ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਕੇਂਦਰੀ ਕਰਮਚਾਰੀਆਂ ਨੂੰ ਜੁਲਾਈ ਮਹੀਨੇ 'ਚ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ (DR) 'ਚ ਵਾਧੇ ਦੇ ਅਧਾਰ 'ਤੇ ਤਨਖਾਹ ਮਿਲਣੀ ਸ਼ੁਰੂ ਹੋ ਗਈ ਹੈ। ਇੰਨਾ ਹੀ ਨਹੀਂ, ਕੇਂਦਰੀ ਕਰਮਚਾਰੀਆਂ ਦੇ ਡੀਏ ਤੇ ਡੀਆਰ ਵਿੱਚ ਵਾਧੇ ਤੋਂ ਬਾਅਦ ਤਨਖਾਹ ਦੇ ਨਾਲ ਹੋਰ ਭੱਤਿਆਂ ਵਿੱਚ ਵੀ ਵਾਧਾ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਲਾਭ ਕਿਰਾਏ ਭੱਤੇ (ਐਚਆਰਏ) 'ਚ ਹੋਇਆ ਹੈ।


ਦਰਅਸਲ, ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਨੂੰ 1 ਜੁਲਾਈ ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਨੇ 1 ਜੁਲਾਈ ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਤੇ ਮਹਿੰਗਾਈ ਰਾਹਤ (ਡੀਆਰ) ਵਿੱਚ 11 ਪ੍ਰਤੀਸ਼ਤ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਜਿਸ ਨਾਲ 48 ਲੱਖ ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ 65 ਲੱਖ ਪੈਨਸ਼ਨਰਾਂ ਨੂੰ ਲਾਭ ਹੋਇਆ ਸੀ। ਹੁਣ ਡੀਏ ਦੀ ਨਵੀਂ ਦਰ 17 ਫੀਸਦੀ ਤੋਂ ਵਧ ਕੇ 28 ਫੀਸਦੀ ਹੋ ਗਈ ਹੈ।


ਡੀਏ 'ਚ ਵਾਧੇ ਦੇ ਨਾਲ ਕੇਂਦਰੀ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਕਾਨ ਕਿਰਾਇਆ ਭੱਤੇ (ਐਚਆਰਏ) ਵਿੱਚ ਵੀ ਸੋਧ ਕੀਤੀ ਗਈ ਹੈ। ਸਰਕਾਰ ਨੇ ਐਚਆਰਏ ਵਧਾ ਕੇ 27 ਫੀਸਦੀ ਕਰ ਦਿੱਤਾ ਹੈ। ਮਹਿੰਗਾਈ ਭੱਤੇ ਤੋਂ ਬਾਅਦ ਹੁਣ ਮਕਾਨ ਕਿਰਾਇਆ ਭੱਤੇ (ਐਚਆਰਏ) ਵਿੱਚ ਵਾਧਾ ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ ਹੈ।


ਐਚਆਰਏ ਨੂੰ ਵੱਖ-ਵੱਖ ਸ਼੍ਰੇਣੀਆਂ ਲਈ 1-3 ਫ਼ੀਸਦੀ ਵਧਾ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਦੇ ਆਦੇਸ਼ ਦੇ ਅਨੁਸਾਰ, ਹੁਣ ਕੇਂਦਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਹਿਰ ਦੇ ਮੁਤਾਬਕ 27 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 9 ਪ੍ਰਤੀਸ਼ਤ ਮਕਾਨ ਕਿਰਾਇਆ ਭੱਤਾ ਮਿਲੇਗਾ। ਵਰਤਮਾਨ ਵਿੱਚ, ਇਹ ਤਿੰਨਾਂ ਕਲਾਸਾਂ ਲਈ 24 ਪ੍ਰਤੀਸ਼ਤ, 16 ਪ੍ਰਤੀਸ਼ਤ ਅਤੇ 8 ਪ੍ਰਤੀਸ਼ਤ ਹੈ। ਤਿੰਨਾਂ ਸ਼੍ਰੇਣੀਆਂ ਲਈ ਘੱਟੋ ਘੱਟ ਮਕਾਨ ਕਿਰਾਇਆ ਭੱਤਾ 5400, 3600 ਅਤੇ 1800 ਰੁਪਏ ਹੋਵੇਗਾ।


ਇਸ ਤਰ੍ਹਾਂ ਕੀਤੀ ਜਾਂਦੀ ਹੈ ਐਚਆਰਏ ਦੀ ਗਣਨਾ


ਡੀਓਪੀਟੀ ਦੇ ਨੋਟੀਫਿਕੇਸ਼ਨ ਮੁਤਾਬਕ, ਕੇਂਦਰੀ ਕਰਮਚਾਰੀਆਂ ਲਈ ਮਕਾਨ ਕਿਰਾਇਆ ਭੱਤੇ (ਐਚਆਰਏ) ਵਿੱਚ ਸੋਧ ਸਿਰਫ ਮਹਿੰਗਾਈ ਭੱਤੇ ਦੇ ਅਧਾਰ 'ਤੇ ਕੀਤੀ ਗਈ ਹੈ। ਸਰਕਾਰ ਨੇ ਹੁਣ ਹੋਰ ਕੇਂਦਰੀ ਕਰਮਚਾਰੀਆਂ ਨੂੰ ਵੀ ਵਧੇ ਹੋਏ ਐਚਆਰਏ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਰੇ ਕਰਮਚਾਰੀਆਂ ਨੂੰ ਵਧੇ ਹੋਏ ਐਚਆਰਏ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।


7ਵੇਂ ਪੇਅ ਮੈਟ੍ਰਿਕਸ ਦੇ ਅਨੁਸਾਰ, ਕੇਂਦਰੀ ਕਰਮਚਾਰੀਆਂ ਦੀ ਅਧਿਕਤਮ ਮੁਢਲੀ ਤਨਖਾਹ 56000 ਰੁਪਏ ਪ੍ਰਤੀ ਮਹੀਨਾ ਹੈ, ਫਿਰ 27 ਪ੍ਰਤੀਸ਼ਤ ਦੀ ਦਰ ਨਾਲ ਐਚਆਰਏ ਕਿੰਨਾ ਬਣਦਾ ਹੈ, ਇਹ ਸਧਾਰਨ ਗਣਨਾ ਦੁਆਰਾ ਸਮਝਿਆ ਜਾ ਸਕਦਾ ਹੈ।


ਹੁਣ HRA = 56000 X 27/100 = 15120 ਰੁਪਏ ਪ੍ਰਤੀ ਮਹੀਨਾ


ਪਹਿਲਾ HRA = ਰੁਪਏ 56000 X 24/100 = 13440 ਰੁਪਏ ਪ੍ਰਤੀ ਮਹੀਨਾ


ਇਹ ਵੀ ਪੜ੍ਹੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904