ਦੱਖਣ ਦੇ ਭਗਵਾਨ ਮੰਨੇ ਜਾਂਦੇ ਰਜਨੀਕਾਂਤ ਨੇ ਕੁਝ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਉਹ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ 31 ਦਸੰਬਰ ਨੂੰ ਕਰਨਗੇ ਤੇ ਫਿਰ ਅਗਲੇ ਸਾਲ ਜਨਵਰੀ ਵਿੱਚ ਇਸ ਨੂੰ ਲਾਂਚ ਕਰਨਗੇ, ਪਰ ਅੱਜ ਇੱਕ ਟਵੀਟ ਜ਼ਰੀਏ ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ।
ਰਜਨੀਕਾਂਤ ਦਾ ਟਵੀਟ
ਦੱਸ ਦੱਈਏ ਕਿ ਪਿਛਲੇ ਮਹੀਨੇ ਰਜਨੀਕਾਂਤ ਨੇ ਕਿਹਾ ਸੀ ਕਿ 2016 ਵਿੱਚ ਅਮਰੀਕਾ ਵਿੱਚ ਉਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਸੀ ਤੇ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਮੱਦੇਨਜ਼ਰ ਡਾਕਟਰ ਉਸ ਦੀ ਰਾਜਨੀਤੀ ਵਿੱਚ ਐਂਟਰੀ ਦੇ ਵਿਰੁੱਧ ਹਨ। ਰਜਨੀਕਾਂਤ ਦੇ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਆਉਣ ਦੀ ਚਰਚਾ ਸੀ।
ਰਜਨੀਕਾਂਤ ਦੀ ਪਾਰਟੀ ਦਾ ਨਾਂ ਤੇ ਸਿੰਬਲ ਆਇਆ ਸਾਹਮਣੇ
ਦੱਸ ਦੇਈਏ ਕਿ ਰਜਨੀਕਾਂਤ ਦੀ ਪਾਰਟੀ ਦਾ ਨਾਂ ਤੇ ਪਾਰਟੀ ਦਾ ਸਿੰਬਲ ਸਾਹਮਣੇ ਆ ਚੁੱਕਿਆ ਹੈ। ਰਜਨੀਕਾਂਤ ਦੀ ਪਾਰਟੀ ਦਾ ਨਾਂ ਆਲ ਇੰਡੀਆ ਮੱਕਲ ਸੇਵਾਈ ਕਟਚੀ (ਆਲ ਇੰਡੀਆ ਪੀਪਲਜ਼ ਸਰਵਿਸ ਪਾਰਟੀ) ਰੱਖਿਆ ਗਿਆ ਹੈ ਤੇ ਪਾਰਟੀ ਦੇ ਚਿੰਨ੍ਹ ਨੂੰ 'ਆਟੋ' ਦਿੱਤਾ ਗਿਆ ਹੈ। ਚੋਣ ਲਈ ਰਜਨੀਕਾਂਤ ਦੀ ਪਾਰਟੀ ਦਾ ਨਾਂ ਮੱਕਲ ਸੇਵਈ ਕਟਚੀ ਰੱਖਿਆ ਗਿਆ ਜਿਸ ਦਾ ਅਰਥ ਜਨਤਾ ਸੇਵਾ ਪਾਰਟੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904