UPI Transactions : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਅਕਤੂਬਰ ਵਿੱਚ 17.16 ਲੱਖ ਕਰੋੜ ਰੁਪਏ ਦੇ 1141 ਕਰੋੜ ਲੈਣ-ਦੇਣ ਦੀ ਪ੍ਰਕਿਰਿਆ ਕੀਤੀ। ਇਸ ਨਾਲ ਲਗਾਤਾਰ ਤੀਜੇ ਮਹੀਨੇ UPI ਰਾਹੀਂ 1,000 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਗਿਆ।
ਸਤੰਬਰ 'ਚ UPI ਰਾਹੀਂ 15.8 ਲੱਖ ਕਰੋੜ ਰੁਪਏ ਦੇ 1,056 ਕਰੋੜ ਲੈਣ-ਦੇਣ ਕੀਤੇ ਗਏ। ਜਦਕਿ ਅਗਸਤ 'ਚ UPI ਰਾਹੀਂ 15.76 ਲੱਖ ਰੁਪਏ ਦੇ 1058 ਕਰੋੜ ਲੈਣ-ਦੇਣ ਕੀਤੇ ਗਏ। ਜੁਲਾਈ ਮਹੀਨੇ 'ਚ UPI ਪਲੇਟਫਾਰਮ 'ਤੇ 996 ਕਰੋੜ ਟ੍ਰਾਂਜੈਕਸ਼ਨ ਦਰਜ ਕੀਤੇ ਗਏ ਸਨ।
ਵਿੱਤੀ ਸਾਲ 2023 ਵਿੱਚ, UPI ਪਲੇਟਫਾਰਮ ਨੇ 139 ਲੱਖ ਕਰੋੜ ਰੁਪਏ ਦੇ ਕੁੱਲ 8,376 ਕਰੋੜ ਲੈਣ-ਦੇਣ ਦੀ ਪ੍ਰਕਿਰਿਆ ਕੀਤੀ। ਉਸ ਤੋਂ ਇੱਕ ਸਾਲ ਪਹਿਲਾਂ, ਯਾਨੀ ਵਿੱਤੀ ਸਾਲ 2022 ਵਿੱਚ, 84 ਲੱਖ ਕਰੋੜ ਰੁਪਏ ਦੇ 4,597 ਕਰੋੜ ਲੈਣ-ਦੇਣ ਦੀ ਪ੍ਰਕਿਰਿਆ ਕੀਤੀ ਗਈ ਸੀ।
PwC ਇੰਡੀਆ ਦੀ ਰਿਪੋਰਟ 'ਚ ਕਹੀ ਇਹ ਗੱਲ
NPCI ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਇੱਕ ਮਹੀਨੇ ਵਿੱਚ ਲਗਭਗ ਤਿੰਨ ਹਜ਼ਾਰ ਕਰੋੜ ਲੈਣ-ਦੇਣ ਜਾਂ ਇੱਕ ਦਿਨ ਵਿੱਚ ਸੌ ਕਰੋੜ ਲੈਣ-ਦੇਣ ਦਾ ਟੀਚਾ ਰੱਖ ਰਿਹਾ ਹੈ। PwC ਇੰਡੀਆ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ UPI ਲੈਣ-ਦੇਣ FY2027 ਤੱਕ ਪ੍ਰਤੀ ਦਿਨ 100 ਕਰੋੜ ਲੈਣ-ਦੇਣ ਨੂੰ ਪਾਰ ਕਰਨ ਦੀ ਉਮੀਦ ਹੈ। ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਯੂਪੀਆਈ ਅਗਲੇ ਪੰਜ ਸਾਲਾਂ ਵਿੱਚ ਰਿਟੇਲ ਡਿਜੀਟਲ ਪੇਮੈਂਟ ਲੈਂਡਸਕੇਪ ਵਿੱਚ ਹਾਵੀ ਰਹੇਗਾ ਅਤੇ ਕੁੱਲ ਟ੍ਰਾਂਜੈਕਸ਼ਨ ਵਾਲੀਅਮ ਦਾ 90 ਪ੍ਰਤੀਸ਼ਤ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : GST on Electricity : ਫਲੈਟ ਮਾਲਕਾਂ ਤੋਂ ਬਿਜਲੀ ਦੀਆਂ ਉੱਚੀਆਂ ਦਰਾਂ ਵਸੂਲਣ ਵਾਲੇ ਡਿਵੈਲਪਰਾਂ ਨੂੰ ਦੇਣਾ ਪਵੇਗਾ 18 ਫੀਸਦੀ GST, CBIC ਦਾ ਹੁਕਮ
ਇਹ ਵੀ ਪੜ੍ਹੋ : November Monthly Horoscope 2023: ਮੇਖ, ਮਿਥੁਨ, ਤੁਲਾ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨਵੰਬਰ 'ਚ ਮਿਲ ਸਕਦੀ ਤਰੱਕੀ, ਜਾਣੋ ਆਪਣੀ ਮਹੀਨਾਵਾਰ ਰਾਸ਼ੀਫਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ