SBI Mutual Funds: SBI ਫੰਡ ਪ੍ਰਬੰਧਨ (SBI MF) ਫ੍ਰੈਂਕਲਿਨ ਟੈਂਪਲਟਨ ਦੀਆਂ ਛੇ ਬੰਦ ਸਕੀਮਾਂ ਦੇ ਯੂਨਿਟ ਧਾਰਕਾਂ ਨੂੰ ਸੋਮਵਾਰ ਤੋਂ ਸੱਤਵੀਂ ਕਿਸ਼ਤ ਵਜੋਂ 1,115 ਕਰੋੜ ਰੁਪਏ ਤੋਂ ਵੱਧ ਦੀ ਵੰਡ ਕਰੇਗਾ। ਫਰੈਂਕਲਿਨ ਟੈਂਪਲਟਨ MF ਦੇ ਬੁਲਾਰੇ ਨੇ ਕਿਹਾ, "ਇਸ ਭੁਗਤਾਨ ਤੋਂ ਬਾਅਦ ਕੁੱਲ ਵੰਡ 25,114 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ, ਜੋ ਕਿ 23 ਅਪ੍ਰੈਲ, 2020 ਤੱਕ ਕੰਪਨੀ ਦੀਆਂ ਛੇ ਯੋਜਨਾਵਾਂ ਦੇ ਪ੍ਰਬੰਧਨ ਅਧੀਨ ਸੰਪਤੀਆਂ (ਏਯੂਐਮ) ਦਾ 99.6 ਪ੍ਰਤੀਸ਼ਤ ਹੋਵੇਗਾ।" ਕੰਪਨੀ ਨੇ ਇਨ੍ਹਾਂ ਸਕੀਮਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਪਹਿਲੀ ਕਿਸ਼ਤ 'ਚ ਦਿੱਤੇ 9,122 ਕਰੋੜ ਰੁਪਏ
ਫਰਵਰੀ ਵਿੱਚ ਯੂਨਿਟ ਧਾਰਕਾਂ ਨੂੰ ਪਹਿਲੀ ਕਿਸ਼ਤ ਵਜੋਂ 9,122 ਕਰੋੜ ਰੁਪਏ ਦਿੱਤੇ ਗਏ ਸਨ। ਅਪ੍ਰੈਲ ਵਿੱਚ ਨਿਵੇਸ਼ਕਾਂ ਨੂੰ 2,962 ਕਰੋੜ ਰੁਪਏ, ਮਈ ਵਿੱਚ 2,489 ਕਰੋੜ ਰੁਪਏ, ਜੂਨ ਵਿੱਚ 3,205 ਕਰੋੜ ਰੁਪਏ, ਜੁਲਾਈ ਵਿੱਚ 3,303 ਕਰੋੜ ਰੁਪਏ ਅਤੇ ਸਤੰਬਰ ਵਿੱਚ 2,918 ਕਰੋੜ ਰੁਪਏ ਵੰਡੇ ਗਏ ਸੀ।
ਸੋਮਵਾਰ ਨੂੰ ਆਵੇਗੀ ਕਿਸ਼ਤ
ਬੁਲਾਰੇ ਨੇ ਕਿਹਾ ਕਿ SBI MF ਸੋਮਵਾਰ ਤੋਂ ਸਾਰੀਆਂ ਛੇ ਬੰਦ ਸਕੀਮਾਂ ਦੇ ਯੂਨਿਟ ਧਾਰਕਾਂ ਨੂੰ 1,115.5 ਕਰੋੜ ਰੁਪਏ ਦੀ ਅਗਲੀ ਕਿਸ਼ਤ ਵੰਡੇਗਾ।
ਇਲੈਕਟ੍ਰਾਨਿਕ ਤਰੀਕੇ ਨਾਲ ਕੀਤਾ ਜਾਵੇਗਾ ਭੁਗਤਾਨ
ਦੱਸ ਦੇਈਏ ਕਿ ਇਹ ਭੁਗਤਾਨ ਯੂਨਿਟ ਧਾਰਕਾਂ ਨੂੰ NAV 'ਤੇ ਉਨ੍ਹਾਂ ਦੀਆਂ ਯੂਨਿਟਾਂ ਦੇ ਅਨੁਪਾਤ ਵਿੱਚ ਅਦਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ ਲੋਕਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਭੁਗਤਾਨ ਕੀਤਾ ਜਾਵੇਗਾ। ਹਾਈਕੋਰਟ ਨੇ ਇਸ ਦੀ ਜ਼ਿੰਮੇਵਾਰੀ ਐੱਸਬੀਆਈ ਐੱਮਐੱਫ ਨੂੰ ਦਿੱਤੀ ਹੈ।
2 ਸਾਲ ਲਈ ਪਾਬੰਦੀ
ਸੇਬੀ ਨੇ ਫਰੈਂਕਲਿਨ ਟੈਂਪਲਟਨ ਐਸੇਟ ਮੈਨੇਜਮੈਂਟ 'ਤੇ ਅਗਲੇ 2 ਸਾਲਾਂ ਲਈ ਨਵੀਂ ਕਰਜ਼ਾ ਯੋਜਨਾ ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ, ਯਾਨੀ ਕੰਪਨੀ ਬਾਜ਼ਾਰ 'ਚ ਕੋਈ ਨਵੀਂ ਯੋਜਨਾ ਨਹੀਂ ਲਿਆ ਸਕਦੀ। 23 ਅਪ੍ਰੈਲ 2020 ਨੂੰ, ਕੰਪਨੀ ਨੇ ਲਗਭਗ 26,000 ਕਰੋੜ ਰੁਪਏ ਦੀ ਜਾਇਦਾਦ ਵਾਲੀਆਂ 6 ਕਰਜ਼ਾ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਸੀ। ਫਰੈਂਕਲਿਨ ਟੈਂਪਲਟਨ ਨੇ ਪੈਸੇ ਦੀ ਕਮੀ ਦਾ ਕਾਰਨ ਦੱਸਿਆ।
ਇਸ ਦੇ ਨਾਲ ਹੀ ਸੇਬੀ ਦਾ ਮੰਨਣਾ ਹੈ ਕਿ ਕਰਜ਼ਾ ਯੋਜਨਾ 'ਚ ਕੰਪਨੀ ਦੇ ਹਿੱਸੇ 'ਤੇ ਗੰਭੀਰ ਖਾਮੀ ਹੋਈ ਹੈ, ਜੋ ਨਿਯਮਾਂ ਦੇ ਖਿਲਾਫ ਹੈ। ਇਸ ਲਈ ਕੰਪਨੀ ਨੂੰ ਸਾਲ 2020 ਦੌਰਾਨ ਲਈ ਗਈ ਐਡਵਾਈਜ਼ਰੀ ਫੀਸ 12 ਫੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/