ਦੇਸ਼ ਦੇ ਸਭ ਤੋਂ ਪ੍ਰਸਿੱਧ ਪੇਮੈਂਟ ਪਲੇਟਫਾਰਮਾਂ ਵਿੱਚੋਂ ਇੱਕ ਗੂਗਲ ਪੇ (Google Pay) 'ਤੇ ਪੈਸੇ ਭੇਜਣ 'ਤੇ ਤੁਹਾਨੂੰ ਭੁਗਤਾਨ ਕਰਨਾ ਪਏਗਾ। ਗੂਗਲ ਜਨਵਰੀ 2021 ਤੋਂ ਆਪਣੇ ਡਿਜੀਟਲ ਪੇਮੈਂਟ ਪਲੇਟਫਾਰਮ ਗੂਗਲ ਪੇ ਤੋਂ ਪੀਅਰ-ਟੂ-ਪੀਅਰ ਪੇਮੈਂਟ ਸਰਵਿਸ ਨੂੰ ਬੰਦ ਕਰ ਰਹੀ ਹੈ। ਕੰਪਨੀ ਇਸ ਸੇਵਾ ਦੇ ਬਦਲੇ ਵਿੱਚ ਇੰਸਟੇਂਟ ਮਨੀ ਟਰਾਂਸਫਰ ਸਿਸਟਮ ਲਿਆਏਗੀ, ਪਰ ਇਸ ਲਈ ਤੁਹਾਨੂੰ ਚਾਰਜ ਦੇਣਾ ਪਏਗਾ। ਆਓ ਜਾਣਦੇ ਹਾਂ ਪੂਰਾ ਵੇਰਵਾ।
ਇਕ ਰਿਪੋਰਟ ਅਨੁਸਾਰ ਹੁਣ ਗੂਗਲ ਪੇ ਮੋਬਾਈਲ ਅਤੇ pay.google.com 'ਤੇ ਪੈਸਿਆਂ ਦੇ ਲੈਣ-ਦੇਣ ਦੀ ਸੁਵਿਧਾ ਦਿੰਦਾ ਹੈ। ਗੂਗਲ ਵਲੋਂ ਵੈਬ ਐਪ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਅਜਿਹੇ 'ਚ ਯੂਜ਼ਰ 2021 ਦੀ ਸ਼ੁਰੂਆਤ ਤੋਂ Pay.google.com ਰਾਹੀਂ ਪੈਸੇ ਟ੍ਰਾਂਸਫਰ ਨਹੀਂ ਕਰ ਸਕਣਗੇ। ਇਸ ਲਈ ਯੂਜ਼ਰ ਨੂੰ ਗੂਗਲ ਪੇ ਐਪ ਦੀ ਵਰਤੋਂ ਕਰਨੀ ਪਏਗੀ।
ਗੂਗਲ ਨੇ ਕਿਹਾ ਕਿ ਜਦੋਂ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਪੈਸੇ ਭੇਜਦੇ ਹੋ ਤਾਂ ਪੈਸੇ ਟ੍ਰਾਂਸਫਰ ਕਰਨ ਵਿੱਚ ਇੱਕ ਤੋਂ ਤਿੰਨ ਵਪਾਰਕ ਦਿਨ ਲੱਗਦੇ ਹਨ। ਜਦਕਿ ਡੈਬਿਟ ਕਾਰਡ ਨਾਲ ਇੰਸਟੈਂਟ ਟਰਾਂਸਫਰ ਕੀਤੇ ਜਾਂਦੇ ਹਨ। ਜਦੋਂ ਤੁਸੀਂ ਡੈਬਿਟ ਕਾਰਡ ਨਾਲ ਪੈਸੇ ਟ੍ਰਾਂਸਫਰ ਕਰਦੇ ਹੋ, ਤਾਂ 1.5% ਜਾਂ 0.31 ਡਾਲਰ ਚਾਰਜ ਲਗਦਾ ਹੈ। ਅਜਿਹੇ 'ਚ ਗੂਗਲ ਤੋਂ ਇੰਸਟੈਂਟ ਮਨਿ ਟਰਾਂਸਫਰ ਲਈ ਚਾਰਜ ਲਿਆ ਜਾ ਸਕਦਾ ਹੈ।