ਸੰਗੀਤਾ ਫੋਗਾਟ ਦਾ ਬੁੱਧਵਾਰ ਅੰਤਰ ਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਨਾਲ ਵਿਆਹ ਹੋ ਗਿਆ। ਬਿਲਕੁਲ ਸਾਦੇ ਢੰਗ ਨਾਲ ਵਿਆਹ ਹੋਇਆ। ਦੋਵਾਂ ਨੇ ਇਕ ਦੂਜੇ ਨੂੰ ਵਰ ਮਾਲਾ ਪਹਿਨਾਈ। ਪਹਿਲਵਾਨ ਬਜਰੰਗ ਤੇ ਸੰਗੀਤਾ ਫੋਗਾਟ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਕੋਰੋਨਾ ਕਾਰਨ ਵਿਆਹ 'ਚ ਉਹ ਮਾਹੌਲ ਨਹੀਂ ਬਣ ਸਕਿਆ ਜੋ ਗੀਤਾ ਤੇ ਬਬੀਤਾ ਦੇ ਵਿਆਹ 'ਚ ਸੀ। ਗੀਤਾ ਦੇ ਵਿਆਹ 'ਚ ਤਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਵੀ ਪਹੁੰਚੇ ਸਨ।
ਗੀਤਾ ਤੇ ਬਬਿਤਾ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਰੈਸਲਿੰਗ ਉਨ੍ਹਾਂ ਦਾ ਪਹਿਲਾ ਪਿਆਰ ਰਿਹਾ ਹੈ ਤੇ ਉਨ੍ਹਾਂ ਦਾ ਲਾਈਫ ਸਟਾਇਲ ਵੀ ਉਸੇ ਤਰ੍ਹਾਂ ਦਾ ਹੈ। ਬਬੀਤਾ ਦਾ ਕਹਿਣਾ ਹੈ ਕਿ ਇਕ ਪਹਿਲਵਾਨ ਦੂਜੇ ਪਹਿਲਵਾਨ ਨੂੰ ਬਾਖੂਬੀ ਸਮਝ ਸਕਦਾ ਹੈ। ਵਿਆਹ ਦੀ ਖਾਸ ਗੱਲ ਇਹ ਹੈ ਕਿ ਜਿਸ ਪਿੰਡ 'ਚ ਪਲੀ, ਵੱਡੀ ਹੋਈ ਉੱਥੋਂ ਹੀ ਉਸ ਦੀ ਡੋਲੀ ਉੱਠੇ।
ਪਿਤਾ ਤੇ ਕੋਚ ਮਹਾਵੀਰ ਨੇ ਦੱਸਿਆ ਕਿ ਬਿਨਾਂ ਦਾਜ ਦਹੇਜ ਦੇ ਵਿਆਹ ਕੀਤਾ ਜਾ ਰਿਹਾ ਹੈ। ਉਨ੍ਹਾਂ ਇਕ ਨਾਅਰਾ ਦਿੱਤਾ ਹੈ, ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਬੇਟੀ ਨੂੰ ਖਿਡਾਉ ਵੀ ਤਾਂ ਜੋ ਉਹ ਆਤਮ ਨਿਰਭਰ ਬਣ ਸਕੇ।
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸੰਗੀਤਾ ਫੋਗਾਟ ਤੇ ਪਹਿਲਵਾਨ ਬਜਰੰਗ ਪੂਨੀਆ ਦਾ ਹੋਇਆ ਵਿਆਹ, ਅੱਠ ਫੇਰੇ ਲੈਕੇ ਕੀਤੀ ਮਿਸਾਲ ਕਾਇਮ
ਏਬੀਪੀ ਸਾਂਝਾ
Updated at:
26 Nov 2020 06:48 AM (IST)
ਪਹਿਲਵਾਨ ਬਜਰੰਗ ਤੇ ਸੰਗੀਤਾ ਫੋਗਾਟ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਕੋਰੋਨਾ ਕਾਰਨ ਵਿਆਹ 'ਚ ਉਹ ਮਾਹੌਲ ਨਹੀਂ ਬਣ ਸਕਿਆ ਜੋ ਗੀਤਾ ਤੇ ਬਬੀਤਾ ਦੇ ਵਿਆਹ 'ਚ ਸੀ।
- - - - - - - - - Advertisement - - - - - - - - -