ਹਿਸਾਰ: ਕਿਸਾਨ ਅੰਦੋਲਨ ਦੇ ਮੱਦੇਨਜ਼ਰ, ਹਰਿਆਣਾ ਪੁਲਿਸ ਦੀ ਵੱਡੀ ਅਸਫਲਤਾ ਸਾਹਮਣੇ ਆਈ ਹੈ। ਪੁਲਿਸ ਦੇ ਪ੍ਰਬੰਧਾਂ ਕਾਰਨ ਹਰਿਆਣਾ-ਪੰਜਾਬ ਸਰਹੱਦ ਦਾਤਾ ਸਿੰਘ ਵਾਲਾ ਨੇੜੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦੱਸ ਦਈਏ ਇੱਥੇ ਤਕਰੀਬਨ 200 ਟਰੱਕ ਖੜ੍ਹਾ ਹੈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚੇ ਹਨ ਪਰ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਇੱਥੇ ਹੀ ਡੱਕਿਆ ਹੋਇਆ ਹੈ।
ਉਧਰ, ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਇਸ ਮਾਰਚ ਦੇ ਚੱਲਦਿਆਂ ਸਾਰੇ ਰਾਹ ਡਾਇਵਰਟ ਕਰ ਦਿੱਤੇ ਜਾਣਗੇ ਪਰ ਇਸ ਦੇ ਬਾਵਜੂਦ ਸੈਂਕੜੇ ਟਰੱਕ ਬਾਰਡਰ ‘ਤੇ ਖੜ੍ਹੇ ਹਨ। ਇਸ ਦੌਰਾਨ ਟਰੱਕ ਚਾਲਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਤੋਂ ਉਹ ਇੱਥੇ ਭੁੱਖੇ ਪਿਆਸੇ ਹਰਿਆਣਾ-ਪੰਜਾਬ ਦੀ ਸਰਹੱਦ ‘ਤੇ ਖੜ੍ਹੇ ਹਨ। ਇੱਥੇ ਅਜਿਹਾ ਕੋਈ ਪ੍ਰਬੰਧ ਨਹੀਂ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਤੁਸੀਂ ਨੇੜੇ ਕੋਈ ਜ਼ਰੂਰੀ ਚੀਜ਼ ਲੈਣ ਜਾਂਦੇ ਹੋ, ਤਾਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਕਈ ਗੁਣਾ ਜ਼ਿਆਦਾ ਲਾਇਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਢਾਬਿਆਂ 'ਤੇ ਟਰੱਕਾਂ ਨੂੰ ਰੋਕਣਾ ਚਾਹੀਦਾ ਸੀ। ਦੱਸ ਦਈਏ ਕਿ ਇੱਥੇ ਕੁਝ ਟਰੱਕ ਡਰਾਈਵਰ ਚੇਨਈ ਤੋਂ, ਕੁਝ ਬੰਗਾਲ ਤੇ ਕੁਝ ਹੋਰ ਸੂਬਿਆਂ ਤੋਂ ਆਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹਰਿਆਣਾ ਪੁਲਿਸ ਫੇਲ੍ਹ! ਬਾਰਡਰ ਸੀਲ ਕਰਨ ਨਾਲ ਹਾਹਾਕਾਰ, ਸੈਂਕੜੇ ਵਾਹਨ ਫਸੇ, ਭੁੱਖੇ-ਭਾਣੇ ਲੋਕ
ਏਬੀਪੀ ਸਾਂਝਾ
Updated at:
26 Nov 2020 11:36 AM (IST)
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਤੁਸੀਂ ਨੇੜੇ ਕੋਈ ਜ਼ਰੂਰੀ ਚੀਜ਼ ਲੈਣ ਜਾਂਦੇ ਹੋ, ਤਾਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਕਈ ਗੁਣਾ ਜ਼ਿਆਦਾ ਲਾਇਆ ਜਾ ਰਹੀਆਂ ਹਨ।
- - - - - - - - - Advertisement - - - - - - - - -