Aadhaar Card Update: ਦੇਸ਼ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਾਈਬਰ ਅਪਰਾਧੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਦੀ ਦੁਰਵਰਤੋਂ ਕਰਕੇ ਵੱਡੀ ਧੋਖਾਧੜੀ ਕਰ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ, ਤੁਸੀਂ ਆਪਣੇ ਆਧਾਰ ਨੂੰ ਧੋਖਾਧੜੀ ਤੋਂ ਬਚਾ ਸਕਦੇ ਹੋ। ਇਸ ਲਈ ਤੁਹਾਨੂੰ ਕੁਝ ਸੈਟਿੰਗਾਂ ਨੂੰ ਅਪਡੇਟ ਕਰਨਾ ਹੋਵੇਗਾ।


ਦਰਅਸਲ ਆਧਾਰ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਦੀ ਵਰਤੋਂ ਹੁਣ ਜ਼ਿਆਦਾਤਰ ਥਾਵਾਂ 'ਤੇ ਕੀਤੀ ਜਾ ਰਹੀ ਹੈ। ਆਧਾਰ ਦੀ ਵਰਤੋਂ ਸਰਕਾਰੀ ਕੰਮਾਂ ਦੇ ਨਾਲ-ਨਾਲ ਨਿੱਜੀ ਕੰਮਾਂ ਲਈ ਵੀ ਕੀਤੀ ਜਾ ਰਹੀ ਹੈ। ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਕਈ ਕੰਮ ਪੂਰੇ ਨਹੀਂ ਕਰ ਸਕੋਗੇ। ਆਧਾਰ ਇੱਕ 12 ਅੰਕਾਂ ਦਾ ਨੰਬਰ ਹੈ, ਜਿਸ ਦੀ ਵਰਤੋਂ ਡਿਜੀਟਲ ਜਾਂ ਸਰੀਰਕ ਤੌਰ 'ਤੇ ਕੀਤੀ ਜਾ ਸਕਦੀ ਹੈ। ਅਜਿਹੇ 'ਚ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।


ਆਧਾਰ ਦੀ ਦੁਰਵਰਤੋਂ ਹੋਣ ਤੋਂ ਕਿਵੇਂ ਬਚਾਈਏ



ਜੇ ਤੁਸੀਂ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਧਾਰ 'ਚ ਬਾਇਓਮੈਟ੍ਰਿਕ ਜਾਣਕਾਰੀ ਨੂੰ ਲੌਕ ਕਰ ਦੇਣਾ ਚਾਹੀਦਾ ਹੈ। ਬਾਇਓਮੀਟ੍ਰਿਕ ਜਾਣਕਾਰੀ ਲੌਕ ਹੋਣ ਤੋਂ ਬਾਅਦ, ਕੋਈ ਵੀ ਤੁਹਾਡੇ ਆਧਾਰ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇਗਾ। ਹਾਲਾਂਕਿ, ਜਦੋਂ ਤੁਹਾਨੂੰ ਆਧਾਰ ਦੀ ਵਰਤੋਂ ਕਰਨੀ ਪਵੇ, ਤਾਂ ਤੁਸੀਂ ਇਸ ਨੂੰ ਦੁਬਾਰਾ ਅਨਲੌਕ ਕਰ ਸਕਦੇ ਹੋ ਤੇ ਇਸ ਦਾ ਉਪਯੋਗ ਕਰ ਸਕਦੇ ਹੋ। ਇਸ ਨਾਲ ਧੋਖਾਧੜੀ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।


1. ਸਭ ਤੋਂ ਪਹਿਲਾਂ ਤੁਹਾਨੂੰ ਆਧਾਰ ਐਪ ਨੂੰ ਡਾਊਨਲੋਡ ਕਰਨਾ ਪਵੇਗਾ।
2. ਤੁਹਾਨੂੰ ਐਪ ਦੇ ਸਿਖਰ 'ਤੇ "My Aadhaar ਰਜਿਸਟਰ ਕਰੋ" 'ਤੇ ਕਲਿੱਕ ਕਰਨਾ ਹੋਵੇਗਾ।
3. ਹੁਣ ਤੁਹਾਨੂੰ ਚਾਰ ਅੰਕਾਂ ਦਾ ਪਾਸਵਰਡ ਬਣਾਉਣਾ ਹੋਵੇਗਾ।
4. ਇਸ ਲਈ ਤੁਹਾਨੂੰ ਆਧਾਰ ਨੰਬਰ ਤੇ ਕੈਪਚਾ ਸਕਿਓਰਿਟੀ ਐਂਟਰ ਕਰਨੀ ਹੋਵੇਗੀ।
5. ਰਜਿਸਟਰਡ ਮੋਬਾਈਲ ਨੰਬਰ 'ਤੇ OTP ਭੇਜਿਆ ਜਾਵੇਗਾ।
6. OTP ਦਾਖਲ ਕਰਨ ਤੋਂ ਬਾਅਦ ਤੁਹਾਡਾ ਆਧਾਰ ਖਾਤਾ ਖੁੱਲ੍ਹ ਜਾਵੇਗਾ।
7. ਹੁਣ ਹੇਠਾਂ "ਬਾਇਓਮੈਟ੍ਰਿਕਸ ਲਾਕ" 'ਤੇ ਕਲਿੱਕ ਕਰੋ।
8. ਇੱਕ ਵਾਰ ਫਿਰ ਤੁਹਾਨੂੰ ਕੈਪਚਾ ਤੇ OTP ਦਰਜ ਕਰਨਾ ਹੋਵੇਗਾ।
9. OTP ਦੀ ਪੁਸ਼ਟੀ ਹੋਣ ਤੋਂ ਬਾਅਦ, ਤੁਹਾਡਾ ਬਾਇਓਮੈਟ੍ਰਿਕ ਲੌਕ ਹੋ ਜਾਵੇਗਾ।


ਦੱਸ ਦਈਏ ਕਿ ਅਜੋਕੇ ਸਮੇਂ ਵਿੱਚ ਆਧਾਰ ਨਾਲ ਜੁੜੇ ਕਈ ਕੰਮ ਕੀਤੇ ਜਾ ਰਹੇ ਹਨ। ਹੁਣ ਵੀ ਆਧਾਰ ਰਾਹੀਂ ਖਾਤੇ ਵਿੱਚੋਂ ਪੈਸੇ ਕਢਵਾਏ ਜਾ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਆਧਾਰ ਨੂੰ ਲੌਕ ਨਹੀਂ ਕੀਤਾ ਤਾਂ ਤੁਹਾਡੇ ਖਾਤੇ 'ਚੋਂ ਪੈਸੇ ਗਾਇਬ ਹੋ ਸਕਦੇ ਹਨ।