ਚੰਡੀਗੜ੍ਹ: ਪੰਜਾਬ ਭਰ 'ਚੋਂ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। ਜਿਸ ਤਹਿਤ ਕਿਸਾਨਾਂ ਨੇ ਦਿੱਲੀ ਵੱਲ ਰਵਾਨਗੀ ਪਾ ਦਿੱਤੀ ਹੈ। ਹਾਲਾਂਕਿ ਕਿਸਾਨਾਂ ਦਾ ਇਹ ਪੈਂਡਾ ਸੌਖਾ ਨਹੀਂ ਕਿਉਂਕਿ ਰਾਹ 'ਚ ਉਨ੍ਹਾਂ ਨੂੰ ਪੈਰ-ਪੈਰ 'ਤੇ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਅਜਿਹੇ 'ਚ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਪੰਜਾਬ ਦੇ ਜਵਾਨਾਂ ਦੇ ਜੋਸ਼ ਤੇ ਹੌਸਲੇ ਦੀ ਗਵਾਹੀ ਭਰਦੀਆਂ ਹਨ।


ਇਹ ਤਸਵੀਰ ਅੰਬਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਸ ਨੌਜਵਾਨ ਨੇ ਪਹਿਲਾਂ ਪੁਲੀਸ ਨੂੰ ਚਕਮਾ ਦੇ ਕੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦਿਆਂ ਪਹਿਲਾਂ ਪਾਣੀ ਵਾਲੀ ਗੱਡੀ 'ਤੇ ਚੜਕੇ ਬੁਛਾੜ ਬੰਦ ਕੀਤੀ ਅਤੇ ਫਿਰ ਉਸ ਗੱਡੀ ਤੋਂ ਆਪਣੀ ਟਰਾਲੀ ਵਿੱਚ ਛਾਲ ਮਾਰਕੇ ਅੱਗੇ ਵਧਿਆ। ਇਸ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਦੇ ਹੌਸਲੇ ਤੇ ਜਜ਼ਬੇ ਦੀ ਖੂਹ ਸ਼ਲਾਘਾ ਵੀ ਹੋ ਰਹੀ ਹੈ।


ਓਧਰ ਹਰਿਆਣਾ 'ਚ ਹਰਿਆਣਾ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੋਂ ਕਿਸਾਨਾਂ ਦੇ ਕਾਫਲੇ ਨੂੰ ਪਾਰ ਨਹੀਂ ਲੰਘਣ ਦੇਣਾ। ਪਰ ਕਿਸਾਨ ਵੀ ਮਿੱਥੇ ਕੇ ਚੱਲੇ ਹਨ ਕਿ ਪਿਛਾਂਹ ਨਹੀਂ ਮੁੜਨਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ