ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਸਾਲ 2019-20 (ਮੁਲਾਂਕਣ ਸਾਲ 2020-21) ਲਈ 28 ਦਸੰਬਰ ਤੱਕ 4.37 ਕਰੋੜ ਆਈਟੀਆਰ ਦਾਇਰ ਕੀਤੇ ਗਏ ਸੀ। ਇਸ ਦੇ ਨਾਲ ਹੀ ਆਈਟੀਆਰ ਭਰਨ ਦੀ ਆਖ਼ਰੀ ਤਰੀਕ 31 ਦਸੰਬਰ 2020 ਹੈ।


ਇਨਕਮ ਟੈਕਸ ਵਿਭਾਗ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ

ਵਿਭਾਗ ਨੇ ਆਖਰੀ ਮਿੰਟ ਦਾ ਇੰਤਜ਼ਾਰ ਕੀਤੇ ਬਗੈਰ ਰਿਟਰਨ ਦਾਖਲ ਕਰਨ ਲਈ ਕਿਹਾ ਹੈ, ਤਾਂ ਜੋ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਆਮਦਨ ਕਰ ਵਿਭਾਗ ਨੇ ਟਵੀਟ ਕੀਤਾ, “ਮੁਲਾਂਕਣ ਸਾਲ 2020-21 ਲਈ 28 ਦਸੰਬਰ 2020 ਤੱਕ 4.37 ਕਰੋੜ ਤੋਂ ਵੱਧ ਆਮਦਨ ਟੈਕਸ ਰਿਟਰਨ ਦਾਇਰ ਕੀਤੇ ਜਾ ਚੁੱਕੇ ਹਨ। ਉਮੀਦ ਹੈ ਕਿ ਤੁਸੀਂ ਵੀ ਆਪਣੀ ਰਿਟਰਨ ਦਾਇਰ ਕਰ ਦਿੱਤੀ ਹੈ। ਜੇ ਇਹ ਅਜੇ ਦਰਜ ਨਹੀਂ ਕੀਤੀ ਗਈ ਹੈ, ਤਾਂ ਇੰਤਜ਼ਾਰ ਨਾ ਕਰੋ।"



ਦੱਸ ਦਈਏ ਕਿ ਆਮਦਨੀ ਟੈਕਸ ਭਰਨ ਦੀ ਆਖਰੀ ਤਰੀਕ ਆਮ ਤੌਰ 'ਤੇ 31 ਜੁਲਾਈ ਹੁੰਦੀ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਰਕੇ ਆਮਦਨ ਕਰ ਵਿਭਾਗ ਨੇ ਆਈਟੀਆਰ ਦਾਇਰ ਕਰਨ ਦੀ ਆਖਰੀ ਤਰੀਕ 31 ਦਸੰਬਰ ਤੱਕ ਵਧਾ ਦਿੱਤੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904