ਪਰਮਜੀਤ ਸਿੰਘ
ਚੰਡੀਗੜ੍ਹ: ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਨੈਤਿਕਤਾ ਦਾ ਸੰਦੇਸ਼ ਦਿੰਦੀ ਹੈ। ਅੱਜ ਸੰਸਾਰ ਭਰ ‘ਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਭਗਤ ਨਾਮ ਦੇਵ ਜੀ ਦਾ ਜਨਮ 1270 ਈ ਨੂੰ ਮਹਾਰਾਸ਼ਟਰ ਰਾਜ ਦੇ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਰਸੀ ਬਾਮਣੀ ਵਿੱਚ ਹੋਇਆ।


ਪਿਤਾ ਦਾ ਨਾਮ ਦਾਮਾ ਸੇਠ ਤੇ ਮਾਤਾ ਦਾ ਮਾਨ ਗੌਨਾ ਬਾਈ ਸੀ। ਆਪ ਦੀ ਸ਼ਾਦੀ ਸ਼੍ਰੀਮਤੀ ਰਾਜਾਬਾਈ ਜੀ ਨਾਲ ਹੋਈ। ਭਗਤ ਨਾਮਦੇਵ ਜੀ ਦੇ ਚਾਰ ਸਪੱਤਰ ਤੇ ਇੱਕ ਸਪੁੱਤਰੀ ਸੀ। ਆਪ ਜੀ ਦੇ ਮਾਤਾ ਪਿਤਾ ਕੱਪੜਾ ਰੰਗਣ ਤੇ ਸਿਉਣ ਦਾ ਕੰਮ ਕਰਦੇ ਸੀ। ਭਗਤ ਨਾਮਦੇਵ ਜੀ ਦਾ ਬਚਪਨ ਤੋਂ ਹੀ ਝੁਕਾਅ ਭਗਤੀ ਭਾਵ ਵਾਲਾ ਸੀ।

ਭਗਤ ਨਾਮਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਪਗ 100 ਸਾਲ ਪਹਿਲਾਂ ਹੋਏ ਹਨ। ਆਪਣੀ ਜ਼ਿੰਦਗੀ ਦੇ ਅਖਿਰਲੇ ਵੀਹ ਵਰ੍ਹੇ ਆਪ ਨੇ ਮਹਾਰਾਸ਼ਟਰ ਤੋਂ ਪੰਜਾਬ ਦੇ ਪਿੰਡ ਘੁੰਮਾਣ (ਜ਼ਿਲ੍ਹਾ ਗੁਰਦਾਸਪੁਰ) ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਦਿਆਂ ਤੇ ਹੱਥੀਂ ਕਿਰਤ ਕਰਨ ਦਾ ਸ਼ੰਦੇਸ਼ ਦਿੰਦੇ ਹੋਏ ਸਫ਼ਲ ਕੀਤੇ।

ਆਪ ਜੀ 80 ਸਾਲ ਦੀ ਉਮਰ ਭੋਗ ਕੇ 1350 ਈ ਨੂੰ ਪ੍ਰਲੋਕ ਸਿਧਾਰ ਗਏ। ਆਪ ਜੀ ਦੀ ਪਾਵਣ ਬਾਣੀ ਦੇ 18 ਰਾਗਾਂ ‘ਚ ਰਚੇ 61 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਆਪ ਜੀ ਨੇ ਆਪਣੀ ਸ਼ਬਦ ਬਾਣੀ ਵਿੱਚ ‘ਬੀਠਲ’ ਸ਼ਬਦ ਦੀ ਵਿਸ਼ੇਸ਼ ਰੂਪ ਵਿੱਚ ਵਰਤੋਂ ਕੀਤੀ ਹੈ।