ਨਵੀਂ ਦਿੱਲੀ: ਖੇਤੀ ਕਾਨੂੰਨ ਨੂੰ ਲੈਕੇ ਦੇਸ਼ ਭਰ ਤੋਂ ਕਿਸਾਨਾਂ ਵੱਲੋਂ ਬੁਲਾਏ ਗਏ ਪ੍ਰਦਰਸ਼ਨ ਨੂੰ ਦੇਖਦਿਆਂ ਦਿੱਲੀ ਪੁਲਿਸ ਅਲਰਟ 'ਤੇ ਹੈ। ਦਿੱਲੀ ਨਾਲ ਲੱਗਣ ਵਾਲੇ ਸਾਰੇ ਬਾਰਡਰਸ 'ਤੇ ਭਾਰੀ ਸੰਖਿਆਂ 'ਚ ਪੁਲਿਸ ਦੇ ਜਵਾਨਾਂ ਦੇ ਵਾਟਰ ਕੈਨਨ ਦੀ ਵੀ ਤਾਇਨਾਤੀ ਕੀਤੀ ਗਈ ਹੈ।


ਦਿੱਲੀ ਪੁਲਿਸ ਦੀਆਂ ਕਰੀਬ ਅੱਠ ਕੰਪਨੀਆਂ ਬਾਰਡਰ 'ਤੇ ਲਾਈਆਂ ਗਈਆਂ ਹਨ। ਬੈਰੀਕੇਡ ਲਾਕੇ ਸੜਕ ਦੇ ਅੱਧੇ ਹਿੱਸੇ ਨੂੰ ਬੰਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਫਿਲਹਾਲ ਕਰਨਾਲ 'ਚ ਰੁਕੇ ਹੋਏ ਹਨ। ਜੇਕਰ ਉਹ ਅੱਗੇ ਵਧਣਗੇ ਤਾਂ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇਗਾ।


ਨਵੀਂ ਦਿੱਲੀ ਵੀ ਛਾਉਣੀ 'ਚ ਤਬਦੀਲ


ਦਿੱਲੀ ਪੁਲਿਸ ਦੇ ਮੁਤਾਬਕ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪੂਰੀ ਤਿਆਰੀ ਕਰ ਲਈ ਲਈ ਹੈ। ਨਵੀਂ ਦਿੱਲੀ ਡਿਸਟ੍ਰਿਕਟ ਲਈ 12 ਕੰਪਨੀਆਂ ਫੋਰਸ ਬਾਹਰ ਤੋਂ ਬੁਲਾਈਆਂ ਗਈਆਂ ਹਨ। ਜਿੰਨ੍ਹਾਂ 'ਚ ਸੀਆਰਪੀਐਫ ਤੇ ਆਰਏਐਫ ਦੇ ਜਵਾਨ ਹਨ। ਏਨਾ ਹੀ ਨਹੀਂ ਕਰੀਬ 1200 ਦਿੱਲੀ ਪੁਲਿਸ ਕਰਮੀ ਵੀ ਨਵੀਂ ਦਿੱਲੀ 'ਚ ਤਾਇਨਾਤ ਕੀਤੇ ਗਏ ਹਨ। ਜਿੰਨ੍ਹਾਂ 'ਚ ਦੂਜੇ ਜ਼ਿਲ੍ਹਿਆਂ ਦੇ ਪੁਲਿਸ ਕਰਮੀ ਵੀ ਸ਼ਾਮਲ ਹਨ।


ਕੁੱਲ ਮਿਲਾਕੇ ਨਵੀਂ ਦਿੱਲੀ ਤੇ ਆਸਪਾਸ ਕਰੀਬ 2500 ਪੁਲਿਸਕਰਮੀ ਤਾਇਨਾਤ ਹਨ। ਜਿੰਨ੍ਹਾਂ 'ਚ ਪੈਰਾਮਿਲਟਰੀ ਫੋਰਸ ਵੀ ਸ਼ਾਮਲ ਹੈ। ਏਨਾ ਹੀ ਨਹੀਂ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਪੂਰੀ ਚੈਕਿੰਗ ਤੋਂ ਬਾਅਦ ਹੀ ਗੱਡੀਆਂ ਦਿੱਲੀ 'ਚ ਅੰਦਰ ਜਾਣ ਦਿੱਤੀਆਂ ਜਾ ਰਹੀਆਂ ਹਨ।


ਦਿੱਲੀ 'ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਨਹੀਂ ਇਜਾਜ਼ਤ


ਦਿੱਲੀ ਪੁਲਿਸ ਦੇ ਮੁਤਾਬਕ ਡੀਡੀਐਮਏ ਦੀਆਂ ਗਾਈਡਲਾਈਨਜ਼ ਮੁਤਾਬਕ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੈ। ਜਿਸ ਨੂੰ ਦੇਖਦਿਆਂ ਕਿਸਾਨ ਸੰਗਠਨਾਂ ਵੱਲੋਂ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨੂੰ ਲੈਕੇ ਜੋ ਅਪੀਲ ਆਈ ਸੀ। ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਉਸ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਦੇ ਦਿੱਤੀ ਗਈ ਹੈ। ਜੇਕਰ ਫਿਰ ਵੀ ਕੋਈ ਦਿੱਲੀ 'ਚ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


ਸਿੱਧੂ ਨੇ ਦੱਸਿਆ ਕਿ ਕਿਸਾਨ ਕਿਉਂ ਤੁਰੇ ਸੰਘਰਸ਼ ਦੇ ਰਾਹ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ