ਨਵੀਂ ਦਿੱਲੀ: ਦੇਸ਼ਭਰ 'ਚ ਕੋਰੋਨਾ ਵਾਇਰਸ ਦਾ ਅਸਰ ਇਕ ਵਾਰ ਫਿਰ ਤੋਂ ਪ੍ਰਭਾਵਿਤ ਕਰਨ ਲੱਗਾ ਹੈ। ਦਿੱਲੀ 'ਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 100 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਗੁਜਰਾਤ, ਮਹਾਰਾਸ਼ਰ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਕੋਰੋਨਾ ਕੇਸਾਂ 'ਚ ਇਜ਼ਾਫਾ ਹੋਇਆ ਹੈ। ਮੰਨਿਆ ਜਾ ਰਿਹਾ ਕਿ ਤਿਉਹਾਰਾਂ ਦੇ ਦਿਨਾਂ 'ਚ ਬਜ਼ਾਰਾਂ 'ਚ ਇਕੱਠੀ ਹੋਈ ਭੀੜ ਕਾਰਨ ਇਕ ਵਾਰ ਮੁੜ ਤੋਂ ਕੋਰੋਨਾ ਕੇਸ ਵਧਣ ਲੱਗੇ ਹਨ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਰੋਨਾ ਨਾਲ ਨਜਿੱਠਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।
ਇਸ ਦੇ ਮੁਤਾਬਕ ਕੰਟੇਨਮੈਂਟ ਜ਼ੋਨ 'ਚ ਸਖਤੀ ਜਾਰੀ ਰਹੇਗੀ। 65 ਸਾਲ ਤੋਂ ਜ਼ਿਆਦਾ ਤੇ 10 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨਵੀਆਂ ਹਿਦਾਇਤਾਂ 'ਚ ਸਿਨੇਮਾ ਹਾਲ ਤੇ ਸਵਿਮਿੰਗ ਪੂਲਸ ਤੇ ਪਾਬੰਦੀਆਂ ਜਾਰੀ ਹਨ।
ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ 'ਚ 200 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਹੋ ਸਕਦਾ। ਜੇਕਰ ਸੂਬਾ ਸਰਕਾਰਾਂ ਚਾਹੁਣ ਤਾਂ ਉਹ ਸਮਾਜਿਕ ਤੇ ਧਾਰਮਿਕ ਕਾਰਜਾਂ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੰਖਿਆਂ 100 ਜਾਂ ਉਸ ਤੋਂ ਘੱਟ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸਖਤੀ ਨਾਲ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਪਾਲਣ ਕਰਾਉਣ ਤੇ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਸੰਗੀਤਾ ਫੋਗਾਟ ਤੇ ਪਹਿਲਵਾਨ ਬਜਰੰਗ ਪੂਨੀਆ ਦਾ ਹੋਇਆ ਵਿਆਹ, ਅੱਠ ਫੇਰੇ ਲੈਕੇ ਕੀਤੀ ਮਿਸਾਲ ਕਾਇਮ
ਨਵੀਆਂ ਗਾਈਡਲਾਈਨਜ਼ ਤਹਿਤ ਕੋਰੋਨਾ ਵਾਇਰਸ ਦੀ ਸਥਿਤੀ ਦੀ ਆਪਣੀ ਸਮੀਖਿਆ ਦੇ ਆਧਾਰ 'ਤੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸਿਰਫ ਕੁਝ ਖੇਤਰਾਂ 'ਚ ਨਾਈਟ ਕਰਫਿਊ ਜਿਹੀਆਂ ਸ਼ਥਾਨਕ ਪਾਬੰਦੀਆ ਲਾ ਸਕਦੇ ਹਨ। ਸਰਕਾਰ ਦੇ ਹੁਕਮਾਂ ਮੁਤਾਬਕ ਸਰਵੀਲੈਂਸ ਟੀਮਾਂ ਘਰ-ਘਰ ਜਾਕੇ ਨਿਗਰਾਨੀ ਕਰਨਗੀਆਂ ਤੇ ਕੋਰੋਨਾ ਮਰੀਜ਼ਾਂ ਦੇ ਇਲਾਜ ਸੁਵਿਧਾਵਾਂ ਦੇ ਨਾਲ ਤੁਰੰਤ ਆਈਲੋਲੇਸ਼ਨ ਯਕੀਨੀ ਬਣਾਇਆ ਜਾਵੇਗਾ। ਆਰਪੋਗਿਆ ਸੇਤੂ ਮੋਬਾਇਲ ਐਪ ਦੀ ਵਰਤੋਂ ਲਈ ਉਤਾਸ਼ਹਿਤ ਕੀਤਾ ਜਾਂਦਾ ਰਹੇਗਾ।
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ