ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਦਿੱਲੀ, ਰਾਜਸਥਾਨ, ਗੋਆ ਤੇ ਗੁਜਰਾਤ ਤੋਂ ਹਵਾਈ ਮਾਰਗ ਤੇ ਟ੍ਰੇਨਾਂ ਤੋਂ ਮੁੰਬਈ ਆਉਣ ਵਾਲੇ ਯਾਤਰੀਆਂ ਲਈ ਆਰਟੀ-ਪੀਸੀਆਰ ਜਾਂਚ ਕਰਵਾਉਣ ਜ਼ਰੂਰੀ ਕਰ ਦਿੱਤਾ ਹੈ। ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਸੂਬੇ 'ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਨਿਯਮ 25 ਨਵੰਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਦੀਵਾਲੀ ਤੋਂ ਬਾਅਦ ਕੋਰੋਨਾ ਦੀ ਦੂਸਰੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਦੀ ਆਵਾਜਾਈ ਰੋਕਣ ਲਈ ਲਾਗੂ ਕੀਤਾ ਹੈ।
ਕਿਸਾਨਾਂ ਨੂੰ ਰੋਕਣ ਲਈ ਦਫਾ 144 ਲਾਗੂ, ਸੈਂਕੜੇ ਕਿਸਾਨ ਹਿਰਾਸਤ 'ਚ ਲਏ
ਏਅਰ ਲਾਈਨ ਬੋਰਡਿੰਗ ਪਾਸ ਦੇਣ ਤੋਂ ਪਹਿਲਾਂ ਹਵਾਈ ਯਾਤਰਾ ਦੁਆਰਾ ਮੁੰਬਈ ਪਹੁੰਚਣ ਵਾਲੇ ਸਾਰੇ ਯਾਤਰੀਆਂ ਤੋਂ ਆਰਟੀ-ਪੀਸੀਆਰ ਰਿਪੋਰਟ ਦੀ ਮੰਗ ਕਰੇਗੀ ਅਤੇ ਯਾਤਰੀਆਂ ਨੂੰ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਮੰਗੀ ਜਾਵੇਗੀ।
ਕਿਸਾਨਾਂ ਨੂੰ ਰੋਕਣ ਲਈ ਦਫਾ 144 ਲਾਗੂ, ਸੈਂਕੜੇ ਕਿਸਾਨ ਹਿਰਾਸਤ 'ਚ ਲਏ
ਰਿਪੋਰਟ ਵੇਖਣ ਤੋਂ ਬਾਅਦ ਹੀ ਰੇਲਵੇ ਸਟੇਸ਼ਨ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਏਗੀ। ਸੜਕ ਰਾਹੀਂ ਮਹਾਰਾਸ਼ਟਰ ਆਉਣ ਵਾਲੇ ਯਾਤਰੀਆਂ ਦੀ ਸਰਹੱਦ 'ਤੇ ਜਾਂਚ ਵੀ ਕੀਤੀ ਜਾਏਗੀ ਅਤੇ ਤਦ ਹੀ ਰਾਜ 'ਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ।
ਯਾਤਰੀਆਂ 'ਚ ਕੋਰੋਨਾ ਦੇ ਕੋਈ ਲੱਛਣ ਹੋਣ ਦੀ ਸਥਿਤੀ 'ਚ ਉਨ੍ਹਾਂ ਨੂੰ ਮਹਾਰਾਸ਼ਟਰ 'ਚ ਆਪਣੇ ਖਰਚੇ 'ਤੇ ਕੋਰੋਨਾ ਟੈਸਟ ਕਰਵਾ ਕੇ ਰਿਪੋਰਟ ਆਉਣ ਤੱਕ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ ਜਾਂ ਕੋਵਿਡ ਕੇਅਰ ਸੈਂਟਰ 'ਚ ਰਹਿਣਾ ਪਏਗਾ। ਹਵਾਈ ਯਾਤਰਾ ਰਾਹੀਂ ਮੁੰਬਈ ਆਉਣ ਵਾਲੇ ਯਾਤਰੀਆਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਉਨ੍ਹਾਂ ਦੀ ਆਰਟੀ ਪੀਸੀਆਰ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਇਨ੍ਹਾਂ ਸੂਬਿਆਂ ਤੋਂ ਮੁੰਬਈ ਆਉਣ ਵਾਲੇ ਯਾਤਰੀ ਹੋ ਜਾਣ ਸਾਵਧਾਨ, ਅੱਜ ਤੋਂ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ
ਏਬੀਪੀ ਸਾਂਝਾ
Updated at:
25 Nov 2020 02:44 PM (IST)
ਮਹਾਰਾਸ਼ਟਰ ਸਰਕਾਰ ਨੇ ਦਿੱਲੀ, ਰਾਜਸਥਾਨ, ਗੋਆ ਤੇ ਗੁਜਰਾਤ ਤੋਂ ਹਵਾਈ ਮਾਰਗ ਤੇ ਟ੍ਰੇਨਾਂ ਤੋਂ ਮੁੰਬਈ ਆਉਣ ਵਾਲੇ ਯਾਤਰੀਆਂ ਲਈ ਆਰਟੀ-ਪੀਸੀਆਰ ਜਾਂਚ ਕਰਵਾਉਣ ਜ਼ਰੂਰੀ ਕਰ ਦਿੱਤਾ ਹੈ। ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਸੂਬੇ 'ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
- - - - - - - - - Advertisement - - - - - - - - -