7th Pay Commission: ਕੇਂਦਰ ਸਰਕਾਰ ਜਲਦ ਹੀ ਸਾਰੇ ਕੇਂਦਰੀ ਕਰਮਚਾਰੀਆਂ ਨੂੰ ਵੱਡੀ ਖੁਸ਼ਖਬਰੀ ਦੇ ਸਕਦੀ ਹੈ। ਜੇਕਰ ਤੁਹਾਡੇ ਡੀਏ ਦੇ ਬਕਾਏ ਦੇ ਪੈਸੇ ਫਸੇ ਹੋਏ ਹਨ ਤਾਂ ਜਲਦੀ ਹੀ ਲੱਖਾਂ ਰੁਪਏ ਤੁਹਾਡੇ ਖਾਤੇ ਵਿਚ ਟਰਾਂਸਫਰ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਮਹਿੰਗਾਈ ਭੱਤੇ (DA Arrears of 18 Months) ਦਾ ਪੈਸਾ ਪਿਛਲੇ 18 ਮਹੀਨਿਆਂ ਤੋਂ ਲਟਕ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਨਵੇਂ ਸਾਲ 'ਚ ਇਹ ਪੈਸੇ ਕਰਮਚਾਰੀਆਂ ਦੇ ਖਾਤੇ 'ਚ ਟਰਾਂਸਫਰ ਕਰ ਸਕਦੀ ਹੈ।
ਸਾਰੇ ਪੈਸੇ ਇਕੋ ਵਾਰ ਖਾਤੇ 'ਚ ਆ ਸਕਦੇ ਹਨ
ਸਰਕਾਰ ਨੇ ਸੱਤਵੇਂ ਤਨਖਾਹ ਕਮਿਸ਼ਨ ਤਹਿਤ ਕੇਂਦਰੀ ਮੁਲਾਜ਼ਮਾਂ ਦਾ ਡੀਏ ਵਧਾ ਕੇ 31 ਫੀਸਦੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਕਈ ਲਾਭ ਵੀ ਮਿਲਦੇ ਹਨ। ਨੈਸ਼ਨਲ ਕੌਂਸਲ ਆਫ਼ ਜੁਆਇੰਟ ਕੰਸਲਟੇਟਿਵ ਮਸ਼ੀਨਰੀ (ਜੇਸੀਐਮ) ਦੇ ਸਕੱਤਰ (ਸਟਾਫ ਸਾਈਡ) ਸ਼ਿਵ ਗੋਪਾਲ ਮਿਸ਼ਰਾ ਦੇ ਅਨੁਸਾਰ ਸਰਕਾਰ ਫਸੇ ਹੋਏ ਡੀਏ ਦੇ ਪੈਸੇ ਦਾ ਯਕਮੁਸ਼ਤ ਨਿਪਟਾਰਾ ਕਰ ਸਕਦੀ ਹੈ।
ਦੇਸ਼ 'ਚ ਕਰੀਬ 48 ਲੱਖ ਕੇਂਦਰੀ ਕਰਮਚਾਰੀ ਹਨ
ਜੇਕਰ ਸਰਕਾਰ ਮੁਲਾਜ਼ਮਾਂ ਨੂੰ ਡੀਏ ਦੇ ਪੈਸੇ ਇੱਕੋ ਵਾਰ ਟਰਾਂਸਫਰ ਕਰ ਦਿੰਦੀ ਹੈ ਤਾਂ ਉਨ੍ਹਾਂ ਦੇ ਖਾਤੇ 'ਚ ਲੱਖਾਂ ਰੁਪਏ ਟਰਾਂਸਫਰ ਹੋ ਸਕਦੇ ਹਨ। ਖਰਚਾ ਵਿਭਾਗ ਦੀ ਸਾਲਾਨਾ ਰਿਪੋਰਟ ਮੁਤਾਬਕ ਦੇਸ਼ 'ਚ ਕੁੱਲ 48 ਲੱਖ ਕੇਂਦਰੀ ਕਰਮਚਾਰੀ ਹਨ ਅਤੇ ਕਰੀਬ 60 ਲੱਖ ਪੈਨਸ਼ਨਰ ਹਨ।
2 ਲੱਖ 15 ਹਜ਼ਾਰ ਰੁਪਏ ਆ ਸਕਦੇ ਹਨ
ਜੇਸੀਐਮ ਦੀ ਨੈਸ਼ਨਲ ਕੌਂਸਲ ਦੇ ਸ਼ਿਵ ਗੋਪਾਲ ਮਿਸ਼ਰਾ ਦੇ ਅਨੁਸਾਰ ਜੇ ਅਸੀਂ ਲੈਵਲ 1 ਕਰਮਚਾਰੀਆਂ ਦੀ ਗੱਲ ਕਰੀਏ ਤਾਂ ਡੀਏ ਦਾ ਬਕਾਇਆ 11880 ਰੁਪਏ ਤੋਂ 37554 ਰੁਪਏ ਦੇ ਵਿਚਕਾਰ ਬਣਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਲੈਵਲ 13 ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬੇਸਿਕ ਤਨਖਾਹ 1,23,100 ਤੋਂ 2,15,900 ਰੁਪਏ ਦੇ ਵਿਚਕਾਰ ਹੈ।
ਲੈਵਲ 14 ਦੇ ਕਰਮਚਾਰੀਆਂ ਨੂੰ 2,18,000 ਮਿਲਣਗੇ
ਇਸ ਤੋਂ ਇਲਾਵਾ ਜੇਕਰ ਅਸੀਂ ਲੈਵਲ-14 (ਪੇ-ਸਕੇਲ) ਲਈ ਗਣਨਾ ਕਰੀਏ ਤਾਂ ਇਕ ਕਰਮਚਾਰੀ ਦੇ ਹੱਥਾਂ ਵਿੱਚ ਡੀਏ ਦੇ ਬਕਾਏ 1,44,200 ਰੁਪਏ ਤੋਂ 2,18,200 ਰੁਪਏ ਤਕ ਅਦਾ ਕੀਤੇ ਜਾਣਗੇ।
ਪੀਐਮ ਮੋਦੀ ਫੈਸਲਾ ਲੈਣਗੇ
ਤੁਹਾਨੂੰ ਦੱਸ ਦੇਈਏ ਕਿ 18 ਮਹੀਨਿਆਂ ਦੇ ਡੀਏ ਦਾ ਮੁੱਦਾ ਹੁਣ ਪੀਐਮ ਮੋਦੀ ਦੇ ਹੱਥਾਂ ਵਿੱਚ ਹੈ। ਜੇਕਰ ਪੀਐੱਮ ਮੋਦੀ ਖੁਦ ਇਸ 'ਤੇ ਫੈਸਲਾ ਲੈਂਦੇ ਹਨ ਤਾਂ ਉਮੀਦ ਹੈ ਕਿ ਜਲਦ ਹੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਪੈਸੇ ਮਿਲ ਸਕਦੇ ਹਨ। ਜੇਕਰ ਪੀਐੱਮ ਮੋਦੀ ਜਲਦ ਹੀ ਹਰੀ ਝੰਡੀ ਦੇ ਦਿੰਦੇ ਹਨ ਤਾਂ ਇਹ ਪੈਸਾ ਕਰੋੜਾਂ ਲੋਕਾਂ ਦੇ ਖਾਤਿਆਂ 'ਚ ਟਰਾਂਸਫਰ ਹੋ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਖਾਲਿਸਤਾਨ ਨਾਲ ਜੁੜੇ 3 ਲੋਕ ਗ੍ਰਿਫਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904