ਨਵੀਂ ਦਿੱਲੀ: ਦੇਸ਼ ਭਰ ਦੇ ਕਿਸਾਨਾਂ ਦੇ ਨਾਲ-ਨਾਲ ਮਲਾਜ਼ਮ ਤੇ ਮਜ਼ਦੂਰ ਵੀ ਅੱਜ ਸੜਕਾਂ 'ਤੇ ਹਨ। ਟ੍ਰੇਡ ਯੂਨੀਅਨਾਂ ਦੀ ਇੱਕ ਦਿਨ ਦੀ ਹੜਤਾਲ ਵਿੱਚ ਕੁਝ ਬੈਂਕ ਕਰਮਚਾਰੀਆਂ ਦੇ ਸੰਗਠਨ ਵੀ ਸ਼ਾਮਲ ਹੋਏ। ਇਸ ਕਰਕੇ ਅੱਜ ਦੇਸ਼ ਭਰ ਵਿੱਚ ਕੰਮ-ਕਾਜ ਠੱਪ ਰਿਹਾ ਤੇ ਜਨਤਾ ਸੜਕਾਂ ਉੱਪਰ ਰਹੀ। ਮੋਦੀ ਸਰਕਾਰ ਵੇਲੇ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭਰ ਦੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਸੜਕਾਂ ਉੱਪਰ ਉੱਤਰੇ ਹਨ।


ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਦੇਸ਼ ਭਰ ਵਿੱਚ ਜਨਤਕ ਖੇਤਰ ਦੀਆਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਕਈ ਜਨਤਕ ਖੇਤਰ ਦੇ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਜਮ੍ਹਾਂ ਰਾਸ਼ੀ ਸਮੇਤ ਨਕਦ ਲੈਣ-ਦੇਣ ਪ੍ਰਭਾਵਿਤ ਹੋਇਆ, ਜਦੋਂਕਿ ਵਿਦੇਸ਼ੀ ਮੁਦਰਾ ਤੇ ਸਰਕਾਰੀ ਲੈਣ-ਦੇਣ ਵੀ ਪ੍ਰਭਾਵਿਤ ਹੋਇਆ। ਹਾਲਾਂਕਿ, ਸਟੇਟ ਬੈਂਕ ਆਫ਼ ਇੰਡੀਆ ਤੇ ਨਿੱਜੀ ਖੇਤਰ ਦੇ ਬੈਂਕਾਂ ਵਿੱਚ ਕੰਮ ਕਰਨਾ ਆਮ ਹੈ।

ਭਾਰਤੀ ਮਜ਼ਦੂਰ ਸੰਘ ਨੂੰ ਛੱਡ ਕੇ 10 ਕੇਂਦਰੀ ਟ੍ਰੇਡ ਯੂਨੀਅਨਾਂ ਨੇ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਖਿਲਾਫ ਵੀਰਵਾਰ ਨੂੰ ਇੱਕ ਰੋਜ਼ਾ ਹੜਤਾਲ ਕੀਤੀ। ਇਸ ਦੌਰਾਨ ਬੈਂਕ ਆਫ ਮਹਾਰਾਸ਼ਟਰ ਸਮੇਤ ਬਹੁਤ ਸਾਰੇ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਬੈਂਕਿੰਗ ਨਾਲ ਜੁੜੇ ਲੈਣ-ਦੇਣ ਅਤੇ ਹੋਰ ਸੇਵਾਵਾਂ ਲਈ ਇੰਟਰਨੈਟ, ਮੋਬਾਈਲ ਬੈਂਕਿੰਗ ਤੇ ਏਟੀਐਮ ਵਰਗੇ ਡਿਜੀਟਲ ਮਾਧਿਅਮ ਦੀ ਵਰਤੋਂ ਕਰਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904