ਨਵੀਂ ਦਿੱਲੀ: ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਆਮਦਨ ਟੈਕਸ ਦੇ ਢਾਂਚੇ ਨੂੰ ਬਦਲ ਸਕਦੀ ਹੈ। ਇੰਗਲਿਸ਼ ਵੈੱਬਸਾਈਟ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸਰਕਾਰ ਅਜਿਹੀ ਯੋਜਨਾ ਤਿਆਰ ਕਰ ਰਹੀ ਹੈ ਜਿਸ ਜ਼ਰੀਏ ਲੋਕਾਂ ਦੇ ਹੱਥਾਂ 'ਚ ਪੈਸਾ ਆ ਸਕਦਾ ਹੈ ਤੇ ਉਹ ਇਹ ਪੈਸਾ ਖ਼ਰਚ ਕਰ ਸਕਦੇ ਹਨ।


ਵੈੱਬਸਾਈਟ ਨੇ ਵਿੱਤ ਮੰਤਰਾਲੇ ਦੇ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਰਕਾਰ ਆਉਣ ਵਾਲੇ ਬਜਟ 'ਚ ਖਪਤਕਾਰਾਂ ਦੀ ਮੰਗ ਨੂੰ ਉਤਸ਼ਾਹਤ ਕਰਨ ਲਈ ਇਸ ਦਾ ਐਲਾਨ ਕਰ ਸਕਦੀ ਹੈ। ਅਧਿਕਾਰੀ ਮੁਤਾਬਕ ਲੋਕ ਖ਼ਰਚ ਨਹੀਂ ਕਰ ਰਹੇ ਹਨ ਤੇ ਸਰਕਾਰ ਖਰਚੀ ਆਮਦਨੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਲਈ ਸਰਕਾਰ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ।

ਆਉਣ ਵਾਲੇ ਬਜਟ 'ਚ ਤਿੰਨ ਦੀ ਥਾਂ ਚਾਰ ਟੈਕਸ ਸਲੈਬ ਹੋ ਸਕਦੇ ਹਨ।

ਨਵੇਂ ਟੈਕਸ ਸਲੈਬ ਦੇ ਮੁਤਾਬਕ ਢਾਈ ਲੱਖ ਤੋਂ ਲੈ ਕੇ 10 ਲੱਖ ਰੁਪਏ ਤਕ ਦੀ ਆਮਦਨੀ ‘ਤੇ 10 ਪ੍ਰਤੀਸ਼ਤ ਟੈਕਸ ਲਾਇਆ ਜਾ ਸਕਦਾ ਹੈ। 10 ਲੱਖ ਤੋਂ ਲੈ ਕੇ 20 ਲੱਖ ਰੁਪਏ ‘ਤੇ 20 ਪ੍ਰਤੀਸ਼ਤ, 20 ਲੱਖ ਤੋਂ ਦੋ ਕਰੋੜ ਤਕ 30 ਫ਼ੀਸਦੀ ਤੇ 30 ਕਰੋੜ ਤੋਂ ਵੱਧ ਦੀ ਆਮਦਨ 'ਤੇ 35 ਫ਼ੀਸਦੀ ਟੈਕਸ ਲਾਇਆ ਜਾ ਸਕਦਾ ਹੈ।