ਨਵੀਂ ਦਿੱਲੀ: ਅੱਜਕੱਲ੍ਹ ਦੇ ਸਮੇਂ ‘ਚ ਆਧਾਰ ਕਾਰਡ ਅਜਿਹਾ ਡਾਕੂਮੈਂਟ ਬਣ ਗਿਆ ਹੈ ਜੋ ਸਭ ਤੋਂ ਜ਼ਿਆਦਾ ਕੰਮ ਆੳਂਦਾ ਹੈ। ਬੈਂਕ ‘ਚ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਗੈਸ ਸਬਸਿਡੀ ਲਈ ਫਾਰਮ ਭਰਨ ਤੱਕ ਹਰ ਕੰਮ ‘ਚ ਆਧਾਰ ਕਾਰਡ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਵੀ ਕਦੇ ਨਾ ਕਦੇ ਆਧਾਰ ਕਾਰਡ ਸੈਂਟਰ ‘ਤੇ ਜਾਣਾ ਪਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਆਧਾਰ ਕਾਰਡ ਸੈਂਟਰ ਨੂੰ ਖੋਲ੍ਹਕੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ।



ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਆਧਾਰ ਕਾਰਡ ਸੈਂਟਰ ਕਿਵੇਂ ਖੋਲ੍ਹੇ ਜਾਂਦੇ ਹਨ ਤੇ ਇਨ੍ਹਾਂ ਲਈ ਕੀ ਪ੍ਰਕ੍ਰਿਆ ਪੂਰੀ ਕਰਨੀ ਪੈਂਦੀ ਹੈ। ਇਸ ਨੂੰ ਖੋਲ੍ਹਣ ਲਈ ਕਿੰਨਾ ਖਰਚ ਆਵੇਗਾ ਤੋਂ ਲੈ ਕੇ ਇਨ੍ਹਾਂ ਤੋਂ ਕਿੰਨੀ ਕਮਾਈ ਦੀ ਸੰਭਾਵਨਾ ਹੈ, ਇਹ ਵੀ ਅਸੀਂ ਤੁਹਾਨੂੰ ਇੱਥੇ ਦੱਸਾਂਗੇ।

ਆਧਾਰ ਕਾਰਡ ਕੇਂਦਰ ਦੀ ਫ੍ਰੈਂਚਾਈਜ਼ੀ ਲਈ ਲਾਈਸੈਂਸ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ
ਆਧਾਰ ਕਾਰਡ ਕੇਂਦਰ ਖੋਲ੍ਹਣ ਲਈ ਸਰਕਾਰ ਤੋਂ ਲਾਈਸੈਂਸ ਲੈਣਾ ਹੁੰਦਾ ਹੈ ਅਤੇ ਇਹ ਲੈਣ ਲਈ ਇੱਕ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ ਜੋ ਵੀ ਆਧਾਰ ਕੇਂਦਰ ਖੋਲ੍ਹਣਾ ਚਾਹੁੰਦਾ ਹੈ ਉਸਨੂੰ ਯੂਆਈਡੀਏਆਈ (–) ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ। ਅੇਗਜ਼ਾਮ ਪਾਸ ਕਰਨ ਤੋਂ ਬਾਅਦ ਹੀ ੳਸ ਨੂੰ ਯੂਆਈਡੀਏਆਈ ਸਰਟੀਫਿਕੇਟ ਮਿਲ ਜਾਵੇਗਾ। ਸਰਟੀਫਿਕੇਟ ਪਾਸ ਹੋਣ ਤੋਂ ਬਾਅਦ ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਕਾਮਨ ਸਰਵਿਸ ਸੈਂਟਰ (–) ‘ਚ ਅਪਲਾਈ ਕਰਨਾ ਹੋਵੇਗਾ।

ਅਪਲਾਈ ਕਰਨ ਦਾ ਪ੍ਰੋਸੈੱਸ

ਸਭ ਤੋਂ ਪਹਿਲਾਂ  https://uidai.nseitexams.com/UIDAI/LoginAction_input.action  ਵੈੱਬਸਾਈਟ ‘ਤੇ ਜਾਓ Create New User ‘ਤੇ ਕਲਿੱਕ ਕਰੋ। ਇੱਥੇ ਤੁਹਾਡੇ ਕੋਡ ਸ਼ੇਅਰ ਕਰਨ ਲਈ ਕਿਹਾ ਜਾਵੇਗਾ। Share Code ਲਈ https://resident.uidai.gov.in/offline-kyc  ‘ਤੇ ਜਾਓ ਅਤੇ ਆਫਲਾਈਨ ਈ-ਆਧਾਰ ਡਾਊਨਲੋਡ ਕਰੋ। ਇਸ ਨਾਲ ਹੀ ਤੁਹਾਨੂੰ XML File ਅਤੇ Share Code ਉਪਲੱਬਧ ਹੋਣਗੇ।
ਹੁਣ ਅਪਲਾਈ ਕਰਨ ਵਾਲੀ ਵਿੰਡੋ ‘ਤੇ ਵਾਪਸ ਆਓ ਅਤੇ ਫਾਰਮ ‘ਚ ਮੰਗੀ ਗਈ ਪੂਰੀ ਜਾਣਕਾਰੀਆਂ ਨੂੰ ਸਹੀ ਤਰ੍ਹਾਂ ਭਰੋ।
ਹੁਣ ਤੁਹਾਡੇ ਫੋਨ ‘ਤੇ ਅਤੇ ਈ-ਮੇਲ ਆਈਡੀ ‘ਤੇ USER ID  ਤੇ Password ਆਵੇਗਾ। USER ID ਅਤੇ Password  ਨਾਲ Aadhaar Testing  ਅਤੇ Certification  ਦੇ ਪੋਰਟਲ ‘ਤੇ ਲਾਗ ਇਨ ਕਰੋ।
ਇਹ ਤੁਹਾਨੂੰ ਇੱਕ ਫਾਰਮ ਫਿਰ ਤੋਂ ਮਿਲੇਗਾ, ਇਸ ਨੂੰ ਪੂਰਾ ਭਰੇ।
ਆਪਣੀ ਫੋਟੋ ਅਤੇ ਡਿਜੀਟਲ ਸਿਗਨੇਚਰ ਵੈੱਬਸਾਈਟ ‘ਤੇ ਅਪਲੋਡ ਕਰਨੀ ਹੋਵੇਗੀ। Proceed to submit form ‘ਤੇ ਕਲਿੱਕ ਕਰੋ। ਹੁਣ ਤੁਹਾਨੂੰ ਪੇਅਮੈਂਟ ਕਰਨਾ ਹੋਵੇਗਾ। ਇਸਲਈ ਵੈੱਬਸਾਈਟ ‘ਤੇ Menu ‘ਚ ਜਾਓ ਅਤੇ ਪੇਮੈਂਟ ‘ਤੇ ਕਲਿੱਕ ਕਰੋ।

ਇਹ ਪ੍ਰੋਸੈੱਸ ਪੂਰਾ ਕਰਨ ਦੇ ਬਾਅਦ ਤੁਹਾਨੂੰ ਆਪਣਾ ਅੇਗਜ਼ਾਮ ਸੈਂਟਰ ਚੁਣਨਾ ਹੋਵੇਗਾ ਅਤੇ ਇਸ ਲਈ ਤੁਹਾਨੂੰ ਇੱਥੇ ਦੱਸੀ ਗਈ ਪ੍ਰਕ੍ਰਿਆ ਪੂਰੀ ਕਰਨੀ ਹੋਵੇਗੀ। ਫਾਰਮ ਭਰਨ ਦੀ ਪ੍ਰਕ੍ਰਿਆ ਪੂਰੀ ਹੋਣ ਦੇ ਬਾਅਦ ਇੱਕ ਦਿਨ ਤੋਂ ਲੈ ਕੇ 12 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਤੁਹਾਨੂੰ ਦੁਬਾਰਾ ਵੈੱਬਸਾਈਟ ‘ਤੇ ਲਾਗ-ਇਨ ਕਰਨਾ ਹੋਵੇਗਾ ਅਤੇ Book Center ‘ਤੇ ਕਲਿੱਕ ਕਰਨਾ ਹੋਵੇਗਾ।
ਜਿੱਥੇ ਤਸੁੀਂ ਸੰਬੰਧਤ ਪ੍ਰੀਖਿਆ ਦੇਣਾ ਚਾਹੁੰਦੇ ਹੋ ਉੱਥੇ ਕੋਈ ਵੀ ਨਜ਼ਦੀਕੀ ਸੈਂਟਰ ਦਾ ਚੋਣ ਕਰ ਲਓ।
ਪ੍ਰੀਖਿਆ ਲਈ ਤਰੀਕ ਅਤੇ ਸਮਾਂ ਚੁਣ ਕੇ Admit Card ਡਾਊਨਲੋਡ ਕਰ ਲਓ।

ਪ੍ਰੀਖਿਆ ਦੇਣ ਦੇ ਬਾਅਦ ਜੇਕਰ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਹਾਨੂੰ ਆਧਾਰ ਕਾਰਡ ਸੈਂਠਰ ਲਈ ਫ੍ਰੈਂਚਾਈਜ਼ੀ ਮਿਲੇਗੀ ਅਤੇ ਇਸ ਲਈ ਤੁਹਾਨੂੰ ਕੁਝ  ਫਸਿ ਵੀ ਦੇਣੀ ਹੋਵੇਗੀ। ਹਾਲਕਿਾਂ ਇੱਕ ਆਧਾਰ ਕਾਰਡ ਸੈਂਟਰ ਖੋਲ੍ਹਣ ਲਈ ਤੁਹਾਨੂੰ ਜਗ੍ਹਾ ਦੇ ਨਾਲ ਨਾਲ ਕੁਝ ਹੋਰ ਜਰੂਰੀ ਉਪਕਰਣ ਜਿਵੇਂ ਪ੍ਰਿੰਟਰ, ਕੰਪਿਊਟਰ, ਵੈੱਬਕੈਮ, ਆਇਰਸ, ਸਕੈਨਰ ਆਦਿ ਦੀ ਜਰੂਰਤ ਹੋਵੇਗੀ।

ਆਧਾਰ ਕਾਰਡ ਸੈਂਟਰ ‘ਚ ਜਰੂਰੀ ਉਪਕਰਣ/ ਕਿੰਨਾ ਖਰਚ
ਤੁਹਾਨੂੰ ਇੱਕ ਕਮਰੇ ਦੀ ਜਰੂਰਤ ਹੋਵੇਗੀ ਜਿੱਥੇ ਸੈਂਟਰ ਖੋਲ੍ਹਿਆ ਜਾ ਸਕੇ ਅਤੇ ਇਸ ‘ਚ ਚੰਗੀ ਕੁਆਲਿਟੀ ਦਾ ਇੰਟਰਨੈੱਟ ਵੀ ਲਗਾਉਣਾ ਹੋਵੇਗਾ। ਆਧਾਰ ਕਾਰਡ ਸੈਂਟਰ ‘ਚ ਪ੍ਰਿੰਟਰ ਦੇ ਨਾਲ ਨਾਲ ਘੱਟ ਤੋਂ ਘੱਟ 2 ਕੰਪਿਊਟਰ ਜਾਂ ਲੈਪਟਾਪ ਹੋਣਾ ਜਰੂਰੀ ਹੈ। ਸੈਂਟਰ ‘ਚ ਵੈੱਬਕੈਮ ਵੀ ਜਰੂਰੀ ਹੈ। ਜਿਸ ‘ਚ ਆਧਾਰ ਕਾਰਡ ‘ਚ ਲੱਗਣ ਵਾਲੀ ਫੋਟੋ ਨੂੰ ਕਲਿੱਕ ਕੀਤਾ ਜਾਵੇਗਾ। ਅੱਖਾਂ ਦੇ ਰੇਟੀਨਾ ਨੂੰ ਸਕੈਨ ਕਰਨ ਲਈ ਆਇਰਸ ਸਕੈਨਰ ਮਸ਼ੀਨ ਖਰੀਦਣੀ ਹੋਵੇਗੀ। ਲੋਕਾਂ ਦੇ ਬੈਠਣ ਲਈ ਥਾਂ ਅਤੇ ਕੁਰਸੀਆਂ ਦੀ ਜਰੂਰਤ ਹੋਵੇਗੀ। ਜੇਕਰ ਤੁਸੀਂ ਸੈਕੇਂਡ ਹੈਂਡ ਮਸ਼ੀਨਾਂ ਖਰੀਦਦੇ ਹੋ ਜਾਂ ਰਿਫ੍ਰੈਸ਼ਡ ਆਈਟਮ ਲੈਂਦੇ ਹੋ ਤਾਂ ਤੁਹਾਡਾ ਕੁੱਲ ਮਿਲਾ ਕੇ 1 ਲੱਖ ਦੇ ਨੇੜੇ-ਤੇੜੇ ਖਰਚਾ ਆਵੇਗਾ।

ਆਧਾਰ-ਕਾਰਡ ਸੈਂਟਰ ਦੀ ਫ੍ਰੈਂਚਾਈਜ਼ੀ ਲਾਉਣ ‘ਚ ਕਮਾਈ
ਆਧਾਰ ਕਾਰਡ ਸੈਂਟਰ ਖੋਲ੍ਹ ਕੇ ਤੁਸੀਂ ਮਹੀਨੇ ‘ਚ ਘੱਟ ਤੋਂ ਘੱਟ 30 ਹਜ਼ਾਰ ਤੋਂ 40 ਹਜ਼ਾਰ ਕਮਾ ਸਕਦੇ ਹੋ। ਤੁਹਾਡਾ ਸੈਂਟਰ ਜਿੰਨਾ ਜ਼ਿਆਦਾ ਚੱਲੇਗਾ ਉਹਨਾਂ ਕਮਾਈ ਵੀ ਓਨੀ ਜ਼ਿਆਦਾ ਹੋਵੇਗੀ।


 


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ