ਸੰਗਰੂਰ (ਅਸ਼ਰਫ ਢੁੱਡੀ): ਸੰਗਰੂਰ ਦੇ ਖਨੌਰੀ ਬਾਰਡਰ 'ਤੇ ਔਰਤਾਂ ਵੀ ਕਿਸਾਨ ਅੰਦੋਲਨ 'ਚ ਸ਼ਾਮਲ ਹੋ ਚੁੱਕੀਆਂ ਹਨ। ਇਨ੍ਹਾਂ ਔਰਤਾਂ ਨੇ ਕਿਸਾਨ ਏਕਤਾ ਦੇ ਝੰਡੇ ਹੱਥਾਂ 'ਚ ਚੁੱਕ ਲਏ ਹਨ। ਇਨ੍ਹਾਂ ਦੇ ਚਿਹਰਿਆਂ ਤੋਂ ਮੋਦੀ ਸਰਕਾਰ ਖ਼ਿਲਾਫ਼ ਗੁੱਸੇ ਤੇ ਰੋਹ ਦਾ ਸਾਫ ਪਤਾ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੀ ਉਨ੍ਹਾਂ ਦੇ ਬੱਚੇ ਅੱਗੇ ਜਾ ਕੇ ਦਿਹਾੜੀ ਕਰਨਗੇ? ਕਿਸਾਨ ਅੰਦੋਲਨ 'ਚ ਸ਼ਾਮਲ ਹੋਏ ਭਲੂਰ ਕੌਰ ਨੇ ਕਿਹਾ ਹੈ ਕਿ ਭਾਵੇਂ ਅਸੀਂ ਮਰ ਜਾਈਏ ਪਰ ਅਸੀਂ ਜਿੱਤ ਕੇ ਹੀ ਵਾਪਸ ਜਾਵਾਂਗੇ। ਫਿਰ ਭਾਵੇਂ ਸਾਨੂੰ ਇਸ ਅੰਦੋਲਨ 'ਚ 6 ਮਹੀਨੇ ਲੱਗ ਜਾਣ।

ਉਨ੍ਹਾਂ ਕਿਹਾ ਸਾਡੇ ਹੱਥਾਂ 'ਚ ਸੋਟੀਆਂ ਫੜੀਆਂ ਹੋਈਆਂ ਹਨ। ਇਸ ਬੁਢਾਪੇ ਦੀ ਉਮਰ 'ਚ ਅਸੀਂ ਆਪਣੇ ਪੁੱਤਾਂ ਲਈ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੀਆਂ ਹਾਂ। ਇਨ੍ਹਾਂ ਬਜ਼ੁਰਗ ਔਰਤਾਂ ਨੇ ਕਿਹਾ ਹੈ ਕਿ ਸਾਡੇ ਗੋਡਿਆਂ 'ਚ ਦਰਦ ਹੈ, ਫਿਰ ਵੀ ਅਸੀਂ ਖੇਤੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਆਏ ਹਾਂ ਕਿਉਂਕਿ ਇਹ ਕਾਨੂੰਨ ਸਾਡੇ ਪੁੱਤਾਂ ਦੇ ਭਵਿਖ ਲਈ ਖਤਰਨਾਕ ਕਾਨੂੰਨ ਹਨ।

ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪੁਤਾਂ ਦੀ ਜ਼ਮੀਨ ਖੋਹਣ ਵਾਲੇ ਇਹ ਕਾਨੂੰਨ ਜੋ ਮੋਦੀ ਸਰਕਾਰ ਨੇ ਬਣਾਏ ਹਨ, ਉਹ ਉਸ ਦੇ ਹੱਕ 'ਚ ਨਹੀਂ ਹਨ। ਇਨ੍ਹਾਂ ਕਾਨੂੰਨਾਂ ਨਾਲ ਆਉਣ ਵਾਲੀਆਂ ਪੀੜੀਆਂ ਬਰਬਾਦ ਹੋ ਜਾਣਗੀਆਂ।

ਦੇਸ਼ ਦੇ 50 ਕਰੋੜ ਲੋਕ ਮੋਦੀ ਸਕਰਕਾਰ ਖ਼ਿਲਾਫ਼, ਆਖਰ ਕੀ ਹੈ ਵਜ੍ਹਾ?



ਖਨੌਰੀ ਬਾਰਡਰ 'ਤੇ ਕਿਸਾਨ ਔਰਤਾਂ ਵੱਲੋਂ ਲਗਾਤਾਰ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਅੰਦੋਲਨ 'ਚ ਪੰਜਾਬ ਦੀਆਂ ਧੀਆਂ ਤੇ ਮਾਂਵਾਂ ਵੀ ਡਟ ਚੁਕੀਆਂ ਹਨ। ਤੇ ਜਿਸ ਅੰਦੋਲਨ 'ਚ ਨਾਰੀ ਸ਼ਕਤੀ ਜੁੜ ਜਾਵੇ ਤਾਂ ਉਸ ਦੇ ਨਤੀਜੇ ਹਮੇਸ਼ਾ ਹੀ ਸਕਰਾਤਮਕ ਨਿਕਲਦੇ ਹਨ।

ਕਿਸਾਨਾਂ 'ਤੇ ਸਖਤੀ ਤੋਂ ਭੜਕੇ ਕੈਪਟਨ, ਹਰਿਆਣਾ ਸਰਕਾਰ ਨੂੰ ਲਾਈ ਝਾੜ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ