Income Tax Returns: ਸਾਲ 2020-21 ਲਈ ਇਨਕਮ ਟੈਕਸ ਰਿਟਰਨ (ITR) ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਨੌਕਰੀ ਕਰਨ ਵਾਲੇ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੀ ਤਨਖ਼ਾਹ ਟੈਕਸ ਦੇ ਘੇਰੇ 'ਚ ਨਹੀਂ ਆਉਂਦੀ ਜਾਂ ਫਿਰ ਆਉਂਦੀ ਹੈ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਆਈਟੀਆਰ ਭਰਨ ਦੀ ਕੋਈ ਲੋੜ ਨਹੀਂ ਹੈ। ਇਸ ਤਰ੍ਹਾਂ ਸੋਚਣਾ ਗਲਤ ਹੈ। ਚਾਹੇ ਤੁਸੀਂ ਇਨਕਮ ਟੈਕਸ ਦੇ ਦਾਇਰੇ 'ਚ ਆਉਂਦੇ ਹੋ ਜਾਂ ਨਹੀਂ, ਪਰ ਤੁਹਾਨੂੰ ਰਿਟਰਨ ਭਰਨੀ ਚਾਹੀਦੀ ਹੈ। ਇਸ ਦੇ ਕਈ ਫਾਇਦੇ ਹਨ। ਆਓ ਜਾਣਦੇ ਹਾਂ ਅਜਿਹੇ 8 ਫਾਇਦਿਆਂ ਬਾਰੇ।


ਵੀਜ਼ਾ ਲਈ ਜ਼ਰੂਰੀ ਹੈ ITR


ਕਿਸੇ ਦੂਜੇ ਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਵੀਜ਼ਾ ਦੀ ਲੋੜ ਹੁੰਦੀ ਹੈ। ਵੀਜ਼ਾ ਲਈ ਅਪਲਾਈ ਕਰਦੇ ਸਮੇਂ, ਤੁਹਾਨੂੰ ਇਨਕਮ ਟੈਕਸ ਰਿਟਰਨ ਲਈ ਕਿਹਾ ਜਾਂਦਾ ਹੈ। ਵੀਜ਼ਾ ਅਧਿਕਾਰੀ 3 ਤੋਂ 5 ਸਾਲਾਂ ਲਈ ITR ਦੀ ਮੰਗ ਕਰ ਸਕਦੇ ਹਨ। ਆਈਟੀਆਰ ਰਾਹੀਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਜੋ ਵਿਅਕਤੀ ਆਪਣੇ ਦੇਸ਼ 'ਚ ਆ ਰਿਹਾ ਹੈ ਜਾਂ ਆਉਣਾ ਚਾਹੁੰਦਾ ਹੈ, ਉਸ ਦੀ ਵਿੱਤੀ ਹਾਲਤ ਕੀ ਹੈ। ਇਸ ਲਈ ITR ਭਰਨਾ ਜ਼ਰੂਰੀ ਹੈ।


ITR ਹੈ ਸਭ ਤੋਂ ਜ਼ਰੂਰੀ ਇਨਕਮ ਪਰੂਫ


ਇਨਕਮ ਟੈਕਸ ਰਿਟਰਨ ਭਰਨ 'ਤੇ ਟੈਕਸਦਾਤਾਵਾਂ ਨੂੰ ਇਕ ਸਰਟੀਫਿਕੇਟ ਮਿਲਦਾ ਹੈ। ਇਹ ਸਰਕਾਰੀ ਸਬੂਤ ਹੈ, ਜੋ ਵਿਅਕਤੀ ਦੀ ਸਾਲਾਨਾ ਆਮਦਨ ਨੂੰ ਦਰਸਾਉਂਦਾ ਹੈ। ਆਮਦਨ ਦਾ ਰਜਿਸਟਰਡ ਸਬੂਤ ਹੋਣ ਨਾਲ ਕ੍ਰੈਡਿਟ ਕਾਰਡ, ਲੋਨ ਜਾਂ ਆਪਣਾ ਕ੍ਰੈਡਿਟ ਸਾਬਤ ਕਰਨ 'ਚ ਮਦਦ ਮਿਲਦੀ ਹੈ।


ਟੈਕਸ ਰਿਫੰਡ ਚਾਹੁੰਦੇ ਹੋ ਤਾਂ ਭਰਨੀ ਪਵੇਗੀ ITR


ਕਈ ਵਾਰ ਤਨਖਾਹਦਾਰ ਵਿਅਕਤੀ ਦੀ ਆਮਦਨ ਸਲੈਬ ਟੈਕਸ ਦੇ ਦਾਇਰੇ 'ਚ ਨਹੀਂ ਆਉਂਦੀ, ਫਿਰ ਵੀ ਕਿਸੇ ਕਾਰਨ ਕਰ ਕੇ TDS ਕੱਟਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਰਿਫੰਡ ਚਾਹੁੰਦੇ ਹੋ ਤਾਂ ITR ਭਰਨਾ ਜ਼ਰੂਰੀ ਹੈ। ਟੈਕਸ ਰਿਫੰਡ ਦਾ ਦਾਅਵਾ ਕਰਨ ਲਈ ITR ਦਾਇਰ ਕਰਨਾ ਪੈਂਦਾ ਹੈ। ਆਈਟੀਆਰ ਦਾਇਰ ਕਰਨ ਤੋਂ ਬਾਅਦ ਆਮਦਨ ਕਰ ਵਿਭਾਗ ਇਸਦਾ ਮੁਲਾਂਕਣ ਕਰਦਾ ਹੈ। ਜੇਕਰ ਤੁਹਾਡਾ ਰਿਫੰਡ ਕੀਤਾ ਜਾ ਰਿਹਾ ਹੈ ਤਾਂ ਵਿਭਾਗ ਇਸਦੀ ਪ੍ਰਕਿਰਿਆ ਕਰਦਾ ਹੈ ਅਤੇ ਇਸਨੂੰ ਤੁਹਾਡੇ ਰਜਿਸਟਰਡ ਬੈਂਕ ਖਾਤੇ 'ਚ ਪਾ ਦਿੰਦਾ ਹੈ।


ਆਸਾਨੀ ਨਾਲ ਮਿਲਦਾ ਹੈ ਲੋਨ


ਲੋਨ ਲੈਂਦੇ ਸਮੇਂ ਤੁਹਾਡੀ ਆਮਦਨ ਦਾ ਸਬੂਤ ਵੀ ਦੇਖਿਆ ਜਾਂਦਾ ਹੈ। ਖਾਸ ਤੌਰ 'ਤੇ ਹੋਮ ਲੋਨ ਦੇ ਮਾਮਲੇ 'ਚ ਆਮਦਨ ਦੇ ਸਬੂਤ ਦੇ ਤੌਰ 'ਤੇ ਤਿੰਨ ਸਾਲ ਤਕ ਦਾ ITR ਮੰਗਿਆ ਜਾਂਦਾ ਹੈ। ਇਹ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਬੈਂਕਾਂ 'ਤੇ ਲਾਗੂ ਹੈ। ਜੇਕਰ ਤੁਸੀਂ ਬਿਨਾਂ ITR ਦੇ ਲੋਨ ਲਈ ਅਪਲਾਈ ਕਰਦੇ ਹੋ ਤਾਂ ਬੈਂਕ ਵੀ ਇਸ ਤੋਂ ਇਨਕਾਰ ਕਰ ਸਕਦੇ ਹਨ। ਜੇਕਰ ਤੁਸੀਂ ਰੈਗੂਲਰ ਤੌਰ 'ਤੇ ITR ਫਾਈਲ ਕਰਦੇ ਹੋ, ਤਾਂ ਲੋਨ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ।


ਕਾਰੋਬਾਰ ਸ਼ੁਰੂ ਕਰਨ ਲਈ ਜ਼ਰੂਰੀ ਹੈ ITR


ਕਾਰੋਬਾਰ ਸ਼ੁਰੂ ਕਰਨ ਲਈ ਵੀ ਇਨਕਮ ਟੈਕਸ ਰਿਟਰਨ ਭਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਕਿਸੇ ਵੀ ਵਿਭਾਗ ਤੋਂ ਕਾਂਟ੍ਰੈਕਟ ਲੈਣਾ ਚਾਹੁੰਦੇ ਹੋ ਤਾਂ ITR ਕੰਮ ਆਵੇਗਾ। ਕਿਸੇ ਵੀ ਸਰਕਾਰੀ ਵਿਭਾਗ 'ਕਾਂਟ੍ਰੈਕਟ ਲੈਣ ਲਈ ਵੀ ਪਿਛਲੇ 5 ਸਾਲਾਂ ਦ ITR ਜ਼ਰੂਰੀ ਹੈ।


ਇਸ਼ੌਰੈਸ ਕਵਰ ਜ਼ਿਆਦਾ ਚਾਹੀਦੀ ਹੈ ਤਾਂ ਵੀ ਜ਼ਰੂਰੀ


ਬੀਮਾ ਕੰਪਨੀਆਂ ਜ਼ਿਆਦਾ ਬੀਮਾ ਕਵਰ ਹੋਣ ਦੀ ਸ਼ਰਤ 'ਤੇ ਜਾਂ 1 ਕਰੋੜ ਰੁਪਏ ਤਕ ਦੀ ਮਿਆਦ ਦੀਆਂ ਯੋਜਨਾਵਾਂ 'ਤੇ ਆਈਟੀਆਰ ਕੰਪਨੀਆਂ ਆਮਦਨ ਦੇ ਸਰੋਤ ਅਤੇ ਮੁੜ ਅਦਾਇਗੀ ਸਥਿਤੀ ਦੀ ਜਾਂਚ ਕਰਨ ਲਈ ITR ਦੀ ਮੰਗ ਕਰਦੀਆਂ ਹਨ।


ITR ਹੈ ਐਡਰੈੱਸ ਪਰੂਫ


ਇਨਕਮ ਟੈਕਸ ਰਿਟਰਨ ਦੀ ਰਸੀਦ ਹੱਥੀਂ ਭਰੇ ਜਾਣ 'ਤੇ ਰਜਿਸਟਰਡ ਪਤੇ 'ਤੇ ਭੇਜੀ ਜਾਂਦੀ ਹੈ। ਇਸ ਨਾਲ ਇਸ ਨੂੰ ਪਤੇ ਵਜੋਂ ਵੀ ਸਵੀਕਾਰ ਕੀਤਾ ਜਾਂਦਾ ਹੈ। ITR ਆਮਦਨ ਦਾ ਸਬੂਤ ਵੀ ਹੈ।


ਸ਼ੇਅਰਾਂ 'ਚ ਘਾਟੇ ਨੂੰ ਅੱਗੇ ਵਧਾਉਣ ਲਈ ਜ਼ਰੂਰੀ


ਸ਼ੇਅਰਾਂ ਜਾਂ ਮਿਚਅਲ ਫੰਡਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਵੀ ITR ਇਕ ਚੰਗਾ ਸਰੋਤ ਹੈ। ਘਾਟਾ ਹੋਣ ਦੀ ਸਥਿਤੀ 'ਚ ਘਾਟੇ ਨੂੰ ਅਗਲੇ ਸਾਲ ਕੈਰੀ ਫਾਰਵਰਡ ਕਰਵਾਉਣ ਲਈ ਤੈਅ ਡੈੱਡਲਾਈਨ 'ਚ ਇਨਕਮ ਟੈਕਸ ਰਿਟਰਨ ਭਰਨਾ ਜ਼ਰੂਰੀ ਹੈ। ਅਗਲੇ ਸਾਲ ਕੈਪੀਟਲ ਗੇਨ ਹੋਣ 'ਤੇ ਘਾਟੇ ਨੂੰ ਫਾਇਦੇ ਨਾਲ ਐਡਜਸਟ ਕਰ ਦਿੱਤਾ ਜਾਵੇਗਾ ਤੇ ਤੁਹਾਨੂੰ ਫਾਇਦਾ ਟੈਕਸ ਛੂਟ 'ਚ ਮਿਲਦਾ ਹੈ।