ਵਾਸ਼ਿੰਗਟਨ: ਅਮਰੀਕਾ ਦੀ ਹਾਵਰਡ ਯੂਨੀਵਰਸਿਟੀ (Howard University) ਦੇ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਸਿਰਫ 6 ਹਫ਼ਤਿਆਂ ’ਚ ਕੋਰੋਨਾ ਮਹਾਮਾਰੀ (Corona Epidemic) 'ਤੇ ਕਾਬੂ ਪਾਇਆ ਜਾ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਡੇ ਪੱਧਰ ਉੱਤੇ ਆਬਾਦੀ ਨੂੰ ਕੋਵਿਡ-19 ਦੀ ਰੈਪਿਡ ਟੈਸਟਿੰਗ (Rapid Testing) ’ਚੋਂ ਲੰਘਾਇਆ ਜਾਵੇ, ਤਾਂ ਸਿਰਫ਼ ਛੇ ਹਫ਼ਤਿਆਂ ਅੰਦਰ ਮਹਾਮਾਰੀ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ‘ਸਾਇੰਸ ਐਡਵਾਂਸੇਜ਼’ ਨਾਂ ਦੇ ਰਸਾਲੇ ’ਚ 20 ਨਵੰਬਰ ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।


ਹਾਵਰਡ ’ਚ ਟੀਐਚ ਚੇਨ ਸਕੂਲ ਆਫ਼ ਪਬਲਿਕ ਹੈਲਕ ਤੇ ਯੂਨੀਵਰਸਿਟੀ ਆਫ਼ ਕੋਲੋਰਾਡੋ ਬੋਲਡਰ ਦੇ ਮਾਹਿਰਾਂ ਨੇ ਦੱਸਿਆ ਕਿ ਭਾਵੇਂ ਰੈਪਿਡ ਟੈਸਟ ਘੱਟ ਭਰੋਸੇਮੰਦ ਹੁੰਦੇ ਹਨ ਪਰ ਇਸ ਨੂੰ ਅਜਿਹੇ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਇਹ ਟੈਸਟ ਅਜ਼ਮਾਇਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਸਾਹਮਣੇ ਨਹੀਂ ਆਇਆ।

ਮਾਹਿਰਾਂ ਮੁਤਾਬਕ ਇਸ ਰੈਪਿਡ ਟੈਸਟ ਦਾ ਫ਼ਾਇਦਾ ਇਹ ਹੋਵੇਗਾ ਕਿ ਲੌਕਡਾਊਨ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਇੰਝ ਸਿਹਤ ਅਧਿਕਾਰੀਆਂ ਨੂੰ ਟੀਚਾਗਤ ਦਖ਼ਲ ਦੇਣ ਵਿੱਚ ਮਦਦ ਮਿਲੇਗੀ। ਦੱਸ ਦੇਈਏ ਕਿ ਕੋਵਿਡ–19 ਦਾ ਰੈਪਿਡ ਟੈਸਟ ਜਿੱਥੇ ਸਸਤਾ ਹੁੰਦਾ ਹੈ, ਉੱਥੇ ਇਸ ਰਾਹੀਂ ਨਤੀਜਾ ਮਿੰਟਾਂ ਵਿੱਚ ਹਾਸਲ ਕੀਤਾ ਜਾ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜੇ ਕੋਵਿਡ-19 ਰੈਪਿਡ ਟੈਸਟ ਰਾਹੀਂ ਕੋਰੋਨਾ ਪਾਜ਼ਿਟਿਵ ਲੋਕਾਂ ਨੂੰ ਪਛਾਣ ਕੇ ਬਾਕੀ ਲੋਕਾਂ ਤੋਂ ਵੱਖ ਕਰ ਦਿੱਤਾ ਜਾਵੇ।

ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਅਸੀਂ ਕਿਸੇ ਇੱਕ ਛੂਤਗ੍ਰਸਤ ਮਰੀਜ਼ ਲਈ ਉਸ ਇਲਾਕੇ ਦੀ ਸਾਰੀ ਆਬਾਦੀ ਨੂੰ ਘਰਾਂ ਵਿੱਚ ਕੈਦ ਕਰ ਦਿੰਦੇ ਹਾਂ, ਤਾਂ ਇਹ ਬਿਹਤਰ ਫ਼ੈਸਲਾ ਨਹੀਂ ਹੁੰਦਾ। ਇਸ ਦੀ ਥਾਂ ਵੱਡੀ ਆਬਾਦੀ ਦਾ ਰੈਪਿਡ ਟੈਸਟ ਕਰ ਕੇ ਸਿਰਫ਼ ਬੀਮਾਰ ਵਿਅਕਤੀਆਂ ਨੂੰ ਹੀ ਏਕਾਂਤਵਾਸ ਵਿੱਚ ਭੇਜਿਆ ਜਾਵੇ। ਮਾਹਿਰਾਂ ਮੁਤਾਬਕ ਜੇ ਇਸ ਤਰ੍ਹਾਂ ਟੈਸਟ ਕੀਤੇ ਜਾਣ, ਤਾਂ ਇਸ ਮਹਾਮਾਰੀ ਦੇ ਫੈਲਣ ’ਚ 88 ਫ਼ੀ ਸਦੀ ਕਮੀ ਆ ਸਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904