿਕ ਪੁਲਿਸ ਕਰਮਚਾਰੀ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੈਕਿੰਗ ਦੌਰਾਨ ਇੱਕ ਟ੍ਰੈਫਿਕ ਕਾਂਸਟੇਬਲ ਨੇ ਵਿਅਕਤੀ ਨੂੰ ਰੋਕਿਆ, ਜਿਸ ਤੋਂ ਬਾਅਦ ਵਿਅਕਤੀ ਨੇ ਕਾਂਸਟੇਬਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 


ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ, ਜਿੱਥੇ ਇੱਕ ਚੌਰਾਹੇ 'ਤੇ ਟ੍ਰੈਫਿਕ ਕਾਂਸਟੇਬਲ ਨੂੰ ਚੈਕਿੰਗ ਲਈ ਇੱਕ ਵਿਅਕਤੀ ਨੂੰ ਰੋਕਣਾ ਮਹਿੰਗਾ ਪਿਆ। ਜਦੋਂ ਉਸ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਇਹ ਵਿਅਕਤੀ ਇੰਨਾ ਭੜਕ ਗਿਆ ਕਿ ਉਸ ਨੇ ਕਾਂਸਟੇਬਲ ਨੂੰ ਲਗਾਤਾਰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।


ਇਹ ਵੀ ਪੜ੍ਹੋ: Maur Mandi Blast: ਮੌੜ ਮੰਡੀ ਬੰਬ ਧਮਾਕਾ ਮਾਮਲਾ, ਹਾਈਕੋਰਟ ਨੇ ਪੰਜਾਬ ਪੁਲਿਸ ਦੀ ਲਾਈ ਕਲਾਸ, ਹੁਣ ਹੋ ਸਕਦਾ ਵੱਡਾ ਐਕਸ਼ਨ


ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਰੋਕਿਆ ਪਰ ਫਿਰ ਵੀ ਉਹ ਲਗਾਤਾਰ ਪੁਲਿਸ ਵਾਲੇ ਦੇ ਥੱਪੜ ਮਾਰਦਾ ਰਿਹਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਕਾਫੀ ਸ਼ੇਅਰ ਕੀਤਾ।


ਵੀਡੀਓ ਨੂੰ Ghar Ke Kalesh ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 47 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਨੂੰ ਕਈ ਲੋਕਾਂ ਨੇ ਪਸੰਦ ਵੀ ਕੀਤਾ ਹੈ। ਯੂਜ਼ਰਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ... ਸਿਰਫ ਰੋਕਣ 'ਤੇ ਕੋਈ ਕੁੱਟਮਾਰ ਨਹੀਂ ਕਰਦਾ, ਹੋ ਸਕਦਾ ਹੈ ਗਲਤੀ ਉਸ ਪਾਸਿਓਂ ਵੀ ਹੋਈ ਹੋਵੇਗੀ। ਇੱਕ ਹੋਰ ਯੂਜ਼ਰ ਨੇ ਲਿਖਿਆ...ਲੱਗਦਾ ਹੈ ਕਿ ਉਹ ਇੱਕ ਵਿਧਾਇਕ ਦਾ ਪੁੱਤਰ ਹੈ। ਤਾਂ ਇਕ ਹੋਰ ਯੂਜ਼ਰ ਨੇ ਲਿਖਿਆ...ਇਸ ਤਰ੍ਹਾਂ ਲੜਨਾ ਠੀਕ ਨਹੀਂ, ਜੇਲ੍ਹ 'ਚ ਭੇਜੋ।


ਇਹ ਵੀ ਪੜ੍ਹੋ: Crime News: 6 ਸਾਲ ਦੀ ਬੱਚੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ, ਗੱਲਾਂ 'ਚ ਉਲਝਾ ਕੇ ਲੈ ਗਿਆ ਗੁਆਂਢੀ